ਫਿਰੋਜ਼ਪੁਰ ‘ਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 8 ਗ੍ਰਿਫ਼ਤਾਰ

Spread the love
ਫਿਰੋਜ਼ਪੁਰ 10 ਅਗਸਤ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਪੁਲਿਸ ਨੇ ਸ਼ਹਿਰ ਦੇ ਏਰੀਆ ਵਿੱਚ ਚੱਲ ਰਹੇ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਐਸ.ਐਸ.ਪੀ. ਫਿਰੋਜ਼ਪੁਰ, ਐਸ.ਪੀ. (ਇਨਵੈਸਟੀਗੇਸ਼ਨ) ਅਤੇ ਡੀ.ਐਸ.ਪੀ. (ਸਿਟੀ) ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਥਾਣਾ ਸਿਟੀ ਫਿਰੋਜ਼ਪੁਰ ਦੇ ਮੁੱਖ ਅਫ਼ਸਰ ਐਸ.ਆਈ. ਸੁਖਚੈਨ ਮਹਿਤਾ ਅਤੇ ਉਹਨਾਂ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਹਾਊਸਿੰਗ ਬੋਰਡ ਕਲੋਨੀ ਵਿਖੇ ‘OWL ਸਪਾ ਸੈਂਟਰ’ ਦਾ ਮਾਲਕ ਅਮਿਤ ਆਪਣੇ ਸਪਾ ਸੈਂਟਰ ਵਿੱਚ ਗੈਰ-ਮਰਦਾਂ ਅਤੇ ਔਰਤਾਂ ਨੂੰ ਗਾਹਕਾਂ ਦੇ ਬਹਾਨੇ ਬੁਲਾ ਕੇ ਆਪਣੇ ਵਿੱਤੀ ਲਾਹੇ ਲਈ ਦੇਹ ਵਪਾਰ ਕਰਵਾਉਂਦਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 271, ਮਿਤੀ 09.08.2026, ਅਧੀਨ ਧਾਰਾ 3, 4, 5 Immoral Traffic Act 1956 ਤਹਿਤ ਮਾਮਲਾ ਦਰਜ ਕੀਤਾ ਅਤੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਛਾਣ ਚੰਦਨ ਅਰੋੜਾ (ਮੈਨੇਜਰ ਉਰਫ਼ ਮਾਹੀ) ਪੁੱਤਰ ਪ੍ਰਭ ਦਿਆਲ, ਵਾਸੀ 262-2, ਨੇੜੇ ਸ਼ਿਵ ਮੰਦਰ, ਪਟਿਆਲਾ, ਹਰਕਰਨ ਸਿੰਘ ਪੁੱਤਰ ਬਲਜਿੰਦਰ ਸਿੰਘ, ਵਾਸੀ ਵਿਕਾਸ ਵਿਹਾਰ, ਥਾਣਾ ਸਦਰ ਫਿਰੋਜ਼ਪੁਰ, ਸਾਜਨ ਪੁੱਤਰ ਗੁਰਨਾਮ ਸਿੰਘ, ਵਾਸੀ ਗੋਲਡਨ ਇਨਕਲੇਵ, ਫਿਰੋਜ਼ਪੁਰ ਸ਼ਹਿਰ, ਅਨੂੰ ਗਿਰੀ ਪਤਨੀ ਵਜੀਤ, ਵਾਸੀ ਸ਼ਾਦੀਪੁਰ ਪਟੇਲ ਨਗਰ ਦਿੱਲੀ, ਕਸ਼ਿਸ਼ ਪੁੱਤਰੀ ਰਾਮ ਕੁਮਾਰ, ਵਾਸੀ ਸੰਜੂ ਚੌਂਕ, ਪਾਨੀਪਤ (ਹਰਿਆਣਾ), ਨੇਹਾ ਸ਼੍ਰੀ ਵਾਸਤਵ ਪਤਨੀ ਵਿਜੈ ਸ਼੍ਰੀ ਵਾਸਤਵ, ਵਾਸੀ ਪਟੇਲ ਨਗਰ, ਸ਼ਾਦੀਪੁਰ (ਦਿੱਲੀ), ਗੀਤਾ ਪਤਨੀ ਬੰਟੀ, ਵਾਸੀ ਜਨਸੂਆ ਸ਼ਾਮਦੂ ਪਟਿਆਲਾ, ਜੂਲੀ ਪੁੱਤਰੀ ਐਡਵਰਡ, ਵਾਸੀ ਕੀਨੀਆ (ਹਾਲ ਵਾਸੀ ਵੀ.ਆਈ.ਪੀ. ਨੇੜੇ ਜ਼ੀਰਕਪੁਰ, ਚੰਡੀਗੜ੍ਹ) ਵਜੋ ਹੋਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਅਤੇ ਪੁੱਛਗਿੱਛ ਜਾਰੀ ਹੈ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *