ਸੰਤ ਬਾਬਾ ਅਤਰ ਸਿੰਘ ਦੇ ਜਨਮ ਅਸਥਾਨ ’ਤੇ ‘ਕੌਰਨਾਮਾ-3’ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਕੀਤੀਆਂ ਭੇਂਟ  ਜੂਨ ’84 ਸ੍ਰੀ ਦਰਬਾਰ ਸਾਹਿਬ ’ਚ ਚੀਮਾ ਮੰਡੀ ਦੀਆਂ ਪੰਜ ਬੀਬੀਆਂ ਹੋਈਆਂ ਸਨ ਸ਼ਹੀਦ

Spread the love
ਬਠਿੰਡਾ, 13 ਅਗਸਤ   (ਪੱਤਰ ਪ੍ਰੇਰਕ       ) ਤੀਜਾ ਘੱਲੂਘਾਰਾ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਇੰਡੀਆਂ ਸਟੇਟ ਦੇ ਹਮਲੇ ਵੇਲੇ ਇਤਿਹਾਸਕ ਧਰਤੀ ਚੀਮਾ ਮੰਡੀ ਦੀਆਂ ਸ਼ਹੀਦ ਹੋਈਆਂ ਪੰਜ ਬੀਬੀਆਂ ਦੇ ਪਰਿਵਾਰਾਂ ਨੂੰ ਕਿਤਾਬ ‘ਕੌਰਨਾਮਾ-3’ ਦੀਆਂ ਕਾਪੀਆਂ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਜਨਮ ਅਸਥਾਨ ਚੀਮਾ ਮੰਡੀ ਵਿਖੇ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਜਨਮ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਗਜੀਤ ਸਿੰਘ ਕਾਕਾ ਵੀਰ ਜੀ, ਭਾਈ ਗੁਰਜੀਤ ਸਿੰਘ ਦੁੱਗ, ਭਾਈ ਹਰਜਿੰਦਰ ਸਿੰਘ ਲੌਂਗੋਵਾਲ, ਬਾਬਾ ਭੋਲਾ ਸਿੰਘ ਬੂਰੇ, ਭਾਈ ਅੰਗਰੇਜ ਸਿੰਘ ਚੀਮਾ ਸਾਹਿਬ ਵੱਲੋਂ ਭੇਂਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ‘ਕੌਰਨਾਮਾ-3’ ’ਚ ਜੂਨ ਚੁਰਾਸੀ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਹੈ, ਜਿਸ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਹਨ। ਮੱਸਿਆ ਦੇ ਦਿਹਾੜੇ ਦੀ ਸਮਾਪਤੀ ਬਾਅਦ ਸ਼ਹੀਦ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਸ਼ਹੀਦ ਮਾਤਾ ਸਵਿੱਤਰੀ ਉਰਫ ਸਵਿੱਤਰ ਕੌਰ ਦੇ ਪੋਤੇ ਕਮਲਪ੍ਰੀਤ ਸਿੰਘ, ਸ਼ਹੀਦ ਮਾਤਾ ਸੁਰਜੀਤ ਕੌਰ ਦੇ ਪੁੱਤਰ ਭਾਈ ਬਲਜਿੰਦਰ ਸਿੰਘ, ਭਾਈ ਭੂਰਾ ਸਿੰਘ, ਸ਼ਹੀਦ ਮਾਤਾ ਕਾਕੋ ਕੌਰ ਦਾ ਪੋਤਾ ਗੁਰਸੇਵਕ ਸਿੰਘ, ਸ਼ਹੀਦ ਮਾਤਾ ਕਰਤਾਰ ਕੌਰ, ਜਿੰਨਾਂ ਦਾ ਸੱਤ ਸਾਲ ਦੀ ਉਮਰ ਦਾ ਦੋਹਤਾ ਭੁਪਿੰਦਰ ਸਿੰਘ ਵੀ ਨਾਲ ਹੀ ਸ਼ਹੀਦ ਹੋ ਗਏ ਸਨ, ਦੇ ਪੋਤਾ ਨਰਿੰਦਰ ਸਿੰਘ ਤੇ ਸ਼ਹੀਦ ਬੀਬੀ ਪਰਮਜੀਤ ਕੌਰ ਦੇ ਭਰਾ ਭਾਈ ਸੁਖਪਾਲ ਸਿੰਘ ਸੁੱਖਾ ਨੂੰ ਕਿਤਾਬ ‘ਕੌਰਨਾਮਾ-3’ ਤੇ ਗੁਰਦੁਆਰਾ ਸਾਹਿਬ ਵੱਲੋਂ ਚਿੱਟੇ ਸਾਉਲਾਂ ਨਾਲ ਸਨਮਾਨਤ ਕੀਤਾ ਗਿਆ। ਸ਼ਹੀਦ ਬੀਬੀ ਪਰਮਜੀਤ ਕੌਰ ਦੀ ਮਾਤਾ, ਜਿਸ ਦੀ ਹਮਲੇ ’ਚ ਲੱਤ ਕੱਟੀ ਗਈ ਸੀ ਤੇ ਜੋ ਗੁਰਦੁਆਰਾ ਸਾਹਿਬ ’ਚ ਸੇਵਾ ਕਰਦੀ ਹੈ, ਨੂੰ ਵੀ ਲੰਗਰ ਹਾਲ ’ਚ ਪੁੱਜ ਕੇ ਵਿਸ਼ੇਸ ਤੌਰ ’ਤੇ ਬਾਬਾ ਭੋਲਾ ਸਿੰਘ ਬੂਰਾ ਨੇ ਸਾਉਲ ਨਾਲ ਨਿਵਾਜਿਆ। ਇਸ ਮੌਕੇ ਉਕਤ ਸੇਵਾਦਾਰਾਂ ਨੇ ਸ਼ਾਰੀਆਂ ਸ਼ਹੀਦ ਬੀਬੀਆਂ ਦੇ ਨਾਮ ਤੇ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਲਾਉਣ ਦਾ ਵਾਅਦਾ ਵੀ ਕੀਤਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *