ਖੁਸ਼ੀ ਕਿ ਵਿਖਾਵਾ

Spread the love
ਅੱਜ ਕੱਲ ਮੈਂ ਇੱਕ ਬੜੀ ਅਜੀਬ ਜਿਹੀ ਚੀਜ਼ ਦੇਖੀ ਹੈ ਕਿ ਜਿਹੜਾ ਬੰਦਾ ਜਿੰਨਾ ਜਿਆਦਾ ਬਿਜ਼ੀ ਰਹਿ ਰਿਹਾ, ਜਿੰਨਾ ਜਿਆਦਾ ਦੁਖੀ ਹੈ, ਉਹਨੂੰ ਉਨਾ ਹੀ ਜਿਆਦਾ ਇੰਪੋਰਟੈਂਟ ਮੰਨਿਆ ਜਾ ਰਿਹਾ ਹੈ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਂ ਇਹ ਦੇਖਿਆ ਕਿ ਅਸੀਂ ਲੋਕਾਂ ਦੀ ਨਜ਼ਰ ਵਿੱਚ ਇੰਪੋਰਟੈਂਟ ਬਣਨ ਲਈ ਆਪਣੀ ਹੀ ਖੁਸ਼ੀ ਆਪਣੇ ਆਪ ਹੀ ਗਵਾ ਰਹੇ ਹਾਂ। ਦੇਖੋ, ਜੇ ਅਸੀਂ ਕਿਸੇ ਵੱਡੀ ਜਗ੍ਹਾ ਤੇ ਕੰਮ ਕਰ ਰਹੇ, ਤਾਂ ਉੱਥੇ ਸਖਤੀ ਵੀ ਜਿਆਦਾ ਹੋਊਗੀ, ਭਾਵੇਂ ਪੈਸੇ ਜਿਆਦਾ ਹੀ ਹੋਣ। ਕਿਉਂਕਿ ਜਿਹਦਾ ਨਾਮ ਜਿਆਦਾ, ਉਥੇ ਸਖਤੀ ਵੀ ਜਿਆਦਾ, ਉਥੇ ਰੂਲਸ ਵੀ ਜਿਆਦਾ। ਤੇ ਤੁਹਾਨੂੰ ਹਰ ਕਦਮ ਤੇ ਟੈਨਸ਼ਨ ਰਹਿਣੀ ਹੈ। ਤੁਹਾਨੂੰ ਹਰ ਕਦਮ ਤੇ ਸੋਚਣਾ ਪਏਗਾ ਕਿ ਅੱਜ ਦਾ ਦਿਨ ਨਿਕਲ ਗਿਆ; ਬਹੁਤ ਵਧੀਆ। ਕੱਲ ਦਾ ਪਤਾ ਨਹੀਂ ਕਿੱਦਾਂ ਦਾ ਨਿਕਲੇ। ਅੰਦਰੋਂ ਕਦੀ ਵੀ ਖੁਸ਼ ਨਹੀਂ। ਕਿਉਂਕਿ ਜੇ ਖੁਸ਼ੀ ਸੱਚੀ ਹੋਵੇ, ਤਾਂ ਉਹਨੂੰ ਕਿਸੇ ਵਿਖਾਵੇ ਦੀ ਲੋੜ ਨਹੀਂ ਪੈਂਦੀ।ਅਸੀਂ ਹਮੇਸ਼ਾ ਤਸਵੀਰ ਦਾ ਇੱਕ ਪਾਸਾ ਦੇਖਣ ਦੀ ਆਦਤ ਪਾ ਲਈ ਹੈ। ਚਲੋ, ਮੈਂ ਦੋ-ਤਿੰਨ ਉਦਾਹਰਨ ਦੇ ਕੇ ਸਮਝਾਦੀ ਹਾਂ। ਮੈਂ ਇੱਕ ਬਹੁਤ ਵੱਡੀ ਯੂਨੀਵਰਸਿਟੀ ਚ ਕੰਮ ਕਰਦੀ ਸੀ, ਅਸਿਸਟੈਂਟ ਪ੍ਰੋਫੈਸਰ ਸੀ। ਹਰ ਵੇਲੇ ਕੋਈ ਨਾ ਕੋਈ ਰੂਲ। ਵੈਸੇ ਵੀ ਇੱਕ ਕੰਮ ਹਜੇ ਖਤਮ ਨਹੀਂ ਹੁੰਦਾ ਸੀ, ਚਾਰ ਹੋਰ ਆ ਜਾਂਦੇ ਸੀ। ਚਲੋ, ਕੰਮ ਕਰਨ ਚ ਕੋਈ ਪ੍ਰੋਬਲਮ ਨਹੀਂ, ਉਹਦੀ ਡੈਡਲਾਈਨ ਵੀ ਹੋਣੀ ਹੈ ਕਿ ਇੰਨੇ ਚਿਰ ਚ ਕਰਨਾ ਹੀ ਕਰਨਾ ਹੈ। ਨਹੀਂ ਤਾਂ ਤੁਹਾਨੂੰ ਉੱਪਰ ਜਵਾਬ ਦੇਣਾ ਪਏਗਾ, ਜਾਂ ਸੈਲਰੀ ਘਟੇਗੀ, ਜਾਂ ਫਿਰ ਦੋਵੇਂ ਹੀ। ਤੇ ਹੋਰ ਪਤਾ ਨਹੀਂ ਕੀ-ਕੀ। ਫਿਰ ਮੈਂ ਫੈਸਲਾ ਕੀਤਾ ਕਿ ਨਹੀਂ, ਮੈਂ ਇਸ ਤਰ੍ਹਾਂ ਜ਼ਿੰਦਗੀ ਜੀਣਾ ਨਹੀਂ ਚਾਹੁੰਦੀ। ਮੈਂ ਜ਼ਿੰਦਗੀ ਨੂੰ ਜ਼ਿੰਦਗੀ ਦੇ ਤਰੀਕੇ ਨਾਲ ਜੀਣਾ ਚਾਹੁੰਦੀ ਹਾਂ। ਇਸ ਲਈ ਮੈਂ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਬਹੁਤ ਲੋਕਾਂ ਨੇ ਮੈਨੂੰ ਕਿਹਾ ਕਿ ਇੰਨੀ ਵਧੀਆ ਨੌਕਰੀ ਹੋਰ ਕਿਤੇ ਨਹੀਂ ਮਿਲਣੀ, ਕਿਉਂਕਿ ਉੱਥੇ ਸੈਲਰੀ ਜਿਆਦਾ ਸੀ। ਮੈਂ ਕਿਹਾ, “ਕੋਈ ਗੱਲ ਨਹੀਂ, ਤੁਹਾਨੂੰ ਮੁਬਾਰਕ। ਮੈਨੂੰ ਜ਼ਿੰਦਗੀ ਚਾਹੀਦੀ ਹੈ; ਖੁਸ਼ੀਆਂ ਚਾਹੀਦੀਆਂ ਹਨ; ਜੋ ਮੈਨੂੰ ਇਥੇ ਮਿਲ ਹੀ ਨਹੀਂ ਸਕਦੀਆਂ।” ਇਸ ਕਰਕੇ ਮੈਂ “ਮੈਂ” ਬਣ ਕੇ ਜੀਣਾ ਚਾਹੁੰਦੀ ਆਂ। ਮੈਂ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਆਂ, ਤੇ ਇੱਥੇ ਉਹ ਹੋ ਨਹੀਂ ਸਕਦਾ, ਇਸ ਕਰਕੇ ਮੈਂ ਜਾ ਰਹੀ ਹਾਂ।
ਬਾਕੀ ਫੇਰ..
ਡਾਕਟਰ ਹਰਪ੍ਰੀਤ ਕੌਰ
9780675025
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *