ਮਲੋਟ, 31 ਦਸੰਬਰ (ਬਲਕਰਨ ਜਟਾਣਾ ) 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਪਿੰਡ ਪੰਨੀ ਵਾਲਾ ਫੱਤਾ ਜਿਲਾ ਸ੍ਰੀ ਮੁਕਤਸਰ ਸਾਹਿਬ ਚੌਕ ਵਿੱਚ ਕਿਸਾਨਾਂ ਨੇ ਧਰਨਾ ਲਗਾ ਕੇ ਚਾਰੇ ਸੜਕਾਂ ਤੇ ਆਵਾਜਾਈ ਠੱਪ ਕਰ ਦਿੱਤੀ ਪਿੰਡ ਬਾਮ ਦੇ ਕਿਸਾਨ ਬਾਪੂ ਬੋਹੜ ਸਿੰਘ ਮਾਨ ਵਾਕਰ ਤੇ ਚੱਲ ਕੇ ਧਰਨੇ ਵਾਲੀ ਥਾਂ ਤੇ ਪਹੁੰਚ ਗਏ ।ਬਾਪੂ ਨੇ ਦੱਸਿਆ ਕਿ ਉਸ ਦੀ ਦੋ ਵਾਰ ਲੱਤ ਟੁੱਟ ਚੁੱਕੀ ਹੈ ਇੱਕ ਵਾਰ ਗੋਡੇ ਤੋਂ ਥੱਲੇ ਅਤੇ ਦੂਜੀ ਵਾਰ ਪੱਟ ਕੋਲੋਂ ਲੱਤ ਟੁੱਟੀ ਹੈ ਹੁਣ ਉਹ ਵਾਕਰ ਤੇ ਥੋੜਾ ਬਹੁਤਾ ਤੁਰ ਲੈਂਦਾ ਹੈ ਪਰ ਬਾਪੂ ਕਹਿੰਦਾ ਕਿ ਕਿਸਾਨੀ ਸੰਘਰਸ਼ ਵਿੱਚ ਮੈਂ ਪਹਿਲਾਂ ਵੀ ਵੱਡਾ ਯੋਗਦਾਨ ਪਾ ਚੁੱਕਾ ਹਾਂ ਅਤੇ ਹੁਣ ਵੀ ਪਿੱਛੇ ਨਹੀਂ ਹਟਾਂ







