ਡੀ.ਏ.ਵੀ. ਸਕੂਲ ਜਗਰਾਉਂ ਦੀ ਨੈਸ਼ਨਲ ਖਿਡਾਰਨ ਗੁਣਵੀਨ ਕੌਰ ਨੇ ਐਸ.ਜੀ.ਐਫ਼.ਆਈ ਵੁਸ਼ੂ ਵਿੱਚ ਜਿੱਤਿਆ ਸਿਲਵਰ ਮੈਡਲ …..

Spread the love

 ਜਗਰਾਉਂ, 19 ਦਸੰਬਰ ( ਜਸਵਿੰਦਰ ਸਿੰਘ ਡਾਂਗੀਆ ) ਡੀ.ਏ.ਵੀ. ਸੈਂਨਟਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਦੇ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਗੁਣਵੀਨ ਕੌਰ ਦੀ ਚੋਣ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਉਸ ਦੀ ਚੋਣ 68ਵੀਆਂ ਨੈਸ਼ਨਲ ਸਕੂਲ ਖੇਡਾਂ ਵੁਸੂ਼ ਦੇ ਲਈ ਹੋਈ। ਇਹ ਖੇਡਾਂ  8 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਦਿੱਲੀ ਦੇ ਤਿਆਗ ਰਾਜਨ ਸਟੇਡੀਅਮ ਦੇ ਵਿੱਚ ਹੋਈਆਂ ਜਿਸ ਦੇ ਵਿੱਚ ਗੁਣਵੀਨ ਕੌਰ ਨੇ ਅੰਡਰ 19 ਦੇ + 65 ਕਿਲੋ  ਦੇ ਵਿੱਚ ਖੇਡਦਿਆਂ ਫਾ਼ਈਨਲ ਦੇ ਵਿੱਚ ਪ੍ਰਵੇਸ਼ ਕੀਤਾ ਤੇ ਉਸ ਤੋਂ ਬਾਅਦ ਉਸਨੂੰ ਸਿਲਵਰ ਮੈਡਲ ਹਾਸਲ ਹੋਇਆ ਉਸਨੇ ਬਿਹਾਰ, ਮਹਾਰਾਸ਼ਟਰ ,ਅਸਾਮ ਨਾਲ ਜਿੱਤ ਪ੍ਰਾਪਤ ਕਰਕੇ ਫਾ਼ਈਨਲ ਮੈਚ ਉਸਦਾ ਰਾਜਸਥਾਨ ਦੇ ਨਾਲ ਹੋਇਆ। ਜਿਸ ਵਿੱਚ ਉਸਨੂੰ ਸਿਲਵਰ ਮੈਡਲ ਦੇ ਨਾਲ ਹੀ ਸੰਤੁਸ਼ਟ ਹੋਣਾ ਪਿਆ ।ਜਗਰਾਉਂ ਆਉਣ ਤੇ ਗੁਣਵੀਨ ਕੌਰ ਦਾ ਸਮੂਹ ਸਟਾਫ਼ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਗੁਣਵੀਨ ਦੇ ਆਉਣ ਤੇ ਵਿਦਿਆਰਥੀਆਂ ਦੇ ਵਿੱਚ ਖੁਸ਼ੀ ਦੀ ਲਹਿਰ  ਸੀ ਕਿਉਂਕਿ ਡੀ.ਏ.ਵੀ. ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਗੁਣਵੀਨ ਕੌਰ ਨੇ ਐਸ.ਜੀ.ਐਫ਼. ਆਈ ਦੇ ਵਿੱਚ ਸਿਲਵਰ ਮੈਡਲ ਹਾਸਿਲ ਕਰਕੇ ਸਕੂਲ ਦਾ ਅਤੇ ਆਪਣੇ ਮਾਂ -ਪਿਓ ਦਾ ਜਗਰਾਉਂ ਅਤੇ ਪੰਜਾਬ ਦਾ ਨਾਮ ਨੈਸ਼ਨਲ ਲੈਵਲ ਤੇ ਰੋਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਕੋਚ ਸੁਰਿੰਦਰਪਾਲ ਵਿੱਜ ਜੀ ਨੂੰ ਇਸ ਵਧੀਆ ਉਪਲਬੱਧੀ ਤੇ ਵੀ ਵਧਾਈਆਂ ਦਿੱਤੀਆਂ ਅਤੇ ਗੁਣਵੀਨ ਨੂੰ ਖੇਡਾਂ ਦੇ ਵਿੱਚ ਹੋਰ ਤਰੱਕੀ

ਕਰਨ ਲਈ ਵੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬ ਜੀ ਨੇ  ਗਣਵੀਨ ਦਾ ਸਨਮਾਨ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਤੇ ਸਮੂਹ ਸਟਾਫ਼ ਵੱਲੋਂ ਵੀ ਉਸਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਮੂਹ ਸਕੂਲ ਸਟਾਫ ,ਵਿਦਿਆਰਥੀ ,ਡੀ.ਪੀ. ਹਰਦੀਪ ਸਿੰਘ ਬਿੰਜਲ ,ਡੀ.ਪੀ. ਸੁਰਿੰਦਰਪਾਲ ਵਿੱਜ ,ਡੀ.ਪੀ. ਜਗਦੀਪ ਸਿੰਘ ਸਿੱਧਵਾਂ ਹਾਜ਼ਰ ਸਨ।

  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *