ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਭੜਕੇ ਜੰਗਲਾਤ ਦਰਕਰ 6 ਅਗਸਤ ਤੋ  ਸਾਰੇ ਪੰਜਾਬ ਵਿੱਚ ਕੰਮ ਬੰਦ ਕਰਕੇ ਕੀਤੀ ਜਾਵੇਗੀ ਹੜਤਾਲ 10 ਨੂੰ ਮੋਹਾਲੀ ਰੈਲੀ ਅਤੇ 17 ਅਗਸਤ ਤੋ ਦਿੜ੍ਹਬਾ ਵਿਖੇ ਲੱਗੇਗਾ ਪੱਕਾ ਮੋਰਚਾ ।

Spread the love
 ਨੂਰਪੁਰਬੇਦੀ ਦਲਜੀਤ ਚਨੌਲੀ =ਪੰਜਾਬ ਸਰਕਾਰ ਵਿਰੁੱਧ ਆਰ-ਪਾਰ  ਦੇ ਸੰਘਰਸ਼ ਦਾ ਕੀਤਾ ਐਲਾਨ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਰਿਲੀਜ਼ ਨਾ ਹੋਣ ਕਰਕੇ ਜੰਗਲਾਤ ਵਰਕਰਾਂ  ਦਾ ਸੰਘਰਸ਼ ਤੇਜ਼ ਵਣ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋ ਆਪਣੀਆਂ ਸੇਵਾਵਾਂ ਦੇ ਰਹੇ ਵਰਕਰਾਂ ਨੇ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ  ਤਹਿਤ ਵਰਕਰਾਂ ਵਿੱਚ ਭਾਰੀ ਰੋਸ ਅਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ । ਇਸ ਗੰਭੀਰ ਮਸਲੇ ਦੀ ਇੱਕ ਵਿਸੇਸ਼ ਮੀਟਿੰਗ, ਜੰਗਲਾਤ ਵਰਕਰ ਯੂਨੀਅਨ ਪੰਜਾਬ, ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਗੜ ਸ਼ੰਕਰ  ਦੀ ਪ੍ਰਧਾਨਗੀ  ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਅਤੇ  ਵਿਭਾਗ ਦੀਆਂ ਵਰਕਰ ਵਿਰੋਧੀ ਗਤੀ ਵਿਧੀਆਂ ਖਿਲਾਫ  ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਜਥੇ ਬੰਦੀਆਂ ਵਲੋਂ ਲਏ ਗਏ  ਵੱਡੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ 6: ਮਹੀਨਿਆ ਤੋ ਤਨਖਾਹਾਂ ਤੋਂ ਬਾਂਝੇ  ਚੱਲੇ ਆ ਰਹੇ ਵਰਕਰ ਦੇ ਸਬਰ ਦਾ ਬੰਨ  ਹੁਣ ਟੁੱਟ ਚੁੱਕਾ ਹੈ ਜਿਸ ਦੇ ਵਿਰੋਧ ਵਿੱਚ 5 ਅਗਸਤ ਤੋ ਪੰਜਾਬ ਦੀਆਂ ਵੱਖ-2 ਵਣ ਰੇਜਾ ਦਫਤਰਾ ? ਮੁਕੰਮਲ ਤੋਰ ਤੇ ਕੰਮ ਬੰਦ ਕਰਕੇ ਅਣ ਮਿੱਥੇ ਸਮੇਂ ਲਈ ਹੜਤਾਲ ਸੁਰੂ ਕਰ ਦਿੱਤੀ ਗਈ ਇਸ ਤੋਂ ਬਾਅਦ ਸੰਘਰਸ਼ ਦੀ ਲੜੀ ਨੂੰ ਹੋਰ ਤਿੱਖਾ ਕਰਦਿਆ 10 ਅਗਸਤ ਨੂੰ ਮੋਹਾਲੀ ਮੁੱਖ ਵਣਪਾਲ ਦੇ  ਦਫਤਰ ਸਾਹਮਣੇ ਸੂਬਾ ਪੱਧਰੀ ਭਰਮੀ ਰੋਸ ਰੈਲੀ ਕੀਤੀ ਜਾਵੇਗੀ ਯੂਨੀਅਨ ਆਗੂ ਹੇਮ ਰਾਜ  ਸੈਕਟਰੀ ਕੁਲਵਿੰਦਰ ਸਿੰਘ(ਢਿੱਲੋਂ ) ਕੇਸਰ ਸਿੰਘ, ਪਰਮਜੀਤ ਸਿੰਘ, 1 ਚੇਅਰਮੈਨ ਨਿਰਮਲ ਸਿੰਘ, ਬਲਵੀਰ ਕੌਰ, ਜਿਲ੍ਹਾ ਖਧਾਨ, ਰਵੀਂ ਕਾਤ ਮੂਸਾ ਪੁਰ ਨੇ  ਸਪੱਸਟ ਕੀਤਾ ਵਣ ਵਿਭਾਗ ਦੇ ਕਾਮਿਆ ਨੂੰ ਬਿਨਾ ਸੁਰਤ ਫੁੱਲ ਸਕੇਲ ਦਿੱਤਾ ਜਾਵੇ ਮੁੱਖ ਮੰਗਾ ਨੂੰ ਲੈ ਕੇ 17 ਅਗਸਤ ਤੋ ਵਿਤ ਮੰਤਰੀ ਦੇ ਹਲਕਾ ਦਿੜਬਾ ਵਿਖੇ ਇੱਕ ਜੋਰਦਾਰ ਰੈਲੀ -ਕੀਤੀ, ਜਾਵੇਗੀ। ਅਤੇ ਉਸ ਤੋਂ ਬਾਅਦ ਅਣਮਿਥੇ  ਸਮੇਂ ਲਈ ਪੱਕਾ ਮੋਰਚਾ ਲੱਗੇਗਾ / ਜੱਥੇ ਬੰਦੀ ਨੇ ਚੇਤਾਵਨੀ ਦਿੰਦਿਆ ਅਖਿਆ ਕਿ ਵਰਕਰਾਂ  ਨੂੰ ਮਜਬੂਰਨ ਸੰਘਰਸ਼ ਦੇ ਰਾਹ ਪੈਣਾ ਪੈ  ਰਿਹਾ ਹੈ। ਅਤੇ ਇਸ ਦੋਰਾਨ ਜੇਕਰ ਕੋਈ ਦੀ ਅਣਸੁਖਾਵੀ ਘਟਨਾ ਵਪਰਦੀ ਹੈ ਜਾ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ ਤਾ ਉਸਦੀ ਸਮੁੱਚੀ, ਜਿੰਮੇਵਾਰੀ ਪੰਜਾਬ ਸਰਕਾਰ ਅਤੇ  ਸਬੰਧਤ ਵਿਭਾਗ ਦੇ ਉੱਚ ਅਧਿਕਰੀਆਂ  ਦੀ ਹੋਵੇਗੀ ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *