ਪੰਜਾਬ ਚੋਣਾਂ ਚ ਵੋਟਰ ਮੁੜ ਮਾਨ ਸਰਕਾਰ ਨੂੰ ਸੱਤਾ ਚ ਲਿਆਉਣ ਲਈ ਪੱਬਾਂ ਪਾਰ:ਧਾਲੀਵਾਲ  ਸਾਬਕਾ ਸਰਕਾਰਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ: ਧਾਲੀਵਾਲ 

Spread the love
ਅੰਮ੍ਰਿਤਸਰ/ਅਜਨਾਲਾ, 2 ਅਗਸਤ (ਮਨਜੀਤ ਸਿੰਘ ਸ਼ੇਰਗਿੱਲ)=ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਪੰਜ ਗਰਾਈਂ ਨਿੱਜਰਾਂ ਤੋਂ ਵਾਇਆ ਤੇੜੀ, ਕਿਆਂਮਪੁਰ, ਤੇੜਾ ਕਲਾਂ, ਤੇੜਾ ਖੁਰਦ, ਘੁਕੇਵਾਲੀ, ਸਹਿੰਸਰਾ, ਜਗਦੇਵ ਕਲਾਂ, ਸੰਤੁ ਨੰਗਲ, ਚੇਤਨਪੁਰਾ ਤੱਕ ਕਰੀਬ 20 ਕਿਲੋਮੀਟਰ ਲੰਬੀ ਤੇ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਸੜਕ ਦਾ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਉਪਰੰਤ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਮੌਕੇ ਤੇ ਮੌਜੂਦ ਪੰਚਾਂ, ਸਰਪੰਚਾਂ ਤੇ ਮੋਹਤਬਰਾਂ ਦੀਆਂ ਤਾੜੀਆਂ ਤੇ ਜ਼ਿੰਦਾਬਾਦ ਨਾਅਰਿਆਂ ਚ ਕੀਤੀ ਅਤੇ ਵਿਭਾਗ ਸਮੇਤ ਠੇਕੇਦਾਰਾਂ ਨੂੰ ਨਵ ਨਿਰਮਾਣ ਸੜਕੀ ਵਿਕਾਸ ਕਾਰਜ ਚ ਪਾਰਦਰਸ਼ਤਾ ਤੇ ਗੁਣਵੱਤਾ ਬਣਾਈ ਰੱਖਣ ਲਈ ਸੱਪਸ਼ਟ ਨਿਰਦੇਸ਼ ਦਿੱਤੇ। ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਦੀ ਵੀ ਗੱਲ ਰੱਖੀ। ਇਸ ਮੌਕੇ ਸ. ਧਾਲੀਵਾਲ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਿਹਾ ਕਿ ਇਤਿਹਾਸਕ ਅਸਥਾਨ ਗੁਰੂ ਕਾ ਬਾਗ਼ ਤੇ ਬਾਬਾ ਮੇਹਰ ਬੁਖ਼ਾਰੀ ਸਥਾਨ ਦੀ ਮਹੱਤਤਾ ਦੇ ਬਾਵਜੂਦ ਪਿਛਲੇ 25 ਸਾਲਾਂ ਤੋਂ ਵਿਕਾਸ ਨੂੰ ਤਰਸਦੀ ਇਸ ਖਸਤਾ ਹਾਲਤ ਸੜਕ ਨੂੰ ਨਵਿਆਉਂਣ ਲਈ ਸਾਬਕਾ ਸਰਕਾਰਾਂ ਨੇ ਸ਼ਰਧਾਲੂਆਂ ਨੂੰ ਵੀ ਅਣਗੌਲੇ ਕਰਕੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੇ ਸਾਬਕਾ ਸਰਕਾਰਾਂ ਤੇ ਵਰਦਿਆਂ ਇਲਜ਼ਾਮ ਧਰਿਆ ਕਿ ਸਾਬਕਾ ਸਰਕਾਰਾਂ ਨੇ ਸਰਕਾਰੀ ਤੇ ਗੈਰ ਸਰਕਾਰੀ ਖ਼ਜ਼ਾਨੇ ਦੀ ਲੁੱਟ ਖਸੁੱਟ ਕਰਨ ਲਈ ਲੋਕ ਸਰੋਕਾਰਾਂ ਨੂੰ ਧੋਖਾ ਦਿੱਤਾ ਅਤੇ ਹੁਣ ਫਿਰ ਚੋਣਾਂ ਨੇੜੇ ਆਉਣ ਕਾਰਨ ਬਰਸਾਤੀ ਡੱਡੂਆਂ ਵਾਂਗ ਆਪਣੇ ਘੋਰਨਿਆਂ ਚੋਂ ਨਿਕਲ ਕੇ ਮੁੜ ਸੱਤਾ ਚ ਆਉਣ ਲਈ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕੱਛਾਂ ਵਜਾ ਰਹੇ ਹਨ ਪਰ ਵੋਟਰ ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਤੋਂ ਭਲੀ ਭਾਂਤ ਜਾਣੂੰ ਹੋ ਕੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਚ ਮੁੜ “ਆਪ” ਦੀ ਸਰਕਾਰ ਬਣਾਉਣ ਲਈ ਐਲਾਨੀਆਂ ਤੌਰ ਤੇ ਮੁੱਖ ਮੰਤਰੀ ਸ੍ਰ. ਮਾਨ ਦੇ ਹੱਕ ਚ ਮਜ਼ਬੂਤ ਚਟਾਨ ਵਾਂਗ ਆ ਖੜ੍ਹਾ ਹੋਇਆ ਹੈ। ਬੁਰੀ ਤਰ੍ਹਾਂ ਕਲੇਸ਼ ਦਾ ਸ਼ਿਕਾਰ ਸਾਬਕਾ ਸਰਕਾਰਾਂ ਦੀਆਂ ਪਾਰਟੀਆਂ ਸਮੇਤ ਹੋਰ ਵਿਰੋਧੀ ਰਾਜਸੀ ਧਿਰਾਂ ਨੂੰ ਵੋਟਰ ਮੂੰਹ ਨਹੀਂ ਲਗਾ ਰਹੇ। ਸ੍ਰ. ਧਾਲੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਹਲਕਾ ਅਜਨਾਲਾ ਚ ਸੜਕਾਂ ਦਾ ਪਿਛਲੇ ਸਾਢੇ ਚਾਰ ਸਾਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਲਗਾਤਾਰ ਜਾਲ ਵਿਛਾਇਆ ਗਿਆ ਹੈ ਅਤੇ ਇਸੇ ਅਗਸਤ ਮਹੀਨੇ ਚ ਕਰੀਬ 29 ਹੋਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿਸ ਤੇ ਕਰੀਬ 40 ਕਰੋੜ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ। ਕੈਪਸਨ: 15 ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ 20 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਣ ਸਮੇਂ ਵਿਧਾਇਕ ਤੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨਾਲ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *