ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਦੇ ਵਿਦਿਆਰਥੀਆਂ ਨੇ ਕੀਤਾ ਪਹਿਲਾ ਸਥਾਨ ਹਾਸਲ 

Spread the love
ਬਠਿੰਡਾ 8 ਅਗਸਤ,(ਸੁਰਿੰਦਰਪਾਲ ਸਿੰਘ):ਜਿਲ੍ਹਾ ਪੱਧਰੀ 70ਵੀਆਂ ਬੇਸਬਾਲ ਖੇਡਾਂ ਦੇ ਵਿੱਚ ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਦੇ ਅੰਡਰ 17 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਡੀਪੀ ਸਰਬਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਖੇਡਾਂ ਸੈਂਟ ਜੇਵੀਅਰ ਸਕੂਲ ਬਠਿੰਡਾ ਵਿੱਚ ਹੋਈਆਂ, ਜਿਸ ਵਿੱਚ ਸਰਕਾਰੀ ਸਕੂਲ ਬੁਰਜ ਮਹਿਮਾ ਇਹ ਖਿਡਾਰੀਆਂ ਦਾ ਪਹਿਲਾ ਮੈਚ ਸਰਕਾਰੀ ਰਾਮ ਨਗਰ ਨਾਲ ਹੋਇਆ, ਜਿਸ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਸਰਕਾਰੀ ਸਕੂਲ ਜੋਧਪੁਰ ਪਾਖਰ ਦੇ ਨਾਲ ਫਾਈਨਲ ਮੈਚ ਹੋਇਆ, ਜਿਸ ਵਿੱਚ 11-0 ਸਕੋਰ ਨਾਲ ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕੀਤੀ।  ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਗੇਮ ਦੀ ਤਿਆਰੀ ਕਰਵਾਈ ਜਾ ਰਹੀ ਹੈ, ਜਿਸ ਕਰਕੇ ਇਹ ਪ੍ਰਾਪਤੀ ਹੋਈ ਹੈ। ਉਹਨਾਂ ਕਿਹਾ ਕਿ ਇਸ ਜਿੱਤ ਕਰਕੇ ਜਿੱਥੇ ਵਿਦਿਆਰਥੀਆਂ, ਸਕੂਲ ਦਾ ਨਾਮ ਉੱਚਾ ਹੋਇਆ ਹੈ, ਉਥੇ ਪਿੰਡ ਵਾਸੀ ਤੇ ਉਨਾਂ ਦੇ ਮਾਤਾ ਆਪਣੇ ਬੱਚਿਆਂ ਤੇ ਮਾਣ ਕਰਦੇ ਹਨ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *