ਭਵਨਜ਼ ਐਸ.ਐਲ. ਪਬਲਿਕ ਸਕੂਲ ਵਿੱਚ ਦੋ ਇੰਟਰੈਕਟ ਕਲੱਬਾਂ ਦੀ ਸਥਾਪਨਾ*

Spread the love
ਅੰਮ੍ਰਿਤਸਰ, 4 ਸਤੰਬਰ ( ਮਨਜੀਤ ਸਿੰਘ ਸ਼ੇਰਗਿੱਲ   )  ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਮਿਡਟਾਊਨ ਵੱਲੋਂ ਭਵਨਜ਼ ਐਸ.ਐਲ. ਪਬਲਿਕ ਸਕੂਲ, ਅੰਮ੍ਰਿਤਸਰ ਵਿੱਚ ਦੋ ਨਵੇਂ ਇੰਟਰੈਕਟ ਕਲੱਬਾਂ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਰੋਟਰੀ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ ਮੁੱਖ ਮਹਿਮਾਨ ਸਨ, ਜਦਕਿ ਡਿਸਟ੍ਰਿਕਟ ਇੰਟਰੈਕਟ ਚੇਅਰ ਰੋਟੇਰੀਅਨ ਨੀਰੂ ਇਸਰ ਨੇ ਇੰਸਟਾਲਿੰਗ ਅਫ਼ਸਰ ਵਜੋਂ ਕਲੱਬਾਂ ਦੀ ਸਥਾਪਨਾ ਕਰਵਾਈ।ਪੇਰੈਂਟ ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ, ਰੋਟੇਰੀਅਨਜ਼, ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਇੰਟਰੈਕਟਰਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਇਸ ਮੌਕੇ ਸੰਬੋਧਨ ਕਰਦਿਆਂ ਰੋਟੇਰੀਅਨ ਅਨਿਲ ਸਿੰਗਲ ਨੇ ਕਿਹਾ ਕਿ ਇੰਟਰੈਕਟ ਕਲੱਬ 12 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਇਕੱਠਾ ਕਰਕੇ ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਦੇ ਨਾਲ-ਨਾਲ “Service Above Self” ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ।ਸਮਾਗਮ ਵਿੱਚ PDG ਅਵਿਨਾਸ਼ ਮੋਹਿੰਦਰੂ, ਰੋਟੇਰੀਅਨ ਪਰਵੀਨ ਮਹਾਜਨ, ਆਰ.ਕੇ. ਬੇਦੀ, ਸੰਦੀਪ ਸਹਿਗਲ, ਅਸ਼ਵਨੀ ਮਲਹੋਤਰਾ, ਡਾ. ਅਮਨਪਾਲ ਕੌਰ, ਵਿਸ਼ਾਲ ਖੁਰਾਨਾ ਅਤੇ ਨਰੇਸ਼ ਆਨੰਦ ਹਾਜ਼ਰ ਸਨ।ਸਕੂਲ ਡਾਇਰੈਕਟਰ ਡਾ. ਸ਼੍ਰੀਮਤੀ ਅਨੀਤਾ ਭੱਲਾ, ਪ੍ਰਿੰਸੀਪਲ ਸੋਨੀਆ ਸਹਿਦੇਵ ਅਤੇ ਪ੍ਰਿੰਸੀਪਲ ਵਿਨੀਤਾ ਮੋਹਿੰਦਰੂ ਸਮੇਤ ਦੋਵੇਂ ਭਵਨਜ਼ ਸਕੂਲਾਂ ਦਾ ਸਟਾਫ਼ ਵੀ ਮੌਜੂਦ ਸੀ। ਨਵੇਂ ਇੰਟਰੈਕਟਰਾਂ ਨੇ ਸਮਾਜ ਅਤੇ ਸਕੂਲ ਲਈ ਸੇਵਾ ਕਾਰਜ ਕਰਨ ਦਾ ਉਤਸ਼ਾਹ ਪ੍ਰਗਟਾਇਆ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *