ਮੱਖਣ ਸਿੰਘ ਬੁੱਟਰ ਵੱਲੋਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਦਾ ਆਯੋਜਨ  ਕੈਂਪ ਦੌਰਾਨ ਮੱਖਣ ਸਿੰਘ ਬੁੱਟਰ ਨੇ 60ਵੀਂ ਵਾਰ ਕੀਤਾ ਖੂਨ ਦਾਨ  ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜਾਨ ਬਚਾ ਸਕਦੈ – ਬੁੱਟਰ 

Spread the love
ਰਾਮਪੁਰਾ ਫੂਲ 27 ਅਗਸਤ ਜਸਪਾਲ ਪਾਲੀ : ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ (ਰਜਿ:) ਫੂਲ ਟਾਊਨ ਵੱਲੋਂ ਸੁਸਾਇਟੀ ਪ੍ਰਧਾਨ ਮੱਖਣ ਸਿੰਘ ਬੁੱਟਰ ਦੇ ਜਨਮ ਦਿਨ ਮੌਕੇ ਸਥਾਨਕ ਮੰਦਰ ਬੀਬੀ ਪਾਰੋ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ! ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ ਅਤੇ ਸਕੱਤਰ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮੰਦਰ ਬੀਬੀ ਪਾਰੋ ਕਮੇਟੀ ਦੇ ਪ੍ਰਧਾਨ ਕ੍ਰਿਸਨ ਸਿੰਘ ਫੌਜੀ, ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਪ੍ਰਧਾਨ ਰਾਮ ਸਿੰਘ ਜਟਾਣਾ ਦੀ ਅਗਵਾਈ ਵਿੱਚ ਕਮੇਟੀ ਮੈਂਬਰ  ਗੁਰਮੇਲ ਸਿੰਘ ਬਹਿਣੀਵਾਲ ‘ਤੇ ਜਸਵੰਤ ਸਿੰਘ ਦਰੋਗਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ! ਉਨਾਂ ਅੱਗੇ ਦੱਸਿਆ ਕਿ ਲਗਾਏ ਗਏ ਵਿਸ਼ਾਲ ਖੂਨ ਦਾਨ ਕੈਂਪ ਦੌਰਾਨ 31 ਯੂਨਿਟ ਬਲੱਡ ਦਾਨ ਕੀਤਾ ਜਿਸ ਨੂੰ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਇਸ ਮੌਕੇ ਮੱਖਣ ਸਿੰਘ ਬੁੱਟਰ ਨੇ ਆਪਣੇ ਜਨਮ ਦਿਨ ਮੌਕੇ 60ਵੀਂ ਵਾਰ ਖੂਨ ਦਾਨ ਕੀਤਾ! ਉਹਨਾਂ ਕਿਹਾ ਕਿ ਖੂਨ ਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਅਤੇ ਸਾਡਾ ਦਿੱਤਾ ਹੋਇਆ ਖੂਨ ਦਾ ਇੱਕ ਕਤਰਾ ਵੀ ਕਿਸੇ ਲੋੜਵੰਦ ਇਨਸਾਨ ਦੀ ਜਾਨ ਬਚਾ ਸਕਦਾ ਹੈ! ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋਂ ਸਰੀਰ ਤੰਦਰੁਸਤ ਰਹਿੰਦਾ ਹੈ! ਇਸ ਮੌਕੇ ਬਲੱਡ ਸੁਸਾਇਟੀ ਵੱਲੋਂ ਖੂਨ ਦਾਨੀਆਂ ਨੂੰ ਸਰਟੀਫਕੇਟ ਅਤੇ ਮੈਡਲ ਦੇ ਕੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ! ਇਸ ਮੌਕੇ ਚੌਗਿਰਦਾ ਸੁੰਦਰੀਕਰਨ ਸੁਸਾਇਟੀ ਫੂਲ, ਗੁਰਦੁਆਰਾ ਅਕਾਲਗੜ ਸਾਹਿਬ ਫੂਲ, ਕਮੇਟੀ ਮੰਦਰ ਬੀਬੀ ਬੀ ਪਾਰੋ ਤੋਂ ਇਲਾਵਾ ਪੱਤਰਕਾਰ ਜਗਪਾਲ ਸਿੰਘ ਭੁੱਲਰ, ਬਲੱਡ ਸੁਸਾਇਟੀ ਦੇ ਖਜਾਨਚੀ ਡਾਕਟਰ ਇਕਬਾਲ ਸਿੰਘ ਮਾਨ, ਡਾਕਟਰ ਗੁਰਚਰਨ ਸਿੰਘ ਬਰਾੜ, ਅਮਨਦੀਪ ਸਿੰਘ ਬਾਵਾ, ਅਮਨਪ੍ਰੀਤ ਸਿੰਘ ਜਟਾਣਾ, ਮਨਮੀਤ ਸਿੰਘ ਸਪਰਾ, ਗੁਰਇਕਬਾਲ ਸਿੰਘ ਪੰਮਾ, ਨਵਦੀਪ ਸਿੰਘ ਲਾਡੀ ਭੱਟੀ, ਮਾਸਟਰ ਅਮਨਦੀਪ ਸਿੰਘ,ਕਰਮ ਸਿੰਘ ਟੇਲਰ, ਤਰਸੇਮ ਸਿੰਘ ਸੇਮਾ ਨੰਬਰਦਾਰ, ਅਸਮੀਤ ਸਿੰਘ ਵਿਰਕ, ਕਰਨ ਭੁੱਲਰ, ਦਰਸ਼ਨ ਸ਼ਰਮਾ, ਗੁਰਪ੍ਰੀਤ ਸਿੰਘ ਐਂਬੂਲੈਂਸ ਡਰਾਈਵਰ, ਗਗਨਦੀਪ ਸਿੰਘ, ਪੁਜਾਰੀ ਮਥੁਰਾ ਪ੍ਰਸ਼ਾਦ ਅਤੇ ਧਰਮਪਾਲ ਦਾ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਰਿਹਾ!
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *