50 ਲੱਖ ਨਾਲ ਮੰਗੂਵਾਲ ਦਿਵਾੜੀ ਤੇ 70 ਲੱਖ ਨਾਲ ਸਰਸਾ ਨੰਗਲ ਦੇ ਸਰਕਾਰੀ ਸਕੂਲਾਂ ਦਾ ਕੰਮ ਜੰਗੀ ਪੱਧਰ ਤੇ ਜਾਰੀ – ਜੁਝਾਰ ਮੁਲਤਾਨੀ 

Spread the love

 ਭਰਤਗੜ ਅਤੇ ਪਿੰਡ ਖਰੋਟਾ ਦੇ ਪ੍ਰਾਇਮਰੀ ਸਕੂਲ ਦੇ ਨਵੀਨੀਕਰਨ ਦਾ ਕੰਮ ਸੁਰੂ- ਜੁਝਾਰ ਮੁਲਤਾਨੀ

ਭਰਤਗੜ, 18 ਦਸੰਬਰ (ਕੰਵਲ ਜੋਤ ਸਿੰਘ) ਭਰਤਗੜ ਅਤੇ ਨੇੜਲੇ ਪਿੰਡਾਂ ਵਿੱਚ ਕਈ ਸਕੂਲ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਪ੍ਰੰਤੂ ਪਿਛਲੀਆਂ ਸਰਕਾਰਾਂ ਦੋਰਾਨ ਕਦੇ ਵੀ ਸਕੂਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਪ੍ਰੰਤੂ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੱਕ ਇਲਾਕਾ ਵਾਸੀਆਂ ਵੱਲੋਂ ਸਕੂਲਾਂ ਸੰਬੰਧੀ ਸਮੱਸਿਆ ਸਾਂਝੀਆਂ ਕੀਤੀਆਂ ਗਈਆਂ ਤੇ ਉਨਾਂ ਵੱਲੋਂ ਮੋਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਸਕੂਲਾਂ ਨੂੰ ਜਾਰੀ ਕੀਤੀਆ ਗਈਆਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਨੋਜਵਾਨ ਆਪ ਆਗੂ ਅਤੇ ਬਲਾਕ ਪ੍ਰਧਾਨ ਭਰਤਗੜ੍ਹ ਜੁਝਾਰ ਮੁਲਤਾਨੀ ਨੇ ਦੱਸਿਆ ਕਿ ਪਿੰਡ ਮੰਗੂਵਾਲ ਦਿਵਾੜੀ ਦੇ ਪ੍ਰਾਇਮਰੀ ਸਕੂਲ ਲਈ 50 ਲੱਖ ਰੁਪਏ,ਸਰਸਾ ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ 70 ਲੱਖ ਰੁਪਏ,ਭਰਤਗੜ ਦੇ ਪ੍ਰਾਇਮਰੀ ਸਕੂਲ ਲਈ 40 ਲੱਖ ਰੁਪਏ ਅਤੇ ਪਿੰਡ ਖਰੋਟਾ ਦਾ ਪ੍ਰਾਇਮਰੀ ਸਕੂਲ ਲਈ 14 ਲੱਖ ਰੁਪਏ ਦੀ ਗ੍ਰਾਂਟ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਕੀਤੀ ਗਈ ਹੈ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸਕੂਲ ਮੁਰੰਮਤ ਦੀ ਉਡੀਕ ਕਰ ਰਹੇ ਸਨ ਪ੍ਰੰਤੂ ਕਦੇ ਵੀ ਕਿਸੇ ਪਾਰਟੀ ਦੀ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਇਨਾਂ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ।ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਬਣੇ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਉਨਾਂ ਤੱਕ ਇਨਾਂ ਸਕੂਲਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਤੋਂ ਬਾਅਦ ਇਨਾਂ ਸਕੂਲਾਂ ਨੂੰ ਲੱਖਾਂ ਰੁਪਏ ਦੀ ਗ੍ਰਾਂਟ ਸਿੱਖਿਆ ਮੰਤਰੀ ਵੱਲੋਂ ਮੁਹੱਈਆ ਕਰਵਾਈ ਗਈ ਤੇ ਅੱਜ ਇਨਾਂ ਸਾਰੇ ਸਕੂਲਾਂ ਦਾ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਉਨਾਂ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਲਕੇ ਦੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਬਹੁਤ ਸ਼ਲਾਘਯੋਗ ਕਾਰਜ ਹੈ। ਉਨਾਂ ਕਿਹਾ ਕਿ ਭਰਤਗੜ ਦੇ ਨੇੜਲੇ ਸ਼ਹਿਰ ਕੀਰਤਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਤਕਨੀਕਾਂ ਨਾਲ ਲੈੱਸ ਸਕੂਲ ਆਫ ਐਮੀਨੈਂਸ ਬਣਾਇਆ ਜਾ ਰਿਹਾ ਹੈ, ਜੋ ਕਿ ਇਲਾਕੇ ਲਈ ਇੱਕ ਵਰਦਾਨ ਸਾਬਤ ਹੋਵੇਗਾ।

ਉਨਾਂ ਕਿਹਾ ਕਿ ਕੀਰਤਪੁਰ ਸਾਹਿਬ ਵਿਖੇ ਬਣ ਰਿਹਾ ਸਕੂਲ ਆਫ ਐਮੀਨੈਂਸ ਇਲਾਕੇ ਦੇ ਹੋਰਨਾਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਵੇਗਾ।ਉਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਆਦਰਸ਼ ਸਕੂਲ ਵਿੱਚ ਵਿਦਿਆਰਥੀਆਂ ਦੇ ਲਈ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ ਉੱਥੇ ਹੀ ਨੰਗਲ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਵੀਵਿੰਗ ਪੂਲ ਬਣਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ।ਇਸ ਮੋਕੇ ਸਰਸਾ ਨੰਗਲ,ਪਿੰਡ ਖਰੋਟਾ,ਮੰਗੂਵਾਲ ਦਿਵਾੜੀ ਅਤੇ ਭਰਤਗੜ ਦੇ ਵਸਨੀਕਾਂ ਵੱਲੋਂ ਸੰਬੰਧਿਤ ਸਕੂਲਾਂ ਨੂੰ ਲੱਖਾਂ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਉਣ ਤੇ ਧੰਨਵਾਦ ਕੀਤਾ।  ਇਸ ਮੋਕੇ ਬਲਾਕ ਪ੍ਰਧਾਨ ਹਰਵਿੰਦਰ ਕੌਰ, ਸਾਬਕਾ ਸਰਪੰਚ ਪਾਲ ਸਿੰਘ ਖਰੋਟਾ,ਅਮਰਜੀਤ ਸਿੰਘ,ਹਰਵਿੰਦਰ ਸਿੰਘ ਮਾਜਰੀ,ਅਮਨ,ਸੋਹਣ ਸਿੰਘ,ਵਿੱਕੀ,ਮੰਗਲ ਸਿੰਘ,ਸੋਹਣ ਮੁਹੰਮਦ,ਪ੍ਰਦੀਪ ਭੱਲਾ,ਸੰਜੂ,ਪਰਮਜੀਤ ਕੋਰ,ਸੁਖਜਿੰਦਰ ਸਿੰਘ,ਗੁਰਸੇਵਕ ਰਾਣਾ ਤੇ ਹੋਰ ਮੋਜੂਦ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *