ਰਾਜ ਕੁਮਾਰ ਜੰਡੀ ਬਹੁਤ ਹੀ ਮਿਹਨਤੀ ਅਧਿਆਪਕ :- ਸਿਆਣ, ਸਹੋਤਾ 

Spread the love
ਨਵਾਂਸ਼ਹਿਰ 15 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦੀਆਂ ਮਾਸਟਰ ਚਰਨਜੀਤ ਸਿੰਘ ਸਿਆਣ ਅਤੇ ਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ ਅਜ਼ਾਦੀ ਦਿਵਸ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਈ ਟੀ ਆਈ ਵਿਖੇ ਹੋਏ ਜ਼ਿਲ੍ਹਾ ਪੱਧਰੀ ਅਜ਼ਾਦੀ ਦਿਵਸ ਦੇ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਮਾਸਟਰ ਰਾਜ ਕੁਮਾਰ ਜੰਡੀ ਨੂੰ ਟ੍ਰਾਫੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ l ਅਧਿਆਪਕ ਆਗੂਆਂ ਨੇ ਕਿਹਾ ਕੇ ਰਾਜ ਕੁਮਾਰ ਜੰਡੀ ਜੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹੀ ਭਾਰਟੀ ਵਿਖੇ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਹਨ l ਜਦੋਂ ਦਾ ਇਹਨਾਂ ਨੇ ਇਸ ਸਕੂਲ ਦਾ ਚਾਰਜ ਸੰਭਾਲਿਆਂ ਸਕੂਲ ਨੇ ਦਿਨ ਦੁੱਗਣੀ ਤਰੱਕੀ ਕੀਤੀ l ਸੋ ਅਜਿਹੇ ਮਿਹਨਤੀ ਅਧਿਆਪਕਾ ਦਾ ਸਨਮਾਨ ਸਮੇਂ ਸਮੇਂ ਤੇ ਹੁੰਦਾ ਰਹਿਣਾ ਚਾਹੀਦਾ ਹੈ l ਇਸ ਮੌਕੇ ਮਾਸਟਰ ਰਾਜ ਕੁਮਾਰ ਜੰਡੀ ਨੂੰ ਬੀ ਐੱਨ ਓ ਗਿਆਨ ਸਿੰਘ ਕਟਾਰੀਆ, ਨਰੇਸ਼ ਕੁਮਾਰ ਬਜਾੜ, ਧਰਮਪਾਲ ਸੁੱਧਾਮਾਜਰਾ, ਸ਼ਿਵ ਕੁਮਾਰ, ਪਰਮਿੰਦਰ ਸਿੰਘ ਅਤੇ ਇਲਾਕੇ ਭਰ ਤੋਂ ਮੁਬਾਰਕਾਂ ਦਿੱਤੀਆਂ ਰਹੀਆਂ ਹਨ l
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *