ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 17ਵਾਂ ਖੂਨਦਾਨ ਕੈਂਪ ਲਾਇਆ 

Spread the love
ਬਠਿੰਡਾ 2ਅਗਸਤ(ਪੱਤਰ ਪ੍ਰੇਰਕ):=ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਰਜਿ•ਚੁੱਘੇ ਕਲਾਂ ਵਲੋਂ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 17 ਵਾਂ ਖੂਨਦਾਨ ਕੈਂਪ ਲਵਾਇਆ ਗਿਆ ਇਸ ਖੂਨਦਾਨ ਕੈਂਪ ਦਾ ਉਦਘਾਟਨ ਸਰਪੰਚ ਜਗਮੀਤ ਸਿੰਘ ਭੋਲਾ ਅਤੇ ਸਮੂਹ ਪੰਚਾਇਤ ਮੈਂਬਰ ਸਾਹਿਬਾਨ ਨੇ ਕੀਤਾ। ਖੂਨਦਾਨ ਕੈਂਪ ਲਈ ਸਰਪੰਚ ਨੇ 2100/-₹ ਕਲੱਬ ਨੂੰ ਸਹਾਇਤਾ ਵੀ ਦਿੱਤੀ।ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਦੇ ਸਕੱਤਰ ਮਾਸਟਰ ਸੁਖਜਿੰਦਰ ਕੁਮਾਰ,ਪ੍ਧਾਨ ਮੁੱਖਪਾਲ ਸਿੰਘ,ਸਰਪ੍ਸਤ ਰਾਮ ਸਿੰਘ ਨਿਰਮਾਣ,ਮਾਸਟਰ ਸੁਖਮੰਦਰ ਸਿੰਘ,  ਕੁਲਵਿੰਦਰ ਸਿੰਘ ਬਿੱਟੂ, ਭਾਗ ਸਿੰਘ ਅਤੇ ਹੋਰ ਸਰਗਰਮ ਮੈਂਬਰ ਹਾਜਰ ਰਹੇ।ਪ੍ਧਾਨ ਜੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਇੰਦਰਾਨੀ ਬਲੱਡ ਸੈਂਟਰ (ਬੈਂਕ)ਬਠਿੰਡਾ ਦੀ ਮਾਹਿਰ ਟੀਮ ਬਲੱਡ ਲੈਣ ਲਈ ਪਹੁੰਚੀ ਅਤੇ ਪਿੰਡ ਦੇ ਨੌਜਵਾਨਾਂ ਤੋਂ ਇਲਾਵਾ ਬੀਬੀਆਂ ਅਤੇ ਹੋਰ ਖੂਨਦਾਨੀਆਂ ਨੇ 32 ਯੂਨਿਟ  ਖੂਨਦਾਨ ਕੀਤਾ।ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਜੋ ਪਿਛਲੇ30 ਸਾਲਾਂ ਤੋਂ ਪਿੰਡ ਵਿੱਚ ਸਮਾਜ ਭਲਾਈ ਦੇ ਕੰਮ ਜਿੰਨਾ ਵਿੱਚ ਖੂਨਦਾਨ ਕੈਂਪ,ਸਿਹਤ ਕੈਂਪ,ਲੋਕ ਚੇਤਨਾ ਪੈਦਾ ਕਰਨ ਹਿੱਤ ਸੱਭਿਆਚਾਰਕ ਨਾਟਕ ਮੇਲੇ ਅਤੇ ਖੇਡਾਂ(ਐਥਲੈਟਿਕ ਮੀਟ)ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਉਂਦਾ ਆ ਰਿਹਾ ਹੈ।ਜਿਸ ਲਈ ਕਲੱਬ ਜਿਆਦਾਤਰ ਆਪਣੇ ਮੈਂਬਰਾਂ ਅਤੇ ਸਮਰਥਕ ਲੋਕਾਂ ਤੋਂ ਫੰਡ ਜੁਟਾਉਂਦਾ ਹੈ। ਪਿਛਲੇ ਸਮੇਂ ਕਲੱਬ ਵਲੋਂ ਕਿਸਾਨ ਸੰਘਰਸ਼ ਲਹਿਰ ਵਿੱਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *