ਦਾਜ ਦਹੇਜ ਖਾਤਰ ਕਤਲ ਕਰਨ ਦੇ ਕੇਸ ਵਿੱਚੋਂ ਕਥਿਤ ਮੁਲਜ਼ਮ ਬਾ- ਇੱਜਤ ਬਰੀ

Spread the love
ਧਨੌਲਾ 1 ਸਤੰਬਰ (ਹਰਦੀਪ ਹੈਰੀ)=ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ ਐਡੀਸ਼ਨਲ ਸੈਸ਼ਨਲ ਜੱਜ ਸਾਹਿਬ ਬਰਨਾਲਾ ਵੱਲੋਂ ਦਾਜ ਦਹੇਜ ਖਾਤਰ ਕਤਲ ਕਰਨ ਦੇ ਕੇਸ ਵਿੱਚ ਕਥਿਤ ਤੌਰ ਨਾਮਜਦ ਦੋਸੀਆਂ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਮੇਜਰ ਸਿੰਘ, ਮੇਜਰ ਸਿੰਘ ਪੁੱਤਰ ਕਰਨੈਲ ਸਿੰਘ, ਮਨਜੀਤ ਕੌਰ ਪਤਨੀ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀਆਨ ਜੈਦ ਪੱਤੀ, ਪਿੰਡ ਗੁਰਮ, ਤਹਿਸੀਲ ਵਾ ਜਿਲ੍ਹਾ ਬਰਨਾਲਾ, ਨੂੰ ਸ੍ਰੀ ਚੰਦਰ ਬਾਂਸਲ ਧਨੌਲਾ, ਐਡਵੋਕੇਟ, ਜਿਲ੍ਹਾ ਕਚਿਹਰੀ, ਬਰਨਾਲਾ, ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰਨ ਦਾ ਹੁਕਮ ਕੀਤਾ ਹੈ। ਵਕੀਲ ਸ੍ਰੀ ਚੰਦਰ ਬਾਂਸਲ ਜੀ ਦੇ ਦੱਸਣ ਅਨੁਸਾਰ ਮੁਕਾਮੀ ਪੁਲਿਸ ਥਾਣਾ ਠੁੱਲੀਵਾਲ ਨੇ ਮੁਦਈ ਮੁਕੱਦਮਾ ਪਰਮਿੰਦਰ ਕੌਰ ਪਤਨੀ ਜਗਦੇਵ ਸਿੰਘ, ਵਾਸੀ ਸਾਹਬਾਣਾ, ਥਾਣਾ ਜਮਾਲਪੁਰਾ, ਤਹਿਸੀਲ ਵਾ ਜਿਲ੍ਹਾ ਲੁਧਿਆਣਾ ਦਾ ਬਿਆਨ ਦਰਜ ਕੀਤਾ ਸੀ ਕਿ ਉਸਦੀ ਲੜਕੀ ਅਰਸ਼ਦੀਪ ਕੌਰ ਨੂੰ ਦੋਸੀਆਂ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਅਤੇ ਜਿਸਨੇ ਮਿਤੀ:20.12.2023 ਨੂੰ ਬਿਜਲੀ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਕਤ ਪਰਮਿੰਦਰ ਕੌਰ ਦੇ ਬਿਆਨ ਆਧਾਰ ਤੇ ਦੋਸੀਆਂ ਦੇ ਖਿਲਾਫ ਮੁਕੱਦਮਾ विव: 74 ਮਿਤੀ: 20.12.2023, ਜੇਰ ਧਾਰਾ 304-ਬੀ, 34 ਆਈਪੀਸੀ. ਥਾਣਾ ਠੁੱਲੀਵਾਲ ਵਿਖੇ ਦਰਜ ਹੋਇਆ ਸੀ। ਜਿਸ ਵਿੱਚ ਵਿੱਚ ਗਵਾਹਾਨ ਦੇ ਬਿਆਨ ਦਰਜ ਕੀਤੇ ਗਏ ਅਤੇ ਪੁਲਿਸ ਅਫਸਰਾਂ ਦੇ ਬਿਆਨਾਂ ਕਲਮਬੰਦ ਕੀਤੇ ਗਏ। ਮਾਨਯੋਗ ਅਦਾਲਤ ਵੱਲੋਂ ਵਕੀਲ ਸ੍ਰੀ ਚੰਦਰ ਬਾਂਸਲ ਧਨੌਲਾ ਜੀ ਦੀਆਂ ਦਲੀਲਾਂ ਕਿ ਮੁਦਈਆ ਦੇ ਗਵਾਹਾਨ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨ, ਡਾਕਟਰੀ ਰਾਏ ਅਤੇ ਰਿਕਾਰਡ ਨਾਲ ਮੇਲ ਨਹੀਂ ਖਾਂਦੇ ਅਤੇ ਇਹ ਵੀ ਕਿਤੇ ਸਾਬਤ ਨਹੀਂ ਹੋ ਸਕਿਆ ਕਿ ਦੋਸੀਆਂ ਵੱਲੋਂ ਕਦੇ ਅਰਸ਼ਦੀਪ ਕੌਰ ਪਾਸੋਂ ਦਾਜ ਦਹੇਜ ਦੀ ਮੰਗ ਕੀਤੀ ਗਈ। ਜਦੋਂਕਿ ਦੋਸੀਆਂ ਵੱਲੋਂ ਪੇਸ਼ ਕੀਤੇ ਗਵਾਹਾਨ ਨੇ ਆਪਣੀ ਗਵਾਹੀ ਰਾਹੀਂ ਇਹ ਸਾਬਤ ਕਰ ਦਿੱਤਾ ਸੀ ਕਿ ਅਰਸ਼ਦੀਪ ਕੌਰ ਦੀ ਸ਼ਾਦੀ ਬਿਲਕੁਲ ਸਾਦੇ ਢੰਗ ਨਾਲ ਹੋਈ ਸੀ ਅਤੇ ਸ਼ਾਦੀ ਵਿੱਚ ਕੋਈ ਦਾਜ ਦਹੇਜ ਨਹੀਂ ਲਿੱਤਾ ਗਿਆ ਸੀ ਅਤੇ ਇਹ ਵੀ ਸਾਬਤ ਕਰ ਦਿੱਤਾ ਸੀ ਕਿ ਦੋਸੀਆਂ ਵੱਲੋਂ ਕਦੇ ਵੀ ਅਰਸ਼ਦੀਪ ਕੌਰ ਪਾਸੋਂ ਕੋਈ ਦਾਜ ਦਹੇਜ ਨਹੀਂ ਮੰਗਿਆ ਸੀ। ਮਾਨਯੋਗ ਅਦਾਲਤ ਵੱਲੋਂ ਵਕੀਲ ਸ੍ਰੀ ਚੰਦਰ ਬਾਂਸਲ ਧਨੌਲਾ ਜੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸੀਆਨ ਗੁਰਜੰਟ ਸਿੰਘ ਉਰਫ ਜੰਟਾ, ਮੇਜਰ ਸਿੰਘ ਵਾ ਮਨਜੀਤ ਕੌਰ ਉਕਤਾਨ ਨੂੰ ਦੋਸ਼ਾਂ ਤੋਂ ਮੁਕਤ ਕਰਦਿਆਂ ਬਾਇੱਜਤ ਬਰੀ ਕੀਤਾ ਗਿਆ ਹੈ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *