ਘਰੇਲੂ LPG ਖਪਤਕਾਰਾਂ ਲਈ ਬਾਇਓਮੈਟ੍ਰਿਕ e-KYC ਕਰਵਾਉਣੀ ਲਾਜ਼ਮੀ; ਮਹਾਰਾਜਾ ਗੈਸ ਸਰਵਿਸ ਵੱਲੋਂ ਸਮੇਂ ਸਿਰ ਤਸਦੀਕ ਕਰਵਾਉਣ ਦੀ ਅਪੀਲ ​16 ਅਗਸਤ ਤੋਂ ਬਾਅਦ ਅਧੂਰੀ e-KYC ਵਾਲੇ ਖਪਤਕਾਰਾਂ ਦੀ ਗੈਸ ਬੁਕਿੰਗ ਹੋ ਸਕਦੀ ਹੈ ਰੱਦ, ਸਬਸਿਡੀ ਵੀ ਹੋਵੇਗੀ ਬੰਦ

Spread the love
​ਸ੍ਰੀ ਗੋਇੰਦਵਾਲ ਸਾਹਿਬ (ਕਰਨੈਲ ਸਿੰਘ ਰਿੰਕੂ) — ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਸਮੂਹ ਘਰੇਲੂ ਐਲ.ਪੀ.ਜੀ. (LPG) ਗੈਸ ਖਪਤਕਾਰਾਂ ਦੀ ਸੁਰੱਖਿਆ ਅਤੇ ਸਬਸਿਡੀ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਕੰਪਨੀਆਂ ਨੇ ਸਾਰੇ ਘਰੇਲੂ ਗੈਸ ਗਾਹਕਾਂ ਲਈ ਆਧਾਰ-ਅਧਾਰਿਤ ਬਾਇਓਮੈਟ੍ਰਿਕ ਈ-ਕੇ.ਵਾਈ.ਸੀ. (e-KYC) ਮੁਕੰਮਲ ਕਰਨ ਵਾਸਤੇ 16 ਅਗਸਤ, 2026 ਦੀ ਅੰਤਿਮ ਸਮਾਂ-ਸੀਮਾ ਤੈਅ ਕੀਤੀ ਹੈ।​ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸ੍ਰੀ ਗੋਇੰਦਵਾਲ ਸਾਹਿਬ ਦੀ ਪ੍ਰਮੁੱਖ ਗੈਸ ਏਜੰਸੀ ‘ਮਹਾਰਾਜਾ ਗੈਸ ਸਰਵਿਸ’ ਦੇ ਪ੍ਰਬੰਧਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਤੇਲ ਕੰਪਨੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਹਰੇਕ ਘਰੇਲੂ ਗੈਸ ਖਪਤਕਾਰ ਲਈ ਆਪਣੀ e-KYC ਕਰਵਾਉਣਾ ਬੇਹੱਦ ਜ਼ਰੂਰੀ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਿਤ ਮਿਤੀ 16 ਅਗਸਤ ਤੋਂ ਪਹਿਲਾਂ ਤਸਦੀਕ ਨਾ ਕਰਵਾਉਣ ਦੀ ਸੂਰਤ ਵਿੱਚ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਖਪਤਕਾਰਾਂ ਦੀ ਗੈਸ ਰਿਫਿਲ ਬੁਕਿੰਗ ਰੋਕੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਦਾ ਖਾਤੇ ਵਿੱਚ ਆਉਣਾ ਬੰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਨੈਕਸ਼ਨ ਨੂੰ ਗੈਰ-ਘਰੇਲੂ (ਕਮਰਸ਼ੀਅਲ) ਸ਼੍ਰੇਣੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮਹਿੰਗੇ ਰੇਟ ‘ਤੇ ਗੈਸ ਮਿਲੇਗੀ।​ਦਫ਼ਤਰ ਆ ਕੇ ਜਾਂ ਘਰ ਬੈਠੇ ਵੀ ਕਰਵਾ ਸਕਦੇ ਹੋ e-KYC:ਅਮਰਿੰਦਰ ਸਿੰਘ ਨੇ ਇਲਾਕੇ ਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣਾ ਆਧਾਰ ਕਾਰਡ, ਗੈਸ ਪਾਸਬੁੱਕ ਅਤੇ ਲਿੰਕਡ ਮੋਬਾਈਲ ਨੰਬਰ ਲੈ ਕੇ ਮਹਾਰਾਜਾ ਗੈਸ ਸਰਵਿਸ ਦੇ ਦਫ਼ਤਰ ਵਿਖੇ ਪਹੁੰਚ ਕੇ ਆਪਣੀ ਬਾਇਓਮੈਟ੍ਰਿਕ e-KYC ਪ੍ਰਕਿਰਿਆ ਪੂਰੀ ਕਰਵਾਉਣ।ਉਨ੍ਹਾਂ ਦੱਸਿਆ ਕਿ ਜਿਹੜੇ ਖਪਤਕਾਰ ਦਫ਼ਤਰ ਆਉਣ ਵਿੱਚ ਅਸਮਰੱਥ ਹਨ, ਉਹ ਸੰਬੰਧਿਤ ਗੈਸ ਕੰਪਨੀ ਦੀ ਅਧਿਕਾਰਤ ਮੋਬਾਈਲ ਐਪ ਅਤੇ UIDAI ਦੀ AadhaarFaceRD ਐਪ ਰਾਹੀਂ ਘਰ ਬੈਠੇ ਹੀ ਚਿਹਰੇ ਦੀ ਪਛਾਣ (Face Authentication) ਰਾਹੀਂ ਆਪਣੀ e-KYC ਪ੍ਰਕਿਰਿਆ ਆਸਾਨੀ ਨਾਲ ਪੂਰੀ ਕਰ ਸਕਦੇ ਹਨ। ਏਜੰਸੀ ਪ੍ਰਬੰਧਕਾਂ ਨੇ ਖਪਤਕਾਰਾਂ ਨੂੰ ਅੰਤਿਮ ਤਰੀਕ ਦਾ ਇੰਤਜ਼ਾਰ ਕੀਤੇ ਬਿਨਾਂ ਜਲਦ ਤੋਂ ਜਲਦ ਇਹ ਕੰਮ ਨਿਪਟਾਉਣ ਦੀ ਬੇਨਤੀ ਕੀਤੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *