ਐਲ ਐਚ ਵੀ ਹਰਪਾਲ ਕੌਰ ਨੂੰ ਸੇਵਾ ਮੁੱਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ।

Spread the love
ਰਾਮਾਂ ਮੰਡੀ, 31 ਜੁਲਾਈ (ASHOK) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ 29 ਸਾਲ ਤਿੰਨ ਮਹੀਨੇ 26 ਦਿਨ ਡਿਊਟੀ ਕਰਨ ਉਪਰੰਤ ਅੱਜ ਹਰਪਾਲ ਕੌਰ ਐਲ ਐਚ ਵੀ ਸੇਵਾ ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ ਮੁੱਕਤੀ ਮੌਕੇ ਰਿਟਾਇਰਮੈਂਟ ਪਾਰਟੀ
ਕਮੇਟੀ ਵੱਲੋਂ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਨਾਲ ਇੱਕ ਯਾਦਗਾਰੀ ਪਾਰਟੀ ਕੀਤੀ ਗਈ ।ਇਸ ਮੌਕੇ ਵੱਖ ਵੱਖ ਥਾਵਾਂ ਉਪਰ ਗਏ ਸੱਤ ਮੁਲਾਜ਼ਮਾਂ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸਟੇਜ ਦਾ ਸੰਚਾਲਨ ਕਰਦੇ ਹੋਏ ਐਸਆਈ ਰਾਮਕਪਾਲ ਜੇਠੀ ਨੇ ਆ ਇਹ ਮੁੱਖ ਮਹਿਮਾਨਾ ਰਿਸ਼ਤੇਦਾਰਾਂ ਅਤੇ ਸਟਾਫ ਨੂੰ ਜੀ ਆਇਆ ਨੂੰ ਆਖਿਆ ਉਪਰੰਤ ਸਿਹਤ ਵਿਭਾਗ ਦੇ ਐਸਆਈ ਬਲਵੀਰ ਸਿੰਘ ਸੰਧੂ ਕਲਾਂ ਜਸਵੀਰ ਸਿੰਘ ਗਿੱਲ ਹਰਜਿੰਦਰ ਸਿੰਘ ਬੀਐਸਏ ਅਵਨੀਸ਼ ਕੁਮਾਰ ਅੰਤਿਕਾ ਗਰਗ ਵੱਲੋਂ ਹਰਪਾਲ ਕੌਰ ਨਾਲ ਡਿਊਟੀ ਸਮੇਂ ਆਪਣੀਆਂ ਯਾਦਾਂ ਸਮਝੀਆਂ ਕੀਤੀਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਕਵਿਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਸਤੰਬਰ 2024 ਵਿੱਚ ਤਰੱਕੀ ਉਪਰੰਤ ਹਰਪਾਲ ਕੌਰ ਨੇ ਸੀ ਐਸ ਸੀ ਭਗਤਾ ਵਿਖੇ ਐਲ ਐਚ ਵੀ ਜੁਆਇਨ ਕੀਤਾ ਸੀ ਅਤੇ ਅੱਜ ਇਥੋਂ ਹੀ ਆਪਣੀ ਸੇਵਾ ਮੁੱਕਤੀ ਲੈ ਰਹੇ ਹਨ। ਉਹਨਾਂ ਦੇ ਭਵਿੱਖ ਸਬੰਧੀ ਖੁਸ਼ੀਆਂ ਭਰੇ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਜੂਨੀਅਰ ਸਹਾਇਕ ਬਲਜੀਤ ਸਿੰਘ ਜੈਤੋ ਨੇ ਹਰਪਾਲ ਕੌਰ ਨੂੰ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਬਕਾਏ ਜਲਦ ਹੀ ਅਦਾ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਡਾਕਟਰ ਹਰਦੀਪ ਸਿੰਘ ਖਾਲਸਾ ਸੀ ਐਚ ਓ ਪ੍ਰਭਜੋਤ ਕੌਰ ਸਟਾਫ ਨਰਸ ਅੰਮ੍ਰਿਤਪਾਲ ਕੌਰ ਏ ਐਨ ਐਮ ਅਮਨਦੀਪ ਸਿੰਘ ਐਮ ਐਲ ਟੀ ਕੁੰਦਨ ਲਾਲ ਕੰਪਿਊਟਰ ਉਪਰੇਟਰ ਅਤੇ ਹਰਜਿੰਦਰ ਕੌਰ ਐਲ ਐਚ ਵੀ ਅਤੇ ਚਰਨਜੀਤ ਕੌਰ ਨੂੰ ਬਦਲੀ ਹੋਣ ਉਪਰੰਤ ਯਾਦਗਾਰੀ ਚਿੰਨ ਦੇ ਕੇ ਵੀ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *