*ਹਲਕਾ ਬਲਾਚੌਰ ਵਿਖੇ “ਆਪ ਸਰਕਾਰ” ਦੇ ਸਮੇਂ ਸੜਕਾਂ ਦੇ ਹਾਲ ਬੇਹਾਲ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ* 

Spread the love
ਬਲਾਚੌਰ 31 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਵਿਖੇ ਬੇਟ ਏਰੀਏ ਦੇ ਲੋਕ ਬੱਦ ਤੋਂ ਬੱਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ। ਬੀਤੇ ਦਿਨੀ ਅਜੇ ਮੰਗੂਪੁਰ ਵੱਲੋਂ ਭਰਥਲਾ ਬੇਟ ਤੋਂ ਭੇਡੀਆਂ ਮੰਡ ਨੂੰ ਜਾਂਦੀ ਟੁੱਟੀ ਹੋਈ ਸੜਕ ਦਾ ਜਾਇਜ਼ਾ ਲਿਆ ਗਿਆ। ਵਸਨੀਕਾਂ ਨੇ ਦੱਸਿਆ ਕਿ ਸੜਕ ਦੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦੈ। ਰਾਤ ਵੇਲੇ ਲੋਕ ਆਪਣੇ ਘਰਾਂ ਤੋਂ ਬਾਹਰ ਔਖੇ ਸਮੇਂ ਕਿਧਰੇ ਆ ਜਾਂ ਨਹੀਂ ਸਕਦੇ। ਬੇਟ ਏਰੀਏ ਦਾ ਮੁੱਖ ਕਿੱਤਾ ਦੁੱਧ ਉਤਪਾਦ ਦਾ ਹੈ ਪਰੰਤਾ ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵੇਰਕਾ ਦੀ ਗੱਡੀ ਨਾ ਆਉਣ ਕਰਕੇ ਪਿੰਡ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦੈ।ਕਿਸੇ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਲੈ ਕੇ ਨਹੀਂ ਜਾਇਆ ਜਾ ਸਕਦਾ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਪਿੰਡ ਵਾਲਿਆਂ ਦੀਆਂ ਮੁਸ਼ਕਿਲਾਂ ਸੁਣਦਿਆਂ ਪ੍ਰਸ਼ਾਸਨ ਨੂੰ ਤਾੜਦਿਆਂ 10 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ ਜੇਕਰ 10 ਦਿਨਾਂ ਅੰਦਰ ਇਨ੍ਹਾਂ ਸੜਕਾਂ ਦਾ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਸਮੂਹ ਬੇਟ ਏਰੀਏ ਸਮੇਤ ਇੱਕ ਤਿੱਖਾ ਸੰਘਰਸ਼ “ਆਪ ਸਰਕਾਰ” ਅਤੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਜਾਵੇਗਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਹਰਮੇ਼ਸ਼ ਕੁਮਾਰ ਸੀਨੀਅਰ ਆਗੂ, ਸਤਿੰਦਰ ਲਾਲ ਚੇਚੀ ਜਨਰਲ ਸਕੱਤਰ, ਸੰਦੇਸ਼ ਰਾਜ ਕਾਲਾ ਵਾਈਸ ਪ੍ਰਧਾਨ ਐਸ ਸੀ ਸੈੱਲ ਬਲਾਚੌਰ, ਦਲਵੀਰ ਫੋਜੀ ਸੀਨੀਅਰ ਆਗੂ, ਪਰਮਜੀਤ ਦੁੱਗਲ ਸੋਸ਼ਲ ਮੀਡੀਆ ਇੰਚਾਰਜ, ਪ੍ਰਿੰਸ ਪਵਾਰ ਯੂਥ ਆਗੂ ਯੁਵਾ ਮੋਰਚਾ, ਜੋਰਾ ਸਰਪੰਚ ਭਰਥਲਾ, ਸੁਰਿੰਦਰ ਪਾਲ ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ
  • Related Posts

    ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਖਾਟੂ ਸ਼ਿਆਮ ਲਈ ਰਵਾਨਾ

    Spread the love

    Spread the love ਕੁਰਾਲੀ, 27 ਸਤੰਬਰ (ਜਗਦੇਵ ਸਿੰਘ): ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਰਾਲੀ ਤੋਂ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ਗਈ। ਇਸ ਮੌਕੇ…

    *ਭਾਰਤੀ ਯੁਵਾ ਸੰਗਠਨ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਸਮਾਜ ਸੇਵੀ ਅਰਵਿੰਦ ਪੁਰੀ ਦਾ ਕੀਤਾ ਸਨਮਾਨ*

    Spread the love

    Spread the loveਕੁਰਾਲੀ 27ਸਤੰਬਰ (ਜਗਦੇਵ ਸਿੰਘ )ਭਾਰਤੀ ਯੁਵਾ ਸੰਗਠਨ ਵੱਲੋਂ “ਲੋਕਾਂ ਦੀ ਸੁਣਾਂਗੇ – ਲੋਕਾਂ ਲਈ ਲੜਾਂਗੇ” ਦੇ ਨਾਅਰੇ ਹੇਠ ਇੱਕ ਵਿਸ਼ੇਸ਼ ਜਨ-ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ…

    Leave a Reply

    Your email address will not be published. Required fields are marked *