ਮਾਜਰੀ ਬਲਾਕ ਵਿਖੇ ਪਿੰਡਾਂ ਵੱਲੋਂ ਗਮਾਡਾ ਖਿਲਾਫ਼ ਗ੍ਰੀਨ ਜ਼ੋਨ ਦੇ ਵਿਰੋਧ ਵੱਜੋਂ ਮੇਨ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ

Spread the love
ਮਾਜਰੀ, 10 ਅਗਸਤ (ਜਗਦੇਵ ਸਿੰਘ ) -ਮਾਜਰੀ ਬਲਾਕ ਅਧੀਨ ਪਿੰਡਾਂ ਵੱਲੋਂ ਗਮਾਡਾ ਖਿਲਾਫ਼ ਗ੍ਰੀਨ ਜ਼ੋਨ ਦੇ ਵਿਰੋਧ ਵੱਜੋਂ ਮਾਜਰੀ ਬਲਾਕ ਸਥਿਤ ਮੇਨ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ। ਇਸ ਸਬੰਧੀ ਪਿੰਡ ਬਜੀਦਪੁਰ, ਸਿਆਮੀਪੁਰ ਤੇ ਮਲਕਪੁਰ ਆਦਿ ਪਿੰਡਾਂ ਦੀ ਵੱਸੋਂ ਨੇੜਲੀ ਉਪਜਾਊ ਜ਼ਮੀਨ ਨੂੰ ਗਰੀਨ ਜੋਨ ‘ਚ ਬਦਲਣ ਦੇ ਵਿਰੋਧ ਵੱਜੋਂ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਸਾਂਟੂ, ਜਸਪਾਲ ਸਿੰਘ ਲੱਕੀ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਹਰਚੰਦ ਸਿੰਘ ਮਲਕਪੁਰ, ਬਲਕਾਰ ਸਿੰਘ ਮਲਕਪੁਰ, ਦਵਿੰਦਰ ਸਿੰਘ ਮਲਕਪੁਰ, ਬਲਜੀਤ ਸਿੰਘ ਸਿਆਮੀਪੁਰ ਤੇ ਗੁਰਬਾਜ ਸਿੰਘ ਸਿਆਮੀਪੁਰ, ਅਮਰਜੀਤ ਸਿੰਘ ਪਡਿਆਲਾ ਤੇ ਪਰਮਜੀਤ ਸਿੰਘ ਮਾਵੀ ਨੇ ਇਕੱਠ ਦੌਰਾਨ ਬੋਲਦਿਆਂ ਕਿਹਾ ਕਿ ਮਾਜਰੀ ਬਲਾਕ ਜੋ ਮੁੱਖ ਦਫ਼ਤਰ ਨੇੜਲੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਮਰਜ਼ੀ ਤੋਂ ਬਿਨ੍ਹਾਂ ਵੱਸੋਂ ਨਾਲਦੀ ਉਪਜਾਊ ਜ਼ਮੀਨ ਦਾ ਸੈਂਕੜੇ ਏਕੜ ਰਕਬਾ ਗਰੀਨ ਜ਼ੋਨ ਵਿੱਚ ਪਾ ਕੇ ਕਿਸਾਨਾਂ ਨਾਲ ਸਿੱਧਾ ਧੱਕਾ ਕੀਤਾ ਜਾ ਰਿਹਾ ਹੈ, ਕਿਉਂਕਿ ਉਕਤ ਏਰੀਏ ਦੇ ਕਿਸਾਨ ਜਿੱਥੇ ਕੁਰਾਲੀ ਮਾਸਟਰ ਪਲਾਨ ਦੀ ਬਜਾਇ ਨਿਊ ਚੰਡੀਗੜ੍ਹ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਉਥੇ ਮੇਨ ਹੱਬ ਦੇ ਨੇੜਲੀ ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲਿਆਕੇ ਸਾਲਾਬੱਧੀ ਜ਼ਬਤੀ ਕਰਕੇ ਰੱਖਣਾ ਗਮਾਡਾ ਦੀ ਲੈਂਡ ਪ੍ਰਚੇਜ਼ ਕੰਪਨੀਆਂ ਨਾਲ ਮਿਲੀਭੁਗਤ ਹੈ। ਇਨ੍ਹਾਂ ਕਿਸਾਨ  ਆਗੂਆਂ ਨੇ ਕਿਹਾ ਕਿ ਗਮਾਡਾ ਅਧਿਕਾਰੀ ਨੇ ਕੱਲ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੈਅ ਕਰਵਾਈ ਹੈ। ਇਸ ਉਪਰੰਤ ਵੀ ਜੇਕਰ ਗਮਾਡਾ ਦੇ ਇਸ ਫ਼ੈਸਲੇ ਨੂੰ ਨਾ ਬਦਲਿਆ ਗਿਆ ਤਾਂ ਉਕਤ ਪਿੰਡ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਵੱਡਾ ਸੰਘਰਸ਼ ਉਲੀਕਣਗੇ। ਇਸ ਧਰਨੇ ਦੌਰਾਨ ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਕਾਂਗਰਸੀ ਆਗੂ ਯਾਦਵਿੰਦਰ ਸਿੰਘ ਬਨੀ ਕੰਗ, ਵਿਜੈ ਸ਼ਰਮਾਂ ਟਿੰਕੂ, ਗਿਆਨ ਸਿੰਘ ਛੱਤ ਰਣਜੀਤ ਸਿੰਘ ਜੀਤੀ, ਕਮਲ ਕਿਸ਼ੋਰ ਖਰੜ, ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਵਾਰਿਸ ਪੰਜਾਬ ਦੇ ਆਗੂ ਸਾਹਿਬ ਸਿੰਘ ਬਡਾਲੀ, ਮਨਦੀਪ ਸਿੰਘ ਖਿਜਰਾਬਾਦ, ਮੇਜਰ ਸਿੰਘ ਸੰਗਤਪੁਰਾ, ਹਰਜੀਤ ਸਿੰਘ ਹਰਮਨ, ਕੁਲਵੰਤ ਸਿੰਘ ਸੰਗਤਪੁਰਾ ਤੇ ਸਰਬਜੀਤ ਸਿੰਘ ਕਾਦੀਮਾਜਰਾ ਆਦਿ ਆਗੂ ਹਾਜ਼ਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *