ਧਰਮ ਅਤੇ ਕਰਮ ਮਨੁੱਖੀ ਜੀਵਨ ਦੇ ਦੋ ਪ੍ਰਮੁੱਖ ਪਹਿਲੂ: ਸਵਾਮੀ ਨਮਰਤਾ ਨੰਦ ਜੀ ਪਿੰਡ ਬਾਗੋਵਾਲ ਵਿਖੇ ਬ੍ਰਹਮਲੀਨ ਬਾਬਾ ਗੁਰਮੁਖ ਦਾਸ ਜੀ ਦੀ ਯਾਦ ‘ਚ ਕਰਵਾਏ 3 ਰੋਜ਼ਾ ਧਾਰਮਿਕ ਸਮਾਗਮ ਦੇ ਭੋਗ ਪਾਏ; 7 ਪਿੰਡਾਂ ਦੀਆਂ ਸੰਗਤਾਂ ਨੇ ਭਰੀ ਹਾਜ਼ਰੀ

Spread the love
ਬਲਾਚੌਰ, 26 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) :=ਪਿੰਡ ਬਾਗੋਵਾਲ ਵਿਖੇ ਸਥਿਤ ਪ੍ਰਾਚੀਨ ਤੇ ਪ੍ਰਸਿੱਧ ਧਾਰਮਿਕ ਸਥਾਨ ਜੋ ਕਿ ਟੋਬਾ ਨਾਮ ਨਾਲ ਜਾਣਿਆ ਜਾਂਦਾ ਉਸ ਸਥਾਨ ਵਿਖੇ  ਭੂਰੀ ਵਾਲਿਆਂ ਦੀ ਕੁਟੀਆ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੌਣ ਦੇ ਪਵਿੱਤਰ ਮਹੀਨੇ ਦੌਰਾਨ ਬ੍ਰਹਮਲੀਨ ਬਾਬਾ ਗੁਰਮੁੱਖ ਦਾਸ ਜੀ ਦੀ ਮਿੱਠੀ ਯਾਦ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਸ਼ਰਧਾਪੂਰਵਕ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਗਰੀਬ ਦਾਸ ਜੀ ਦੀ ਅੰਮ੍ਰਿਤਮਈ ਬਾਣੀ ਦੇ ਲਗਾਤਾਰ ਤਿੰਨ ਦਿਨਾਂ ਤੋਂ ਰੱਖੇ ਗਏ ਪਾਠਾਂ ਦੇ ਅੱਜ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਭੋਗ ਪਾਏ ਗਏ। ਭੋਗ ਉਪਰੰਤ ਸੰਗਤਾਂ ਵੱਲੋਂ ਮਿਲ ਕੇ ਆਰਤੀ ਉਤਾਰੀ ਗਈ ਅਤੇ ਵੈਦਿਕ ਮੰਤਰੋਚਾਰਣ ਨਾਲ ਹਵਨ ਯੱਗ ਕਰਵਾ ਕੇ ਪੂਰਨਾ ਅਹੂਤੀ ਪਾਈ ਗਈ। ਇਸ ਰੂਹਾਨੀ ਸਮਾਗਮ ਵਿੱਚ ਆਸ-ਪਾਸ ਦੇ ਸੱਤ ਪਿੰਡਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਧਾਰਮਿਕ ਸਮਾਗਮ ਵਿੱਚ ਸਵਾਮੀ ਨਮਰਤਾ ਆਨੰਦ ਜੀ ਮਹਾਰਾਜ ਉਦਨੋਵਾਲ ਧਾਮ ਭੂਰੀ ਵਾਲਿਆਂ ਨੇ ਮੁੱਖ ਅਧਿਆਤਮਿਕ ਰਹਿਬਰ ਵਜੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ, ਜਦਕਿ ਉਨ੍ਹਾਂ ਦੇ ਨਾਲ ਸੰਤ ਸਹਿਜ ਦਾਸ ਜੀ, ਸੰਤ ਅਚਲਾਨੰਦ ਜੀ ਅਤੇ ਸੰਤ ਸਰਮਾਨੰਦ ਜੀ ਮਹਾਰਾਜ ਨੇ ਵੀ ਪਵਿੱਤਰ ਸ਼ਿਰਕਤ ਕੀਤੀ। ਸੰਗਤਾਂ ਨੂੰ ਨਾਮ-ਬਾਣੀ ਦੇ ਰੂਹਾਨੀ ਉਪਦੇਸ਼ਾਂ ਨਾਲ ਜੋੜਦਿਆਂ ਸਵਾਮੀ ਨਮਰਤਾ ਨੰਦ ਜੀ ਨੇ ਆਖਿਆ ਕਿ ਧਰਮ ਅਤੇ ਕਰਮ ਮਨੁੱਖੀ ਜੀਵਨ ਦੇ ਦੋ ਅਤਿ ਮਹੱਤਵਪੂਰਨ ਪਹਿਲੂ ਹਨ। ਉਨ੍ਹਾਂ ਕਿਹਾ ਕਿ ਧਰਮ ਭਾਵੇਂ ਕੋਈ ਵੀ ਹੋਵੇ, ਉਹ ਇਕੱਲਾ ਈਸ਼ਵਰ ਨਾਲ ਮਿਲਾਪ ਨਹੀਂ ਕਰਵਾ ਸਕਦਾ, ਬਲਕਿ ਮਨੁੱਖ ਦੇ ਸ਼ੁਭ ਤੇ ਚੰਗੇ ਕਰਮ ਹੀ ਉਸ ਨੂੰ ਪ੍ਰਭੂ ਚਰਨਾਂ ਨਾਲ ਜੋੜਦੇ ਹਨ। ਉਨ੍ਹਾਂ ਸੰਗਤ ਨੂੰ ਨਾਮ-ਬਾਣੀ ਅਤੇ ਪ੍ਰਭੂ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਮਹਾਂਪੁਰਸ਼ ਤੇ ਸੰਤ ਜਿੱਥੇ ਵੀ ਚਰਨ ਪਾਉਂਦੇ ਹਨ, ਉੱਥੇ ਧਰਮ, ਕਰਮ, ਅਰਥ ਅਤੇ ਮੋਕਸ਼ ਇਹ ਚਾਰੇ ਪਦਾਰਥ ਆਪੇ ਆ ਪਹੁੰਚਦੇ ਹਨ। ਇਸ ਲਈ ਸੰਤਾਂ-ਮਹਾਂਪੁਰਸ਼ਾਂ ਦਾ ਸਦੈਵ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸੰਤ ਹਮੇਸ਼ਾ ਸਮਾਜ ਦਾ ਭਲਾ ਅਤੇ ਸਰਬੱਤ ਦੀ ਭਲਾਈ ਹੀ ਲੋਚਦੇ ਹਨ।ਸਮਾਗਮ ਦੌਰਾਨ ਸਵਾਮੀ ਨਮਰਤਾ ਨੰਦ ਜੀ ਵੱਲੋਂ ਸ਼੍ਰੀ ਗੁਰੂ ਗਰੀਬ ਦਾਸ ਜੀ ਦੀ ਪਵਿੱਤਰ ਬਾਣੀ ਦੀ ਆਰਤੀ ਕੀਤੀ ਗਈ ਅਤੇ ਆਈਆਂ ਸੰਗਤਾਂ ਵਿੱਚ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਰਾਮ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਸੰਤਾਂ, ਮਹਾਂਪੁਰਸ਼ਾਂ ਅਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਰੂਹਾਨੀ ਮੌਕੇ ‘ਤੇ ਚਰਨਜੀਤ ਕਟਾਰੀਆ, ਸੁਖਦੇਵ ਖੇਪੜ, ਸ਼ਾਮ ਖੇਪੜ, ਭਗਤ ਧਨੀ ਰਾਮ, ਸੁਰਜੀਤ ਚੇਚੀ, ਰਾਮ ਸ਼ਾਹ ਪ੍ਰਧਾਨ, ਓਮਕਾਰ ਚੇਚੀ, ਹਰੀਸ਼ ਚੌਧਰੀ, ਸੇਠੀ ਚੌਧਰੀ, ਨਰਿੰਦਰ ਖੇਪੜ, ਰਮੇਸ਼ ਖੇਪੜ, ਰਾਜੂ ਖੇਪੜ, ਕਰਸ਼ ਚੌਧਰੀ, ਨਸੀਬ ਚੰਦ, ਸੰਤ ਚੌਧਰੀ, ਮਾਸਟਰ ਮਹਿੰਦਰ ਪਾਲ, ਮਾਸਟਰ ਨਰੇਸ਼ ਕੁਮਾਰ, ਹਰੀਦੇਵ, , ਰਾਮਪਾਲ, ਸੱਤਪਾਲ, ਤੀਰਥ ਰਾਮ ਠੇਕੇਦਾਰ, ਰੋਸ਼ਨ ਲਾਲ, ਦਲਬਾਗ, ਵਿਜੇ ਚੇਚੀ, ਅਤੁਲ ਚੇਚੀ, ਕਰਨ ਚੇਚੀ ਅਤੇ ਧਰਮ ਪਾਲ ਸਮੇਤ ਅਨੇਕਾਂ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *