ਗੂਰਪੁਰਨਿਮਾ ਮੌਕੇਂ ਸ਼੍ਰੀ ਊਸ਼ਾ ਮਾਤਾ ਮੰਦਰ ਵਿਖੇ ਲੱਗੀਆ ਰੌਣਕਾਂ  ਆਪਣੇ ਗੁਰੂ ਦੇ ਦੱਸੇ ਮਾਰਗ ‘ਤੇ ਚੱਲਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ- ਸ਼ੀਤਲ ਜਯੋਤੀ ਮਾਂ 

Spread the love
ਬੱਸੀ ਪਠਾਣਾ, 31 ਜੁਲਾਈ (ਉਦੇ ਧੀਮਾਨ): ਸ਼੍ਰੀ ਊਸ਼ਾ ਮਾਤਾ ਮਹਾਂਕਾਲੀ ਦੁਰਗਾ ਮੰਦਰ ਡੇਰਾ ਸੱਚਖੰਡ ਦਰਬਾਰ ਸਮਾਧੀ ਸਥਲ ਬੱਸੀ ਪਠਾਣਾਂ ਵਿਖੇ ਗੁਰਪੂਰਨਿਮਾ ਦਾ ਦਿਹਾੜਾ ਮਨਾਇਆ ਗਿਆ। ਜਿਸ ਪੰਜਾਬ ਤੇ ਹਰਿਆਣਾ ਦੇ ਜੈ ਮਾਂ ਪ੍ਰੇਮੀਆਂ ਮੰਦਰ ਵਿਖੇ ਨਤਮਸਤਕ ਹੋਏ ਅਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਗਾਇੰਕਾ ਪ੍ਰੀਤਿ ਗਰੋਵਰ ਵਾਸੀ ਰਾਜਪੁਰਾ ਨੇ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਚਨ ਤੋਂ ਮਜਬੂਰ ਕਰ ਦਿੱਤਾ। ਮੰਦਰ ਦੇ ਮੁੱਖ ਸੰਚਾਲਕ ਸ਼ੀਤਲ ਜਯੋਤੀ ਮਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨੂੰ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ‘ਤੇ ਦ੍ਰਿੜ੍ਹ ਵਿਸ਼ਵਾਸ ਨਾਲ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਬਾਣੀ ਅਤੇ ਉਪਦੇਸ਼ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਅਤੇ ਗੁਰੂ ਦੇ ਦੱਸੇ ਰਾਹ ‘ਤੇ ਚੱਲਣ ਵਾਲੇ ਵਿਅਕਤੀ ਦੀਆਂ ਮਨੋਕਾਮਨਾਵਾਂ ਗੁਰੂ ਦੀ ਕਿਰਪਾ ਨਾਲ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਸੰਗਤ ਨੂੰ ਨਾਮ ਸਿਮਰਨ, ਸੇਵਾ, ਸੱਚਾਈ, ਦਇਆ ਅਤੇ ਪਰਉਪਕਾਰ ਦਾ ਜੀਵਨ ਅਪਣਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਦੀ ਸਿੱਖਿਆ ‘ਤੇ ਅਮਲ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਆਤਮਿਕ ਉਨੱਤੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਰਮੇਸ਼ ਕੁਮਾਰ ਸੀ.ਆਰ, ਜਤਿੰਦਰ ਕੁਮਾਰ ਬਿੱਲੂ, ਰੇਸ਼ਮ ਜਯੋਤੀ ਮਾਂ,ਰਾਜੇਸ਼ ਕੁਮਾਰ ਮੱਖਣ, ਰਾਜ ਕੁਮਾਰ ਰਾਜੂ, ਹਰਿੰਦਰ ਮਲਹੌਤਰਾ ਨੰਨਾ, ਦਲੀਪ ਸਿੰਘ, ਮੱਖਣ ਸਿੰਘ, ਰਜਿੰਦਰ ਭਨੋਟ ਬਿੱਟੂ, ਰਮੇਸ਼ ਗੁਪਤਾ, ਸਤੀਸ਼ ਸ਼ਰਮਾ ਭੋਲਾ, ਪ੍ਰੇਮ ਕੁਮਾਰ,ਭਾਰਤ ਭੂਸ਼ਨ ਪੂਰੀ, ਅਮਿਤ ਗੋਇਲ, ਹਿਤੇਸ਼ ਸ਼ਰਮਾ ਹੈਰੀ, ਧੀਰਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੈ ਮਾਂ ਪ੍ਰੇਮੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *