ਲੋਕ ਹਿੱਤ ਮਿਸ਼ਨ ਵੱਲੋਂ ਟੋਲ ਪਲਾਜ਼ਾ ਬੜੌਦੀ ਤੇ ਮੁੱਲਾਂਪੁਰ ਬੈਰੀਅਰ ਵਿਖੇ ਜਾਮ ਲਗਾਇਆ ਗਿਆ ਤੇ ਦੁਕਾਨਦਾਰ ਵੱਲੋਂ ਬਜ਼ਾਰ ਬੰਦ ਰੱਖੇ ਗਏ

Spread the love
ਮਾਜਰੀ/ ਕੁਰਾਲੀ, 21 ਅਗਸਤ (ਜਗਦੇਵ ਸਿੰਘ ) – ਕੌਮੀ ਇਨਸਾਫ਼ ਮੋਰਚੇ ਵੱਲੋਂ ਜਥੇਦਾਰ ਹਵਾਰਾ ਦੀ ਪੈਰੋਲ ਰੂ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਲੋਕ ਹਿੱਤ ਮਿਸ਼ਨ ਬੀਕੇਯੂ ਵੱਲੋਂ ਟੋਲ ਪਲਾਜ਼ਾ ਬੜੌਦੀ ਤੇ ਮੁੱਲਾਂਪੁਰ ਬੈਰੀਅਰ ਵਿਖੇ ਜਾਮ ਲਗਾਇਆ ਗਿਆ ਤੇ ਦੁਕਾਨਦਾਰ ਵੱਲੋਂ ਬਜ਼ਾਰ ਬੰਦ ਰੱਖੇ ਗਏ। ਇਸ ਸੰਬੰਧੀ ਇਕੱਠ ਦੌਰਾਨ ਬੋਲਦਿਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਹਰਜੀਤ ਸਿੰਘ ਹਰਮਨ, ਜਗਦੇਵ ਸਿੰਘ ਮਲੋਆ,  ਕੁਲਵੰਤ ਸਿੰਘ ਸੰਗਤਪੁਰਾ, ਗੁਰਸ਼ਰਨ ਸਿੰਘ ਨੱਗਲ, ਬਾਬਾ ਸ਼ਿੰਗਾਰਾਂ ਸਿੰਘ, ਬਲਵਿੰਦਰ ਸਿੰਘ ਰੰਗੂਆਣਾ, ਗੁਰਬਚਨ ਸਿੰਘ ਮੁੰਧੋਂ ਤੇ ਰਵਿੰਦਰ ਸਿੰਘ ਹੁਸਿਆਰਪੁਰ ਨੇ ਕਿਹਾ ਕਿ ਭਾਰਤ ‘ਚ ਕੇਂਦਰ ਅਤੇ ਕਾਨੂੰਨ ਪੰਜਾਬ ਨਾਲ ਇਨਸਾਫ ਮਾਮਲੇ ‘ਚ ਪੂਰਾ ਵਿਤਕਰਾ ਕਰ ਰਿਹਾ ਹੈ। ਇਸ ਲਈ ਸਾਨੂੰ ਅੱਜ ਅਣਖ ਲਈ ਲੜਨਾ ਪੈ ਰਿਹਾ ਹੈ ਕਿ ਇੱਕ ਪਾਸੇ ਸੌਦਾ ਸਾਧ ਨੂੰ ਵਾਰ ਵਾਰ ਪੈਰੌਲ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ। ਇਸ ਲਈ ਪੰਜਾਬ ਆਪਣੀ ਅਣਖ ਨੂੰ ਲੈ ਕੇ ਸਦਾ ਡੱਟਿਆ ਰਹੇਗਾ। ਇਸ ਦੌਰਾਨ ਜਿੱਥੇ ਐਮਰਜੈਂਸੀ ਵਾਹਨਾਂ ਨੂੰ ਛੱਡਕੇ ਚੱਕਾ ਜਾਮ ਰੱਖਿਆ ਗਿਆ ਉਥੇ ਨਿਊ ਚੰਡੀਗੜ੍ਹ, ਮੁੱਲਾਂਪੁਰ, ਮਾਜਰਾ, ਮਾਜਰੀ ਬਲਾਕ, ਸਿਆਲਬਾ , ਖਿਜਰਾਬਾਦ ਤੇ ਕੁਰਾਲੀ ਦੇ ਬਜ਼ਾਰ ਵੀ ਬੰਦ ਰਹੇ। ਇਸ ਮੌਕੇ ਰਮਨਜੀਤ ਸਿੰਘ ਲਿੱਦੜ, ਬਹਾਦਰ ਸਿੰਘ ਮੁੰਧੋਂ, ਗੁਰਮੀਤ ਸਿੰਘ ਫਤੇਗੜ੍ਹ, ਸਰਪੰਚ ਹਰਜੀਤ ਸਿੰਘ ਢਕੋਰਾਂ, ਜਸਮਿੰਦਰ ਸਿੰਘ ਸੰਗਤਪੁਰਾ, ਗੁਰਦੇਵ ਸਿੰਘ ਕੁਬਾਹੇੜੀ, ਸਰਬਜੀਤ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਫਿਰੋਜ਼ਪੁਰ, ਗੁਰਦੀਪ ਸਿੰਘ ਮਹਿਰਮਪੁਰ, ਸੁਰਿੰਦਰਪਾਲ ਛਿੰਦਾ, ਜਸਵੀਰ ਸਿੰਘ ਲਾਲਾ, ਬਹਾਦਰ ਸਿੰਘ ਚਾਹੜਮਾਜਰਾ, ਰਾਜਿੰਦਰ ਸਿੰਘ ਪੜੋਲ, ਦਰਸਨ ਸਿੰਘ ਕੰਸਾਲਾ, ਸਰਪੰਚ ਬਲਦੇਵ ਸਿੰਘ ਕਰਤਾਰਪੁਰ ਤੇ ਤਰਲੋਚਨ ਸਿੰਘ ਤੱਕੀਪੁਰ ਆਦਿ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *