ਸੈਕਰਡ ਸੋਲਜ ਕੌਨਵੈਂਟ ਸਕੂਲ ਕਾਲੇ ਦੀ ਵਾਲੀਬਾਲ ਦੀ   ਅੰਡਰ 19 ਦੀ ਟੀਮ ਅਤੇ   ਲੜਕੀਆਂ ਦੀਆ ਫੁੱਟਬਾਲ ਦੀਆਂ ਅੰਡਰ 17 ਅਤੇ 19 ਦੀਆਂ ਟੀਮਾਂ ਨੇ ਜ਼ੋਨ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ

Spread the love
ਅੰਮ੍ਰਿਤਸਰ /ਭਿੱਖੀਵਿੰਡ 31 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਜੋਨ ਪੱਧਰ ਤੇ ਹੋ ਰਹੇ ਮੁਕਾਬਲਿਆਂ ਵਿੱਚ ਜਿੱਥੇ ਕਿ ਪਹਿਲਾਂ  ਅੰਡਰ 17 ਅਤੇ ਅੰਡਰ 14 ਵਰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੋਏ ਸਨ ਉੱਥੇ ਹੀ ਅੱਜ ਗੁਰੂ ਨਾਨਕ ਦੇਵ ਡੀ ਏ ਵੀ ਪਬਲਿਕ ਸਕੂਲ ਭਿਖੀਵਿੰਡ ਵਿਖੇ ਅੰਡਰ 19 ਦੀ ਵਾਲੀਬਾਲ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਿ ਸਾਰੇ ਹੀ ਸਕੂਲਾਂ ਨੇ ਭਾਗ ਲਿਆ ਇੱਥੇ ਦੱਸਣ ਯੋਗ ਹੈ ਕਿ ਸੈਕਰਡ ਸੋਲਜ ਕੌਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਦੀ ਵਾਲੀਬਾਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਸਭ ਤੋਂ ਪਹਿਲਾਂ ਮੈਚ ਹਾਵਰ ਲੇਨ ਸਕੂਲ ਝਬਾਲ ਅਤੇ ਸੈਕਰਟ ਹਾਰਟ ਸਕੂਲ ਭਿੱਖੀਵਿੰਡ ਦੇ ਦਰਮਿਆਨ ਹੋਇਆ ਜਿਸ ਵਿੱਚ ਕਿ ਹਾਵਰਲੇਨ ਸਕੂਲ ਦੀ ਟੀਮ ਜੇਤੂ ਰਹੀ ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸਕੂਲ ਖਾਲੜਾ ਦੀ ਟੀਮ ਅਤੇ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ  ਦੀ ਟੀਮ ਦਾ ਮੈਚ ਹੋਇਆ ਜਿਸ ਵਿੱਚ ਕਿ ਸੈਕਰਡ ਸੋਲਜ ਕਾਨਵੈਂਟ ਸਕੂਲ ਦੀ ਟੀਮ ਜੇਤੂ ਰਹੀ ਅਤੇ ਨਾਲ ਹੀ ਫਾਈਨਲ ਮੈਚ ਦੇ ਦੌਰਾਨ ਸੈਕਰਡ ਸੋਲਜ ਕੌਨਵੈਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਸਕੂਲ ਪਹੁੰਚਣ ਤੇ ਇਨਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਵਿੱਚ ਅੰਡਰ 17 ਅਤੇ ਅੰਡਰ 19 ਦੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ,ਹਾਵਰਲੇਨ ਸਕੂਲ  ਝਬਾਲ ,ਸੈਕਰਡ ਸੋਲਜ ਕੌਨਵੈਂਟ ਸਕੂਲ ਕਾਲੇ ,ਸ਼ਹੀਦ ਭਗਤ ਸਿੰਘ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਸਕੂਲ  ਦਿਆਲਪੁਰਾ ਨੇ ਭਾਗ ਲਿਆ ਇਹਨਾਂ ਵਿੱਚ ਵੀ ਮੈਚ ਕਾਫੀ ਦਿਲਚਸਪ ਰਿਹਾ ਨਾਲ ਹੀ ਇਸ ਮੌਕੇ ਤੇ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਨੂੰ ਪ੍ਰਿੰਸੀਪਲ ਸਰਦਾਰ ਕੰਧਾਲ ਸਿੰਘ ਜੀ ਬਾਠ ਹੋਣਾਂ ਵੱਲੋਂ ਅਤੇ ਅਮਰਦੀਪ ਸਿੰਘ ਜਿਲਾ ਸਪੋਰਟਸ ਕਨਵੀਨਰ ਵੱਲੋਂ  ਸਟੇਜ ਉੱਪਰ ਸਨਮਾਨਿਤ ਕਰਕੇ ਯਾਦਗਾਰ ਫੋਟੋ ਵੀ ਕੀਤੀ ਗਈ ਅਤੇ ਬੱਚਿਆਂ ਦਾ ਹੌਸਲਾ ਵਧਾਇਆ ਗਿਆ  ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਕੰਧਾਲ ਸਿੰਘ ਜੀ ਬਾਠ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਉਹਨਾਂ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਬੁਰੀਆਂ ਆਦਤਾਂ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਿਆ ਅਤੇ ਨਾਲ ਹੀ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਸਾਡੇ ਲਈ ਕਿੰਨੀਆਂ ਮਹੱਤਵਪੂਰਨ ਹਨ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਕੰਧਾਲ ਸਿੰਘ ਜੀ ਬਾਠ ਚੇਅਰਮੈਨ ਮੈਡਮ ਲਖਬੀਰ ਕੌਰ ਜੀ ਬਾਠ ਜ਼ਿਲਾ ਕਨਵੀਨੀਅਨ ਅਮਰਬੀਰ ਸਿੰਘ ,ਸਿਮਰਨ ਕੌਰ ,ਡੀ.ਪੀ  ਸੁਖਦੀਪ ਕੌਰ ,ਡੀ ਪੀ ਬਲਜੀਤ ਸਿੰਘ ਖਾਲੜਾਂ ,ਡੀਪੀ ਜਸਵੰਤ ਸਿੰਘ ,ਡੀਪੀ ਸੁਖਰਾਜ ਕੌਰ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਰਿਹਾ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *