ਪ੍ਰਸਿੱਧ ਪ੍ਰਾਚੀਨ ਡੇਰਾ ਬਾਬਾ ਗੋਸਾਈਂ ਵਾਲਾ (ਡੇਰਾ ਸਿੱਧ ਪੁਰਸ਼ਾਂ) ਦੇ ਸਾਲਾਨਾ ਮੇਲਾ 12 ਤੇ 13 ਸਤੰਬਰ ਨੂੰ ਪੋਸਟਰ ਜਾਰੀ

Spread the love
ਕੁਰਾਲੀ 17ਅਗਸਤ (ਜਗਦੇਵ ਸਿੰਘ ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਪ੍ਰਾਚੀਨ  ਪ੍ਰਸਿੱਧ ਡੇਰਾ ਬਾਬਾ ਗੁਸਾਈਂ ਵਾਲਿਆਂ (ਡੇਰਾ ਸਿੱਧ ਪੁਰਸ਼ਾਂ) ਦਾ ਗੋਸਾਈ ਵਾਲਾ ਵਿਖੇ 10ਵਾਂ ਸਾਲਾਨਾ ਮੇਲਾ 12 ਅਤੇ 13 ਸਤੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲੇ ਦਾ ਪੋਸਟਰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਧਨਰਾਜ ਗਿਰ ਜੀ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 12 ਸਤੰਬਰ ਨੂੰ ਰਾਤ 8 ਵਜੇ ਮਾਤਾ ਦੀ ਚੌਂਕੀ ਲਗਾਈ ਜਾਵੇਗੀ, ਜਿਸ ਵਿੱਚ ਦੀਪਕ ਰੋਪੜ ਵਾਲਾ ਮਾਤਾ ਦੇ ਗੁਣਗਾਨ ਕਰਨਗੇ। ਇਸ ਤੋਂ ਬਾਅਦ 13 ਸਤੰਬਰ ਨੂੰ ਸਾਲਾਨਾ ਮੇਲਾ ਲਗਾਇਆ ਜਾਵੇਗਾ। ਜਿਸ ਵਿੱਚ ਸ਼ਾਮ ਸਮੇਂ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਸੱਭਿਆਚਾਰਕ ਮੇਲੇ ਵਿੱਚ  ਅਮਰਿੰਦਰ ਬੋਬੀ, ਗੁਰਬਖਸ਼ ਸ਼ੌਂਕੀ, ਹਰਵਿੰਦਰ ਨੂਰਪੁਰੀ, ਸੁੱਖੀ ਘੁਮਾਣ, ਅਮਰਿੰਦਰ ਓਮਾ, ਦਵਿੰਦਰ ਜੁਗਨੀ, ਦੀਪਕ ਮਾਨ ਸਮੇਤ ਕਈ ਪ੍ਰਸਿੱਧ ਪੰਜਾਬੀ ਗਾਇਕ ਆਪਣੀ ਕਲਾ ਦਾ ਜਾਦੂ ਬਿਖੇਰਨਗੇ। ਇਸ ਸਾਲਾਨਾ ਮੇਲੇ ਦਾ ਪੋਸਟਰ ਜਾਰੀ ਕਰਨ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ, ਬਹਾਦਰ ਸਿੰਘ ਓ.ਕੇ ਪ੍ਰਧਾਨ ਨਗਰ ਕੌਂਸਲ ਕੁਰਾਲੀ, ਰਣਧੀਰ ਸਿੰਘ ਧੀਰਾ ਬੀਜੇਪੀ ਆਗੂ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਅਮਨਵੀਰ ਸਿੰਘ ਰਿੱਕੀ, ਜੈ ਸਿੰਘ ਚੱਕਲ, ਬਿਕਰਮ ਸਿੰਘ ਰਾਣਾ, ਹੈਪੀ ਧੀਮਾਨ, ਆਸੂ ਗੋਇਲ, ਚੇਅਰਮੈਨ ਨੰਦੀਪਾਲ ਬੰਸਲ, ਪੰਜਾਬੀ ਲੋਕ ਗਾਇਕ ਉਮਿੰਦਰ ਓਮਾ, ਰਣਵੀਰ ਸਿੰਘ ਕੁਰਾਲੀ, ਪੁਨੀਤ ਜੋਸ਼ੀ, ਸੋਨੂ ਨਿਹੋਲਕਾ, ਵਿਸ਼ਾਲ ਬੰਸਲ, ਰਤਨ ਬਾਈ, ਗੁੱਡੂ ਸਲੇਮਪੁਰ, ਪ੍ਰਿੰਸ ਸ਼ਰਮਾ, ਮੱਖਣ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ ਜੈਲਦਾਰ, ਰਜਨੀਸ਼ ਸ਼ੁਕਲਾ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਚਾਮਨ ਲਾਲ, ਬਿੱਟੂ ਰਾਜੇ ਮਾਜਰਾ ਅਤੇ ਸਟੇਜ ਸੈਕਟਰੀ ਤਰਿੰਦਰ ਤਾਰਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *