ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

Spread the love
ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ ਇਲਜ਼ਾਮ ਲਾਏ ਹਨ। ਉਹਨਾਂ ਕਿਹਾ ਕਿ ਡਾਕਟਰ ਵਿਨੇ ਕੁਮਾਰ ਵੱਲੋਂ ਆਨੇ ਬਹਾਨੇ ਮੈਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਸੀ। ਉਸਨੇ ਹੋਸਟਲ ਵਾਰਡਨ ਦੇ ਜ਼ਰੀਏ ਵੀ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵਿਨੇ ਕੁਮਾਰ ਦੀ ਹਰ ਗਲਤ ਗੱਲ ਨੂੰ ਮੰਨਾ ਪਰ ਮੈਂ ਜਦੋਂ ਸਾਫ਼ ਮਨਾ ਕਰ ਦਿੱਤਾ ਗਿਆ ਤਾਂ ਮੇਰੇ ਬਾਰੇ ਇਹ ਅਫਵਾਹ ਫੈਲਾਈ ਗਈ ਕਿ ਮੈਂ 15 ਦਿਨ ਲਗਾਤਾਰ ਹੋਸਟਲ ਵਿੱਚ ਨਹੀਂ ਆਈ,ਲਾਪਤਾ ਸੀ,ਜਦੋਂ ਕਿ ਮੈਂ ਹੋਸਟਲ ਵਿੱਚ ਹੀ ਸੀ।ਇਸ ਤੋਂ ਇਲਾਵਾ ਮੇਰੇ ਪਿਛਲੇ ਕਾਲਜ ਵਿੱਚ ਮੇਰੀ ਬਦਨਾਮੀ ਕੀਤੀ ਗਈ ਅਤੇ ਹੋਰ ਬੰਦਿਆਂ ਦੇ ਰਾਹੀਂ ਮੇਰੇ ਪਿੰਡ ਵੀ ਇਹ ਗੱਲ ਪਹੁੰਚਾਈ ਗਈ ਕਿ ਮੈਂ ਗਲਤ ਅਨਸਰਾਂ ਨਾਲ ਰਲੀ ਹੋਈ ਹਾਂ ਤੇ ਮੇਰੇ ਵੱਡੀ ਉਮਰ ਦੇ ਲੋਕਾਂ ਨਾਲ ਗਲਤ ਸੰਬੰਧ ਹਨ। ਸਾਕਸ਼ੀ ਯਾਦਵ ਨੇ ਕਿਹਾ ਕਿ ਇਹ ਸਾਰਾ ਕੁਝ ਨਾਲ ਮੇਰੇ ਮਾਨ ਸਨਮਾਨ ਪਰਿਵਾਰ ਨੂੰ ਭਾਰੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਸੰਬੰਧਿਤ ਮਾਮਲਿਆਂ ਦੀ ਕਮੇਟੀ, ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਸਰਕਾਰ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਸਰਕਾਰ ਅਤੇ ਮਹਿਲਾ ਕਮਿਸ਼ਨ ਨੂੰ ਕਮਿਸ਼ਨ, ਪੰਜਾਬ ਪੁਲਿਸ ਸਬੰਧਤ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ ਪਰ ਇਸ ਤਰਾਂ ਦੀ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਇਸ ਮਾਮਲੇ ਸੰਬੰਧੀ ਜਦੋਂ ਡਾਕਟਰ ਵਿਨੇ ਕੁਮਾਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਫੋਨ ਨੂੰ ਚੁੱਕਣਾ ਜਰੂਰੀ ਨਹੀਂ ਸਮਝਿਆ। ਇਸ ਮਾਮਲੇ ਵਿੱਚ ਯੂਨੀਵਰਸਿਟੀ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਜਦੋਂ ਉਹਨਾਂ ਵੱਲੋਂ ਜਾਂਚ ਕੀਤੀ ਗਈ ਤਾਂ ਡਾਕਟਰ ਵਿਨੇ ਕੁਮਾਰ ਦਾ ਕੋਈ ਕਸੂਰ ਨਹੀਂ ਹੈ। ਸਾਕਸ਼ੀ ਯਾਦਵ ਨੂੰ ਗਾਈਡ ਬਦਲਣ ਲਈ ਵੀ ਕਿਹਾ ਗਿਆ ਤਾਂ ਉਹਨਾਂ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ।
  • Related Posts

    ਹੱਕਾਂ ਦੀ ਹੂੰਕਾਰ, ਸਾਦਿਕ ਵੱਲ ਕਬੀਲਿਆਂ ਦਾ ਕੂਚ 75 ਸਾਲਾਂ ਦੇ ਇਨਸਾਫ਼ ਲਈ ਗੂੰਜੇਗੀ ਵਿਮੁਕਤ ਜਾਤੀਆਂ ਦੀ ਇਕਜੁੱਟ ਆਵਾਜ਼ : ਪੰਜਗਰਾਈਂ 

    Spread the love

    Spread the loveਫ਼ਰੀਦਕੋਟ,27 ਜੁਲਾਈ (ਮਨਜੀਤ ਢੱਲਾ)-ਪੰਜਾਬ ਦੀਆਂ ਵਿਮੁਕਤ ਜਾਤੀਆਂ ਬਾਵਰੀਆ, ਸਾਂਸੀ, ਨਟ, ਬਾਜ਼ੀਗਰ, ਸਪੇਰੇ, ਰਾਏ ਸਿੱਖ, ਸਿਗਲੀਗਰ ਅਤੇ ਕੂਚਬੰਦ ਭਾਈਚਾਰਿਆਂ ਦੇ ਸਾਂਝੇ ਸੰਮੇਲਨ ਨੂੰ ਸਫਲ ਬਣਾਉਣ ਲਈ ਵਿਮੁਕਤ ਜਾਤੀਆਂ ਦੇ…

    ਪੱਤਰਕਾਰ ਦਲਜੀਤ ਚਨੌਲੀ ਦੇ     ਜੀਜੇ  ਦੀ ਮੌਤ ਤੇ ਗੁਰਮੀਤ ਗੋਗੀ ਟੇਢੇਵਾਲ  ਵੱਲੋਂ ਦੁੱਖ ਦਾ ਪ੍ਰਗਟਾਵਾ

    Spread the love

    Spread the love  ਨੂਰਪੁਰ ਬੇਦੀ = ਠੇਕੇਦਾਰ ਰਾਮ ਲਾਲ ਘੋਲੀ ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ  ਜੀ ਜੋ ਕਿ  ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਮੌਤ ਤੇ ਅੱਜ ਬੀਸੀ…

    Leave a Reply

    Your email address will not be published. Required fields are marked *