ਸੁਰਜੀਤ ਸਿੰਗਲਾ ਲਗਾਤਾਰ 25ਵੀਂ ਵਾਰ ਸ਼੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਚੁਣੇ

Spread the love
ਬੱਸੀ ਪਠਾਣਾ, 25 ਜੁਲਾਈ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੀ ਸਲਾਨਾ ਮੀਟਿੰਗ ਮੰਦਰ ਵਿਖੇ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਮੇਟੀ ਦਾ ਸਲਾਨਾ ਲੇਖਾ-ਜੋਖਾ ਮੈਂਬਰਾਂ ਅੱਗੇ ਪੇਸ਼ ਕੀਤਾ ਗਿਆ ਅਤੇ ਨਵੀਂ ਕਾਰਜਕਾਰਨੀ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਸੁਰਜੀਤ ਸਿੰਗਲਾ ਨੂੰ ਲਗਾਤਾਰ 25ਵੀਂ ਵਾਰ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ। ਇਸ ਦੇ ਨਾਲ ਹੀ ਨਵੀਂ ਕਾਰਜਕਾਰਨੀ ਟੀਮ ਦੇ ਗਠਨ ਦੇ ਅਧਿਕਾਰ ਵੀ ਨਵ-ਨਿਯੁਕਤ ਪ੍ਰਧਾਨ ਸੁਰਜੀਤ ਸਿੰਗਲਾ ਨੂੰ ਸੌਂਪੇ ਗਏ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਸੁਰਜੀਤ ਸਿੰਗਲਾ ਨੇ ਕਿਹਾ ਕਿ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ‘ਤੇ ਜਤਾਏ ਗਏ ਭਰੋਸੇ ਲਈ ਉਹ ਦਿਲੋਂ ਧੰਨਵਾਦੀ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਮੰਦਰ ਦੇ ਵਿਕਾਸ, ਧਾਰਮਿਕ ਸਮਾਗਮਾਂ ਦੇ ਸੁਚੱਜੇ ਆਯੋਜਨ ਅਤੇ ਮਾਨਵਤਾ ਦੀ ਸੇਵਾ ਨਾਲ ਜੁੜੇ ਸਮਾਜਿਕ ਕਾਰਜ ਪਹਿਲਾਂ ਵਾਂਗ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਹੇਮਮਿੰਦਰ ਦਲਾਲ, ਮਾਰੂਤ ਮਲਹੌਤਰਾ, ਡਾ. ਦੀਵਾਨ ਧੀਰ, ਦੁਸ਼ਯੰਤ ਸ਼ੁਕਲਾ, ਚਰਨਦਾਸ ਚੰਨੀ, ਰਾਜਨ ਭੱਲਾ,ਐਡਵੋਕੇਟ ਅੰਕੁਸ਼ ਖੱਤਰੀ, ਰਿਸ਼ੀ ਸਿੰਗਲਾ, ਰਾਜੀਵ ਕੁਮਾਰ ਵਾਲਮੀਕੀ, ਓਮ ਪ੍ਰਕਾਸ਼ ਗੌਤਮ, ਦੀਵਲ ਕੁਮਾਰ ਹੈਰੀ, ਦਿਨੇਸ਼ ਖੰਨਾ, ਦਿਨੇਸ਼ ਗੁਪਤਾ, ਲਵਿਸ਼ ਸ਼ਰਮਾ, ਹਰਿੰਦਰ ਮਲਹੌਤਰਾ (ਨੰਨਾ), ਬਲਰਾਮ ਚਾਵਲਾ, ਨਰੇਸ਼ ਗੌਤਮ, ਪੰਕਜ ਭਨੋਟ, ਸ਼ੈਂਕੀ ਤਾਂਗੜੀ, ਪ੍ਰਿੰਸ ਕੁਮਾਰ, ਰਾਜਨ ਬੱਤਰਾ ਅਤੇ ਅੰਕੁਸ਼ ਸਿੰਗਲਾ ਸਮੇਤ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *