ਧਾਰਮਿਕ ਸਮਾਗਮ ਸਮਾਜ ’ਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ – ਵਾਲੀਆ/ਮਹਿੰਦਰ ਸਿੰਘ ਸਰਪੰਚ

Spread the love
ਫੱਤੂਢੀਂਗਾ : 3 ਅਗਸਤ ਅਮਨਦੀਪ ਕੌਰ -ਡੇਰਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸਮੂਹ ਐਨਆਰਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਅਤੇ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਮਹਾਨ ਗੁਰਮਤਿ ਸਮਾਗਮ ਡੇਰਾ ਮੁਖੀ ਮਹੰਤ ਮਹਾਤਮਾ ਮੁਨੀ ਦੀ ਦੇਖ ਰੇਖ ਹੇਠ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਕਪੂਰਥਲਾ ਦੇ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ, ਮਹਿੰਦਰ ਸਿੰਘ ਸਰਪੰਚ ਐਮਏ ਫਾਰਮ ਮੇਜਰਵਾਲ ਆਪਣੇ ਸਾਥੀਆ ਸਮੇਤ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਸਭ ਦੀ ਚੰਗੀ ਸਿਹਤ, ਤਰੱਕੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਮਿਹਰ ਨਾਲ ਹੀ ਜੀਵਨ ’ਚ ਸੁੱਖ ਸਮ੍ਰਿੱਧੀ ਆਉਂਦੀ ਹੈ। ਸਾਡੀ ਧਰਤੀ ਗੁਰੂਆਂ-ਪੀਰਾਂ ਦੀ ਪਾਵਨ ਧਰਤੀ ਹੈ, ਜਿਨ੍ਹਾਂ ਨੇ ਮਾਨਵਤਾ ਨੂੰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਜੋੜ ਮੇਲੇ ਸਾਨੂੰ ਗੁਰੂਆਂ-ਪੀਰਾਂ ਦੀ ਯਾਦ ਦਿਵਾਉਂਦੇ ਹਨ ਅਤੇ ਆਪਸੀ ਮਿਲਵਰਤਨ ਨਾਲ ਜਿਉਣਾ ਸਿਖਾਉਂਦੇ ਹਨ। ਉਨ੍ਹਾਂ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਦੇ ਉਪਰਾਲੇ ਦੀ ਵੀ ਭਰਪੂਰ ਸ਼ਲਾਘਾ ਕੀਤੀ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *