ਧੰਨ ਧੰਨ ਪੀਰ ਬਾਬਾ ਨਾਨਕ ਸ਼ਾਹ ਤਖੀਆ ਜੀ ਬੋਹੜੂ ਦੇ ਜੋੜ ਮੇਲੇ ‘ਤੇ ਕਬੱਡੀ-ਕੁਸ਼ਤੀ ਦੇ ਧਮਾਕੇਦਾਰ ਮੁਕਾਬਲੇ ਕਰਵਾਏ ਗਏ   ਵਿਧਾਇਕ ਰਾਮਦਾਸ ਦੇ ਬੇਟੇ ਜੇਪੀ , ਡੀ ਐਸ ਪੀ ਕਲੇਰ , ਸਰਪੰਚ ਦਲਜੀਤ ਸਿੰਘ ਕੈਪਟਨ ਨੇ ਖਿਡਾਰੀਆਂ ਨੂੰ ਵੰਡੇ ਨਕਦ ਇਨਾਮ 

Spread the love
ਝਬਾਲ 8 ਅਗਸਤ ( ਮੱਖਣ ਮਨੋਜ)=ਪਿੰਡ ਬੋਹੜੂ ਵਿਖੇ ਸ਼ੁਕਰਵਾਰ ਨੂੰ ਧੰਨ ਧੰਨ ਪੀਰ ਬਾਬਾ ਨਾਨਕ ਸ਼ਾਹ ਤਖੀਆ ਜੀ ਦੇ  ਸਲਾਨਾ ਜੋੜ ਮੇਲੇ ਦੇ ਮੌਕੇ ਪਿੰਡ ‘ਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਮੇਲੇ ਦੌਰਾਨ ਪੇਂਡੂ ਖੇਡਾਂ ਦੇ ਵੱਡੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਲੜਕੀਆਂ ਦੀ ਕਬੱਡੀ ਦੇ ਸੋ ਮੈਚ* ਕਰਵਾਏ ਗਏ ਮੇਲੇ ਦੀ ਮੁੱਖ ਖਿੱਚ ਅੰਤਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀਆਂ ਦਾ ਮੈਚ ਰਿਹਾ। ਇਹ ਰੋਮਾਂਚਕ ਮੈਚ ਟੀਮ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਤਿਹਪੁਰ ਅਤੇ ਬਾਬਾ ਦਇਆ ਸਿੰਘ ਕਬੱਡੀ ਕਲੱਬ ਬੈਕਾ ਦੀਆਂ ਟੀਮਾਂ ਵਿਚਕਾਰ ਹੋਇਆ।ਇਸ ਤੋਂ ਇਲਾਵਾ ਮੇਲੇ ‘ਤੇ ਭਲਵਾਨਾਂ ਦੇ ਕੁਸ਼ਤੀ ਦੇ ਮੁਕਾਬਲੇ* ਵੀ ਕਰਵਾਏ ਗਏ। ਵੱਖ-ਵੱਖ ਅਖਾੜਿਆਂ ਤੋਂ ਆਏ ਭਲਵਾਨਾਂ ਨੇ ਦੰਗਲ ‘ਚ ਜ਼ੋਰ ਅਜ਼ਮਾਇਸ਼ ਕੀਤੀ ਅਤੇ ਦਰਸ਼ਕਾਂ ਨੂੰ ਖੂਬ ਰਿਝਾਇਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਜੀ ਦੇ ਸਪੁੱਤਰ ਸੇਪੀ ਡੀ.ਐਸ.ਪੀ ਲਖਵਿੰਦਰ ਸਿੰਘ ਕਲੇਰ, ਅਤੇ ਸਰਪੰਚ ਦਲਜੀਤ ਸਿੰਘ ਕੈਪਟਨ* ਪੁਹੰਚੇ। ਮਹਿਮਾਨਾਂ ਨੇ ਜੇਤੂ ਖਿਡਾਰੀਆਂ ਅਤੇ ਭਲਵਾਨਾਂ ਨੂੰ ਸਨਮਾਨਿਤ ਕਰਕੇ *ਨਕਦ ਇਨਾਮ* ਵੰਡੇ।ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੇਲੇ ਪੰਜਾਬ ਦੀ ਪੁਰਾਤਨ ਖੇਡਾਂ ਨੂੰ ਜਿੰਦਾ ਰੱਖਣ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਹੁਤ ਜ਼ਰੂਰੀ ਹਨ। ਇਸ ਮੌਕ ਦਲਬੀਰ ਸਿੰਘ ਜੱਜ ਮੈਂਬਰ ਪੰਚਾਇਤ,ਛਿੰਦਾ ਯੂ ਕੇ,ਸੋਨੀ ਸਪੇਨ,ਜੱਗੁ ਦੁਬਈ, ਜਗਦੀਪ ਸਿੰਘ ਜੱਜ ਮੈਂਬਰ ਪੰਚਾਇਤ ਗੁਰਨਾਮ ਸਿੰਘ ਮੈਂਬਰ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਮੈਂਬਰ ਤਰਸੇਮ ਸਿੰਘ,ਰਾਜ ਸਿੰਘ ਮੈਂਬਰ, ਰਿੰਕੂ ਮੈਂਬਰ,ਗੇਜਾ ਮੈਂਬਰ, ਸੁਖਰਾਜ ਸਿੰਘ ਸੰਧੂ,ਅਸਮੀਤ ਆਸਟ੍ਰੇਲੀਆ, ਅਰਸ਼ ਆਸਟ੍ਰੇਲੀਆ,ਮੋਹਿਤ ਆਸਟ੍ਰੇਲੀਆ, ਕਸ਼ਮੀਰ ਸਿੰਘ ਖੈਰਦੀਨਕੇ ਤੋਂ ਇਲਾਵਾ ਹੋਰ ਵੀ ਬਹੁਤ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *