ਵੈਸਟ ਸਿਟੀ ਕਲੋਨੀ ਦੇ ਗੇਟ ਅੱਗੇ ਖੁੱਲ੍ਹੇ ਨਾਲੇ ਵਿੱਚ ਡਿੱਗੀ ਗਊ ਮਾਤਾ, ਕਲੋਨੀ ਵਾਸੀਆਂ ਵਿੱਚ ਰੋਸ ਤਰੰਤ ਨਾਲਾ ਬੰਦ ਕਰਕੇ ਚੱਲ ਰਹੇ ਅੰਡਰਗ੍ਰੌਡ ਨਾਲੇ ਨਾਲ ਜੋੜਕੇ  ਬੰਦ ਕੀਤਾ ਜਾਵੇ  ਕਲੋਨੀਜਰ ਕਾਲੀ ਸਿੰਗਲਾਂ , ਅਤੇ ਬਿੱਟੂ ਬਾਂਸਲ 

Spread the love
ਬਰਨਾਲਾ 12 ਅਗਸਤ 2026 | ਬਲਵੰਤ ਸਿੰਘ ਸਿੱਧੂ, ਬਰਨਾਲਾ ਵੈਸਟ ਸਿਟੀ ਕਲੋਨੀ ਦੇ ਗੇਟ ਅੱਗੋਂ ਲੰਘ ਰਹੇ ਖੁੱਲ੍ਹੇ ਨਾਲੇ ਵਿੱਚ ਅੱਜ ਗਊ ਮਾਤਾ ਦੇ ਡਿੱਗ ਜਾਣ ਕਾਰਨ ਕਲੋਨੀ ਵਾਸੀਆਂ ਅਤੇ ਗਊ ਭਗਤਾਂ ਵਿੱਚ ਨਗਰ ਨਿਗਮ ਬਰਨਾਲਾ ਖ਼ਿਲਾਫ਼ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਨਾਲਾ ਲੰਮੇ ਸਮੇਂ ਤੋਂ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ ਅਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਕਲੋਨੀ ਦੇ ਮੁਖੀ ਭਾਰਤ ਭੂਸ਼ਨ ਕਾਲੀ ਅਤੇ ਬਿੱਟੂ ਬਾਂਸਲ ਨੇ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਤਵਾਜ ਤੋਂ ਮੰਗ ਕੀਤੀ ਹੈ ਕਿ ਇਸ ਖੁੱਲ੍ਹੇ ਨਾਲੇ ਨੂੰ ਤੁਰੰਤ ਢੱਕਿਆ ਜਾਵੇ, ਤਾਂ ਜੋ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਤੋਂ ਲੋਕਾਂ ਅਤੇ ਪਸ਼ੂਆਂ ਨੂੰ ਬਚਾਇਆ ਜਾ ਸਕੇ। ਭਾਰਤ ਭੂਸ਼ਨ ਕਾਲੀ ਅਤੇ ਬਿੱਟੂ ਬਾਂਸਲ ਨੇ ਦੱਸਿਆ ਕਿ ਇਹ ਨਾਲਾ ਕਾਗਜ਼ਾਂ ਵਿੱਚ ਅਨਾਜ ਮੰਡੀ ਵਾਲੀ ਸਾਈਡ ਦਰਸਾਇਆ ਗਿਆ ਹੈ, ਜਦਕਿ ਅਸਲ ਵਿੱਚ ਇਸ ਨੂੰ ਦੂਜੀ ਸਾਈਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਹੀ ਅੰਡਰਗਰਾਊਂਡ ਨਾਲਾ ਬਣਿਆ ਹੋਇਆ ਹੈ ਤਾਂ ਇਸ ਖੁੱਲ੍ਹੇ ਨਾਲੇ ਦਾ ਸਾਰਾ ਪਾਣੀ ਉਸ  ਅੰਡਰਗ੍ਰੌਂਡ । ਸੀਵਰੇਜ ਉਸ ਵਿੱਚ ਪਾਇਆ ਜਾਣਾ ਚਾਹੀਦਾ ਹੈ। ਜੇਕਰ ਕਿਸੇ ਮਜਬੂਰੀ ਕਾਰਨ ਇਸ ਨਾਲੇ ਨੂੰ ਰੱਖਣਾ ਜ਼ਰੂਰੀ ਹੈ ਤਾਂ ਇਸ ਨੂੰ ਘੱਟੋ-ਘੱਟ ਸਾਰੇ ਨੁੰ ਤੁਰੰਤ ਢੱਕਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਖੁੱਲ੍ਹੇ ਨਾਲੇ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਕਦੇ ਗੱਡੀਆਂ, ਕਦੇ ਮੋਟਰਸਾਈਕਲ, ਕਦੇ ਪੈਦਲ ਰਾਹਗੀਰ ਅਤੇ ਕਦੇ ਪਸ਼ੂ ਇਸ ਵਿੱਚ ਡਿੱਗ ਜਾਂਦੇ ਹਨ। ਕਈ ਵਾਰ ਪਸ਼ੂਆਂ ਦੇ ਨਾਲੇ ਵਿੱਚ ਡਿੱਗ ਕੇ ਮਰਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਕਲੋਨੀ ਵਾਸੀ ਭਾਰਤ ਭੁਸਨ ਕਾਲੀ ਗਰਗ ਜੀ ਅੱਗੇ ਬਿੱਟੂ ਬਾਂਸਲ ਨੇ ਕਿਹਾ ਕਿ ਖੁੱਲ੍ਹੇ ਨਾਲੇ ਕਾਰਨ ਇਲਾਕੇ ਦਾ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਨੇੜੇ ਸਬਜ਼ੀ ਮੰਡੀ ਅਤੇ ਫਲ-ਫਰੂਟ ਦਾ ਕਾਰੋਬਾਰ ਹੋਣ ਕਾਰਨ ਗੰਦਗੀ ਅਤੇ ਬਦਬੂ ਨਾਲ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਕਲੋਨੀ ਵਾਸੀਆਂ ਨੇ ਮੇਅਰ ਹਸਨਪ੍ਰੀਤ ਭਾਰਤਵਾਜ ਨੂੰ ਅਪੀਲ ਕੀਤੀ ਕਿ ਖ਼ਬਰ ਦਾ ਨੋਟਿਸ ਲੈਂਦਿਆਂ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਨਾਲੇ ਨੂੰ ਢੱਕਣ ਜਾਂ ਇਸ ਦਾ ਪਾਣੀ ਅੰਡਰਗਰਾਊਂਡ ਨਾਲੇ ਵਿੱਚ ਪਾਉਣ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।ਇਸ ਮੌਕੇ ਕਲੋਨੀ ਐਮਡੀ  ਰਾਹੁਲ ਜੀ ੑ ਕਾਨੂੰਗੋ ਦਰਸ਼ਨ ਸਿੰਘ ਗੁਰੂ, ਜੋਰਾ ਸਿੰਘ ਖਿਆਲੀ, ਹੈਪੀ ਦਾਨਗੜੀਆ, ਕੁਲਦੀਪ ਸਿੰਘ, ਨਿਰਪਾਲ ਸਿੰਘ ਪਾਲੀ ਸਮੇਤ ਵੱਡੀ ਗਿਣਤੀ ਵਿੱਚ ਕਲੋਨੀ ਵਾਸੀ ਹਾਜ਼ਰ ਸਨ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *