ਬਹਾਵਲਪੁਰ ਬਿਰਾਦਰੀ ਮਹਾਸੰਘ ਵੱਲੋਂ 48ਵਾਂ ਮੁਫ਼ਤ ਖੂਨ ਜਾਂਚ ਕੈਂਪ

Spread the love
ਬੱਸੀ ਪਠਾਣਾ, 25 ਜੁਲਾਈ (ਉਦੇ ਧੀਮਾਨ): ਬਹਾਵਲਪੁਰ ਬਿਰਾਦਰੀ ਮਹਾਸੰਘ ਬੱਸੀ ਪਠਾਣਾਂ ਵੱਲੋਂ ਬਾਬਾ ਬੁੱਧ ਦਾਸ ਜੀ ਦੇ ਅਸ਼ੀਰਵਾਦ ਨਾਲ ਅਤੇ ਸਵ: ਓਮ ਪ੍ਰਕਾਸ਼ ਮੁਖੀਜਾ ਦੀ ਯਾਦ ਨੂੰ ਸਮਰਪਿਤ 48ਵਾਂ ਮੁਫ਼ਤ ਖੂਨ ਜਾਂਚ ਕੈਂਪ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ ਅਤੇ ਚੇਅਰਮੈਨ ਅਰਜੁਨ ਸੇਤੀਆ ਦੀ ਅਗਵਾਈ ਹੇਠ ਨਰਿੰਦਰ ਲੈਬੋਰੇਟਰੀ ਦੇ ਸਹਿਯੋਗ ਨਾਲ ਬਹਾਵਲਪੁਰੀ ਧਰਮਸ਼ਾਲਾ ਬੱਸੀ ਪਠਾਣਾਂ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਲੀਲ੍ਹਾ ਰਾਮ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਰਿੰਦਰ ਲੈਬੋਰੇਟਰੀ ਦੇ ਮਾਲਕ ਨਰਿੰਦਰ ਕੁਮਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ਲੀਲ੍ਹਾ ਰਾਮ ਤੇ ਨਰਿੰਦਰ ਕੁਮਾਰ ਨੇ ਮਹਾਸੰਘ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਅਤੇ ਸਿਹਤ ਭਲਾਈ ਦੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ ਅਤੇ ਚੇਅਰਮੈਨ ਅਰਜੁਨ ਸੇਤੀਆ ਨੇ ਦੱਸਿਆ ਕਿ ਬਹਾਵਲਪੁਰ ਬਿਰਾਦਰੀ ਮਹਾਸੰਘ ਵੱਲੋਂ ਹਰ ਮਹੀਨੇ ਮੁਫ਼ਤ ਖੂਨ ਜਾਂਚ ਕੈਂਪ ਲਗਾਉਣ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਹਾਸੰਘ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਲਈ ਹਮੇਸ਼ਾ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜ ਜਾਰੀ ਰਹਿਣਗੇ। ਕੈਂਪ ਦੌਰਾਨ ਕਰੀਬ 108 ਔਰਤਾਂ ਅਤੇ ਪੁਰਸ਼ਾਂ ਨੇ ਆਪਣੀ ਖੂਨ ਜਾਂਚ ਕਰਵਾਈ ਅਤੇ ਮਹਾਸੰਘ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਚੇਅਰਮੈਨ ਅਰਜੁਨ ਸੇਤੀਆ, ਸਕੱਤਰ ਲਾਲੀ ਵਰਮਾ, ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਗਰੋਵਰ ਅਤੇ ਕ੍ਰਿਸ਼ਨ ਲਾਲ ਅਰੋੜਾ, ਸੀਨੀਅਰ ਵਾਈਸ ਚੇਅਰਮੈਨ ਪੰਕਜ ਮੁਖੀਜਾ, ਸੀਨੀਅਰ ਸਰਪ੍ਰਸਤ ਰਾਜ ਕੁਮਾਰ ਪਹੁਜਾ ਅਤੇ ਮੋਹਨ ਲਾਲ ਸਚਦੇਵਾ, ਰਾਜ ਕੁਮਾਰ ਵਧਵਾ, ਜ਼ਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਪਵਨ ਮੁਖੀਜਾ, ਪ੍ਰਵੀਨ ਮੁਖੀਜਾ, ਅਸ਼ੋਕ ਮੁਖੀਜਾ, ਹਰੀਸ਼ ਥਰੇਜਾ, ਸੁਭਾਸ਼ ਕੁਮਾਰ, ਘਨਈਆ ਲਾਲ ਛਾਬੜਾ, ਨਰਵੀਰ ਧੀਮਾਨ (ਜੋਨੀ), ਜਤਿੰਦਰ ਸ਼ਰਮਾ, ਮਨੋਜ ਕੁਮਾਰ, ਕਮਲ ਕੁਮਾਰ, ਰਵਿੰਦਰ ਧੀਮਾਨ, ਹਰੀਸ਼ ਚਾਵਲਾ (ਪ੍ਰਿੰਸ), ਰਿੰਕੂ ਚੁੱਘ ਕਲੌੜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *