ਐਸ.ਡੀ. ਸੈਕੰਡਰੀ ਸਕੂਲ ਵਿਖੇ ਸਿਵਲ ਡਿਫੈਂਸ ਸਬੰਧੀ ਲਗਾਇਆ ਗਿਆ ਸਿਖਲਾਈ ਪ੍ਰੋਗਰਾਮ.

Spread the love
ਫਿਰੋਜ਼ਪੁਰ 1 ਸਤੰਬਰ (ਅਸ਼ੋਕ ਭਾਰਦਵਾਜ) ਡਾਇਰੈਕਟਰ ਜਨਰਲ ਆਫ ਪੁਲਿਸ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ਼ ਸ਼੍ਰੀ ਰਾਮ ਸਿੰਘ ਆਈ.ਪੀ.ਐਸ., ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਅਤੇ ਬਟਾਲੀਅਨ ਕਮਾਂਡਰ ਸ਼੍ਰੀ ਗੁਰਲਵਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਤੀ 01.09.2026 ਨੂੰ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਸਿਵਲ ਡਿਫੈਂਸ ਦਾ ਸਿਖਲਾਈ ਪ੍ਰੋਗਰਾਮ ਕੀਤਾ ਗਿਆ। ਇਸ ਸਿਖਾਵੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਮਹੱਤਤਾ, ਕਾਰਜ ਖੇਤਰਾਂ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਬਾਰੇ ਜਾਗਰੂਕ ਕਰਨਾ ਹੈ। ਸਟੋਰ ਸੁਪਰਡੈਂਟ ਸ਼੍ਰੀ ਪਰਮਿੰਦਰ ਸਿੰਘ ਬਾਠ ਵੱਲੋਂ ਹਵਾਈ ਹਮਲੇ ਦੀ ਚਿਤਾਵਨੀ (ਏਅਰ ਰੇਡ ਵਾਰਨਿੰਗ) ਦੇ ਸਾਇਰਨ ਸਿਸਟਮ ਦਾ ਮੌਕੇ ‘ਤੇ ਡੈਮੋ ਦਿਖਾਇਆ ਗਿਆ ਅਤੇ ਭੂਚਾਲ ਵਰਗੀਆਂ ਕੁਦਰਤੀ ਆਫਤਾਂ ਸਮੇਂ ਬਚਾਅ ਤੇ ਰੈਸਕਿਊ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪਕ ਮੈਣੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ‘ਸੀ.ਡੀ. ਵਾਰੀਅਰ ਐਪ’ ਉੱਪਰ ਐਨਰੋਲ ਕਰਨ ਅਤੇ ਵਟਸਐਪ ਗਰੁੱਪ ਰਾਹੀਂ ਸਿਵਲ ਡਿਫੈਂਸ ਦਫ਼ਤਰ ਨਾਲ ਤਾਲਮੇਲ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਰਿੰਦਰ ਮੋਹਨ ਸਿੰਘਲ, ਗਗਨ ਸਿੰਘਲ, ਕੰਪਨੀ ਕਮਾਂਡਰ ਸ਼੍ਰੀ ਅਨੀਸ਼ ਗੁਪਤਾ, ਸ਼੍ਰੀ ਪ੍ਰਤੀਕ ਮੋਂਗਾ ਅਤੇ ਸ਼੍ਰੀ ਜਗਜੀਤ ਸਿੰਘ ਹਾਜ਼ਰ ਸਨ। ਅੰਤ ਵਿੱਚ ਪ੍ਰਿੰਸੀਪਲ ਵੱਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *