ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਨਿੱਘੀ ਯਾਦ ਨੂੰ ਸਮਰਪਿਤ ਜਿਲਾ ਲਾਇਬ੍ਰੇਰੀ ਵਿੱਚ ਲਗਾਏ ਪੌਦੇ 

Spread the love
ਬਠਿੰਡਾ 8 ਅਗਸਤ (ਪੱਤਰ ਪ੍ਰੇਰਕ ): ਜਿਲਾ ਬਠਿੰਡਾ ਦੇ ਪਿੰਡ ਕੋਟਗੁਰੂ ਦੀ ਮਾਣਮੱਤੀ ਧੀ ਮਰਹੂਮ ਜਸਵੰਤ ਕੌਰ ਮਣੀ ਦੀ ਨਿੱਘੀ ਯਾਦ ਵਿੱਚ ਉਹਨਾਂ ਦੀ ਵੱਡੀ ਭੈਣ ਸਤਵੀਰ ਕੌਰ ਵੱਲੋਂ ਸਥਾਨਕ ਜਿਲਾ ਲਾਇਬ੍ਰੇਰੀ ਵਿਖੇ ਵੱਡੀ ਗਿਣਤੀ ਵਿੱਚ ਫਲਦਾਰ, ਛਾਂਦਾਰ, ਫੁੱਲਾਂ ਅਤੇ ਸਜਾਵਟੀ ਪੌਦੇ, ਜਿਲਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਅਤੇ ਜਿਲਾ ਲਾਇਬ੍ਰੇਰੀ ਬਠਿੰਡਾ ਦੀ  ਲਾਇਬ੍ਰੇਰੀਅਨ ਸਵਰਨਜੀਤ ਕੌਰ ਦੀ ਦੇਖ ਰੇਖ ਹੇਠ ਲਗਵਾਏ ਗਏ। ਪੌਦੇ ਲਗਾਉਣ ਦੀ ਰਸਮ ਦੀ ਸ਼ੁਰੂਆਤ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਅਤੇ ਜਿਲਾ ਲਾਇਬ੍ਰੇਰੀ ਦੀ ਲਾਇਬ੍ਰੇਰੀਅਨ ਸਵਰਨਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੀ ਦਰਸ਼ਨ ਕੁਮਾਰ ਜੀ ਨੇ ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ ਭਰਿਆ ਬਨਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਜ਼ਿਕਰਯੋਗ ਹੈ ਕਿ ਪਿੰਡ ਕੋਟਗੁਰੂ (ਬਠਿੰਡਾ) ਦੀ ਬਹੁਤ ਹੀ ਹੋਣਹਾਰ ਧੀ ਪ੍ਰੋਫ਼ੈਸਰ ਜਸਵੰਤ ਕੌਰ, ਭਰ ਜਵਾਨੀ ਉਮਰੇ ਹੀ ਵੱਡੀਆਂ ਪ੍ਰਾਪਤੀਆਂ ਕਰਕੇ ਦੁਨੀਆਂ ਤੋਂ ਸਦਾ ਲਈ ਰੁਕਸਤ ਹੋ ਗਈ ਸੀ। ਨਿੱਕੀ ਉਮਰੇ ਹੀ ਉਹਨਾਂ ਉਚੇਰੀ ਵਿੱਦਿਆ ਹਾਸਲ ਕਰਨ ਤੋਂ ਇਲਾਵਾ ਪੰਜਾਬੀ ਅਖ਼ਬਾਰਾਂ ਵਿੱਚ ਅਨੇਕਾਂ ਹੀ ਖੋਜ ਭਰਪੂਰ ਲੇਖ ਲਿਖ ਕੇ ਸਮਾਜ ਨੂੰ ਵਿਸ਼ੇਸ ਸੇਧ ਦੇਣ ਦੇ ਨਾਲ ਨਾਲ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਸੀ। ਸਵਰਨਜੀਤ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਦਿਨਾਂ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਜੋ ਆਪਣਿਆਂ ਦੀ ਯਾਦ ਨੂੰ ਸਦੀਵੀ ਯਾਦਗਾਰੀ ਬਣਾਇਆ ਜਾ ਸਕੇ।
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *