ਸਾਉਣ ਮਹੀਨੇ ਦੇ ਪਵਿੱਤਰ ਮੌਕੇ ’ਤੇ ਸ਼੍ਰੀ ਸ਼ਿਵ ਮਹਾ ਪੁਰਾਣ ਕਥਾ ਸਬੰਧੀ ਸ਼ੋਭਾ ਯਾਤਰਾ

Spread the love
ਤਪਾ ਮੰਡੀ 3 ਅਗਸਤ (ਗੋਲਡੀ ਵਿਆਸ)ਸਾਉਣ ਮਹੀਨੇ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਸ਼੍ਰੀ ਸ਼ਿਵ ਮਹਾ ਪੁਰਾਣ ਕਥਾ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪੂਜਾ ਸ਼੍ਰੀਮਤੀ ਦੇਵਕੀ ਦੇਵੀ ਪਤਨੀ ਪੰਨਾ ਲਾਲ ਭਾਨਾ ਮੌੜ ਵੱਲੋਂ ਪਰਿਵਾਰ ਸਮੇਤ ਕਰਵਾਈ ਗਈ, ਸ਼ੋਭਾ ਯਾਤਰਾ ਨੂੰ ਲੈਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਭਗਵਾਨ ਸ਼ਿਵ ਜੀ ਦੇ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਹੋ ਗਿਆ। ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਪੁਰਸ਼ਾਂ, ਨੌਜਵਾਨਾਂ ਅਤੇ ਬੱਚਿਆਂ ਨੇ ਸ਼ਾਮਲ ਹੋ ਕੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤ ਵੱਲੋਂ ਭਜਨ-ਕੀਰਤਨ ਅਤੇ ਧਾਰਮਿਕ ਗੀਤਾਂ ਰਾਹੀਂ ਭਗਵਾਨ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਯਾਤਰਾ ਦੌਰਾਨ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸੀ੍ ਮਹਾਪ੍ਰਾਣ ਦੀ ਕਥਾ ਵਾਚਕ  ਅਚਾਰੀਆ ਸਚਿਨ ਕੌਸ਼ਕ ਮਥੁਰਾ ਧਾਮ ਵਾਲਿਆਂ ਨੇ ਦੱਸਿਆ ਕਿ ਸ਼੍ਰੀ ਸ਼ਿਵ ਮਹਾ ਪੁਰਾਣ ਕਥਾ ਦਾ ਮੁੱਖ ਉਦੇਸ਼ ਸੰਗਤ ਨੂੰ ਸਨਾਤਨ ਧਰਮ, ਭਗਵਾਨ ਸ਼ਿਵ ਜੀ ਦੀ ਮਹਿਮਾ ਅਤੇ ਸਦਾਚਾਰ ਦੇ ਮਾਰਗ ਨਾਲ ਜੋੜਨਾ ਹੈ। ਸ਼ੋਭਾ ਯਾਤਰਾ ਨੇ ਸ਼ਹਿਰ ਵਿੱਚ ਧਾਰਮਿਕ ਏਕਤਾ, ਭਾਈਚਾਰੇ ਅਤੇ ਸ਼ਰਧਾ ਦਾ ਸੁੰਦਰ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਸੰਗਤ ਨੂੰ ਕਥਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਉੱਘੇ ਵਪਾਰੀ ਪੰਕਜ ਸਿੰਗਲਾ ਵੱਲੋਂ ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਪਰਿਵਾਰ ਸਮੇਤ ਹਿੱਸਾ ਲਿਆ ਗਿਆ ਅਤੇ ਸੰਗਤਾਂ ਨੂੰ ਸ਼ੋਭਾ ਯਾਤਰਾ ਦੀ ਵਧਾਈ ਦਿੱਤੀ ਕਿਉਂਕਿ ਹਰ ਸਾਲ ਪੰਕਜ ਸਿੰਗਲਾ ਵੱਲੋਂ ਸ਼ਿਵ ਮਹਾਪੁਰਾਨ ਕਥਾ ਵਿੱਚ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *