ਹੋਲੀ ਏਂਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆ ਮੱਲਾ                   

Spread the love
ਤਪਾ ਮੰਡੀ 08 ਅਗਸਤ (ਗੋਲਡੀ ਵਿਆਸ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋਨ ਪੱਧਰ ਦੇ  ਟੂਰਨਾਮੈਂਟ  ਕਰਵਾਏ ਗਏ ।ਜਿਸ ਵਿੱਚ ਸਥਾਨਕ ਹੋਲੀ ਏਂਜਲਸ ਪਬਲਿਕ ਸਕੂਲ ਦੀਆਂ ਕੁੱਲ ਨੌਂ ਟੀਮਾਂ ਨੇ ਹਿੱਸਾ ਲਿਆ ।ਇਸ ਦੋ ਰੋਜ਼ਾ ਟੂਰਨਾਮੈਂਟ ਵਿੱਚ ਤਪਾ ਜੋਨ ਦੇ ਦੋ ਵੱਖ- ਵੱਖ ਖੇਡਾਂ ਦੇ ਮੈਦਾਨ ‘ਕੱਸੀ ਵਾਲਾ ਗਰਾਊਂਡ’ ਅਤੇ ਸ਼ਿਵਾਲਿਕ ਸਕੂਲ  ਦੇ ਗਰਾਊਂਡ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ।ਇਸ ਟੂਰਨਾਮੈਂਟ  ਵਿੱਚ ਹੋਲੀ ਏਂਜਲਸ ਪਬਲਿਕ  ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਜਿੱਤ ਪ੍ਰਾਪਤ ਕਰਕੇ ਰੱਸਾਕਸ਼ੀ ਵਿੱਚ ਅੰਡਰ 19 ਕੁੜੀਆਂ ਨੇ ਪਹਿਲਾਂ ਸਥਾਨ, ਅੰਡਰ 17 ਕੁੜੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਮੱਲਾਂ ਮਾਰੀਆਂ ।ਇਸੇ ਹੀ ਤਰ੍ਹਾਂ  ਖੋ-ਖੋ ਵਿੱਚ ਅੰਡਰ 14 ਲੜਕੀਆਂ ਅਤੇ ਅੰਡਰ 17 ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਅੰਡਰ 14 ਲੜਕੇ ਅਤੇ ਅੰਡਰ 17 ਲੜਕਿਆਂ ਨੇ ਵੀ ਜੋਨ ਪੱਧਰ ਦੀਆਂ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਝੰਡੇ ਗੱਡੇ ਅਤੇ ਰੱਸਾਕਸ਼ੀ ਵਿੱਚ ਅੰਡਰ-19 ਲੜਕੀਆਂ, ਖੋ-ਖੋ ਵਿੱਚ ਅੰਡਰ-14,17 ( ਲੜਕੇ ਅਤੇ ਲੜਕੀਆਂ) ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਲਈ ਕੁਆਲੀਫਾਈ ਕੀਤਾ । ਇਸ ਮੌਕੇ ਸਕੂਲ ਦੇ ਚੇਅਰਮੈਨ  ਅਸ਼ੋਕ ਮਿੱਤਲ ਅਤੇ ਪ੍ਰਿੰਸੀਪਲ ਮੈਡਮ ਰਣਧੀਰ ਕੌਰ ਨੇ ਸਾਰੇ ਜੇਤੂ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੜ੍ਹਾਈ ਦੇ ਨਾਲ-ਨਾਲ ਸਰੀਰਕ ਵਿਕਾਸ ਅਤੇ ਤੰਦਰੁਸਤੀ ਲਈ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸਾਰੇ ਅਧਿਆਪਕਾਂ ਨੇ  ਖਿਡਾਰੀਆਂ ਦੀ ਹੌਸਲਾ ਅਫਜ਼ਾਈ  ਕੀਤੀ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *