ਸੇਵਾ ਕੇਂਦਰਾਂ ’ਚ ਸਰਕਾਰੀ ਦਾਅਵਿਆਂ ਦੀ  ਨਿਕਲੀ ਫੂਕ-  ਸਵੇਰੇ 7 ਵਜੇ ਤੋਂ ਲੱਗਦੀਆਂ ਨੇ ਕਤਾਰਾਂ, ਖੱਜਲ-ਖੁਆਰ ਹੋਣ ਲਈ ਮਜ਼ਬੂਰ ਲੋਕ-  ਕੋਈ 20 ਕਿਲੋਮੀਟਰ ਦੂਰੋਂ ਆਉਂਦਾ ਤੇ ਕੋਈ ਕੁੱਛੜ ਚੁੱਕੀ ਫਿਰਦਾ ਛੋਟੇ ਬੱਚੇ; 5-6 ਗੇੜੇ ਲਾਉਣ ਤੋਂ ਬਾਅਦ ਵੀ ਖਾਲੀ ਹੱਥ ਮੁੜਨ ਲਈ ਮਜ਼ਬੂਰ-

Spread the love
ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਮਨਜੀਤ ਸਿੱਧੂ):- ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਸਥਾਨਕ ਸੇਵਾ ਕੇਂਦਰਾਂ ਦੇ ਬਾਹਰ ਰੋਜ਼ਾਨਾ ਸੁਬਾਹ ਤੋਂ ਹੀ ਭਾਰੀ ਭੀੜ ਅਤੇ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਸੇਵਾ ਕੇਂਦਰ ਖੁੱਲ੍ਹਣ ਦਾ ਸਮਾਂ ਸੁਬਾਹ 9:00 ਵਜੇ ਦਾ ਹੈ, ਪਰ ਵਾਰੀ ਪਹਿਲਾਂ ਆਉਣ ਦੇ ਚੱਕਰ ਵਿੱਚ ਲੋਕ ਸੁਬਾਹ 7:00 ਵਜੇ ਹੀ ਆ ਕੇ ਕਤਾਰਾਂ ਵਿੱਚ ਖੜ੍ਹ ਜਾਂਦੇ ਹਨ। ਇਹ ਸਥਿਤੀ ਬਹਤ ਹੀ ਚਿੰਤਾਜਨਕ ਹੈ ਕਿਉਂਕਿ ਕੋਈ 10 ਤੋਂ 20 ਕਿਲੋਮੀਟਰ ਦੂਰ ਪਿੰਡਾਂ ਤੋਂ ਚੱਲ ਕੇ ਪਹੁੰਚ ਰਿਹਾ ਹੈ, ਕੋਈ ਛੋਟੇ-ਛੋਟੇ ਬੱਚਿਆਂ ਨੂੰ ਗੋਦੀ ਵਿੱਚ ਚੁੱਕ ਕੇ ਲਾਈਨਾਂ ’ਚ ਖੜ੍ਹਨ ਲਈ ਮਜ਼ਬੂਰ ਹੈ, ਅਤੇ 80-80 ਸਾਲ ਦੇ ਬਜ਼ੁਰਗ ਵੀ ਇਸ ਖੱਜਲ-ਖੁਆਰੀ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰੀ ਸੇਵਾਵਾਂ ਦੇ ਹੜ੍ਹ ਨੇ ਵਧਾਈਆਂ ਮੁਸ਼ਕਲਾਂ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਆਦਾਤਰ ਸਰਕਾਰੀ ਕੰਮ—ਜਿਵੇਂ ਕਿ ਆਧਾਰ ਕਾਰਡ, ਕਿਰਤ ਵਿਭਾਗ (ਲੇਬਰ ਕਾਰਡ), ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਜਨਮ-ਮੌਤ ਦੇ ਸਰਟੀਫਿਕੇਟ—ਸੇਵਾ ਕੇਂਦਰਾਂ ਰਾਹੀਂ ਹੀ ਕੀਤੇ ਜਾ ਰਹੇ ਹਨ। ਇਸ ਕਾਰਨ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦਾ ਹੜ੍ਹ ਆਇਆ ਹੋਇਆ ਹੈ। 9:00 ਵਜੇ ਕੇਂਦਰ ਖੁੱਲ੍ਹਣ ’ਤੇ ਟੋਕਨ ਵੰਡੇ ਜਾਂਦੇ ਹਨ, ਪਰ ਸਟਾਫ਼ ਅਤੇ ਸਾਧਨਾਂ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਦਾ ਕੰਮ ਪੂਰੇ ਦਿਨ ਵਿੱਚ ਵੀ ਨਹੀਂ ਹੋ ਪਾਉਂਦਾ। ਕਈ ਪੀੜਤਾਂ ਨੇ ਦੱਸਿਆ ਕਿ ਉਹ 5-5, 6-6 ਵਾਰੀ ਸਾਰਾ-ਸਾਰਾ ਦਿਨ ਦਿਹਾੜੀ ਭੰਨ ਕੇ ਲਾਈਨਾਂ ਵਿੱਚ ਖੜ੍ਹਦੇ ਹਨ, ਪਰ ਸ਼ਾਮ ਨੂੰ ਬਿਨਾਂ ਕੰਮ ਹੋਏ ਖਾਲੀ ਹੱਥ ਮੁੜਨਾ ਪੈਂਦਾ ਹੈ। ਪੀੜਤ ਲੋਕਾਂ ਦਾ ਦਰਦ: ਅਸੀਂ ਸੁਬਾਹ 7 ਵਜੇ ਦੇ ਆ ਕੇ ਲਾਈਨ ’ਚ ਲੱਗੇ ਹਾਂ। ਛੋਟੇ ਬੱਚੇ ਨਾਲ ਹਨ, ਪੀਣ ਲਈ ਪਾਣੀ ਅਤੇ ਬੈਠਣ ਲਈ ਯੋਗ ਪ੍ਰਬੰਧ ਵੀ ਨਹੀਂ ਹਨ। ਸਰਕਾਰ ਸੁਵਿਧਾਵਾਂ ਦੇਣ ਦੇ ਦਾਅਵੇ ਕਰਦੀ ਹੈ, ਪਰ ਇੱਥੇ ਦਿਹਾੜੀ ਭੰਨ ਕੇ ਵੀ ਕੰਮ ਨਹੀਂ ਹੋ ਰਿਹਾ। ਅਧਿਕਾਰੀਆਂ ਦਾ ਪੱਖ  ਜਦੋਂ ਇਸ ਸਾਰੀ ਸਮੱਸਿਆ ਬਾਰੇ ਸੰਬੰਧਿਤ ਜ਼ਿਲ੍ਹਾ ਈ-ਗਵਰਨੈਂਸ ਅਧਿਕਾਰੀ (S14M/49“M) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ:- ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸਰਟੀਫਿਕੇਟਾਂ ਦੇ ਕੰਮ ਇੱਕੋ ਸਮੇਂ ਵੱਧ ਜਾਣ ਕਾਰਨ ਲੋਕਾਂ ਦੀ ਗਿਣਤੀ ਕਾਫ਼ੀ ਵਧੀ ਹੈ। ਅਸੀਂ ਸਟਾਫ਼ ਦੀ ਗਿਣਤੀ ਵਧਾਉਣ ਅਤੇ ਟੋਕਨ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਾਊਂਟਰਾਂ ਦੀ ਗਿਣਤੀ ਵਧਾ ਕੇ ਲੋਕਾਂ ਦੀ ਖੱਜਲ-ਖੁਆਰੀ ਘਟਾਈ ਜਾਵੇ। ਆਮ ਜਨਤਾ ਨੂੰ ਵੀ ਅਪੀਲ ਹੈ ਕਿ ਉਹ ਆਨਲਾਈਨ ਅਪੁਆਇੰਟਮੈਂਟ ਲੈ ਕੇ ਆਉਣ ਤਾਂ ਜੋ ਸੁਬਾਹ ਤੋਂ ਲਾਈਨਾਂ ਵਿੱਚ ਨਾ ਖੜ੍ਹਨਾ ਪਵੇ। ਲੋਕਾਂ ਦੀ ਮੰਗ: ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰਾਂ ਵਿੱਚ ਕਾਊਂਟਰਾਂ ਅਤੇ ਸਟਾਫ਼ ਦੀ ਗਿਣਤੀ ਤੁਰੰਤ ਵਧਾਈ ਜਾਵੇ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਵਾਲੀਆਂ ਮਹਿਲਾਵਾਂ ਲਈ ਵੱਖਰੀ ਲਾਈਨ ਤੇ ਬੈਠਣ/ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *