ਭਾਈ ਸੁਖਪਾਲ ਸਿੰਘ ਗੋਨਿਆਣਾ ਨੂੰ ਸਦਮਾ, ਸਹੁਰਾ ਸਾਹਬ ਦਾ ਦਿਹਾਂਤ

Spread the love

ਬਠਿੰਡਾ, 19 ਦਸੰਬਰ ( ਸੁਰਿੰਦਰਪਾਲ ਸਿੰਘ ) : ਏਕਨੂਰ ਖਾਲਸਾ ਫੌਜ ਦੇ ਆਗੂ ਤੇ ਭਾਈ ਬਹਿਲੋ ਫਿਜੀਕਲ ਟ੍ਰੇਨਿੰਗ ਸੈਂਟਰ ਦੇ ਮੁੱਖ ਸੇਵਾਦਾਰ ਭਾਈ ਸੁਖਪਾਲ ਸਿੰਘ ਗੋਨਿਆਣਾ ਨੂੰ ਉਸ ਸਮੇਂ ਸਦਮਾ ਲੱਗਿਆ ,ਜਦੋਂ ਉਹਨਾਂ ਦੇ ਸਹੁਰਾ ਸਾਹਬ ਦਰਸ਼ਨ ਸਿੰਘ ਸਿੱਧੂ ਸਦੀਵੀ ਵਿਛੋੜਾ ਦੇ ਗਏ। ਜਾਣਕਾਰੀ ਦੇ ਮੁਤਾਬਕ ਦਰਸ਼ਨ ਸਿੰਘ ਸਿੱਧੂ ਪਿੰਡ ਜਿਉਂਦ (ਜਿਲਾ ਬਠਿੰਡਾ) ਦੇ ਵਸਨੀਕ ਸਨ ਤੇ ਉਹ ਪੰਚਾਇਤ ਮੈਂਬਰ ਵੀ ਰਹੇ ਸਨ। ਉਹਨਾਂ ਦਾ ਪਿੰਡ ਵਿੱਚ ਕਾਫੀ ਚੰਗਾ ਅਸਰ ਰਸੂਖ਼ ਸੀ।ਉਹਨਾਂ ਦੀ ਉਮਰ 82 ਸਾਲ ਸੀ। ਉਹਨਾਂ ਦੀ ਮੌਤ ਅਚਾਨਕ ਹਾਰਟ ਅਟੈਕ ਹੋਣ ਕਰਕੇ ਹੋ ਗਈ,ਜਿਸ ਕਾਰਨ ਭਾਈ ਸੁਖਪਾਲ ਸਿੰਘ ਗੋਨਿਆਣਾ ਨੂੰ ਗਹਿਰਾ ਸਦਮਾ ਲੱਗਿਆ। ਇਸ ਸਦੀਵੀ ਵਿਛੋੜੇ ਕਰਕੇ ਸਮੂਹ ਧਾਰਮਿਕ,ਸਮਾਜਿਕ ਜਥੇਬੰਦੀਆਂ ਨੇ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ 22 ਦਸੰਬਰ, ਦੁਪਹਿਰ 12:30 ਵਜੇ ਗੁਰਦੁਆਰਾ ਸਾਹਿਬ ਪਿੰਡ ਜਿਉਂਦ ( ਬਠਿੰਡਾ) ਵਿਖੇ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ।

  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *