ਗੁੱਗਾ ਜਾਹਰ ਪੀਰ ਦੀ ਟੋਲੀ ਦਾ ਬਾਬਾ ਮੰਗੂ ਸ਼ਾਹ ਦੇ ਦਰਬਾਰ ਪਿੰਡ ਸਾਹਨੀ ਪੁੱਜਣ ‘ਤੇ ਸਾਂਈ ਕਰਨੈਲ ਸ਼ਾਹ ਨੇ ਕੀਤਾ ਸਵਾਗਤ * ਟੋਲੀ ਨੇ ਗੁੱਗਾ ਜਾਹਰ ਪੀਰ ਦੀ ਮਹਿਮਾ ਦਾ ਕੀਤਾ ਗੁਣਗਾਨ

Spread the love
ਫਗਵਾੜਾ 4 ਸਤੰਬਰ (    ਪ੍ਰੀਤ ਕੌਰ ਪ੍ਰੀਤੀ    ) ਸਵ. ਕ੍ਰਿਸ਼ਨ ਲਾਲ ਅਤੇ ਸਵ. ਦੌਲਤ ਰਾਮ ਪਿੰਡ ਡੁਮੇਲੀ ਦੇ ਪਰਿਵਾਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਗੁੱਗਾ ਜਾਹਰ ਪੀਰ ਦੇ ਸਲਾਨਾ ਸਮਾਗਮ ਤੋਂ ਪਹਿਲਾਂ ਟੋਲੀ ਰੂਪ ਵਿੱਚ ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਪੁੱਜ ਕੇ ਗੁੱਗਾ ਜਾਹਰ ਪੀਰ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ ਗਿਆ। ਇਸ ਦੌਰਾਨ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਟੋਲੀ ਦਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ। ਟੋਲੀ ਵਿੱਚ ਸ਼ਾਮਲ ਸੋਮਨਾਥ, ਹੁਸਨ ਲਾਲ, ਹਰਦੇਵ ਕੁਮਾਰ, ਅਮਰਜੀਤ ਅਤੇ ਬਿੱਲੂ ਡੁਮੇਲੀ ਨੇ ਦੱਸਿਆ ਕਿ ਹਰ ਸਾਲ ਉਹਨਾਂ ਦੇ ਪਰਿਵਾਰਾਂ ਵਲੋਂ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਲਾਨਾ ਸਮਾਗਮ ਅਤੇ ਛਿੰਜ ਮੇਲਾ ਕਰਵਾਇਆ ਜਾਂਦਾ ਹੈ ਅਤੇ ਮੇਲੇ ਤੋਂ ਪਹਿਲਾਂ ਟੋਲੀ ਰੂਪ ਵਿੱਚ ਪਿੰਡ-ਪਿੰਡ ਗੁੱਗਾ ਪੀਰ ਦੀ ਮਹਿਮਾ ਦਾ ਗੁਣਗਾਨ ਕਰਨ ਦੀ ਰਵਾਇਤ ਹੈ। ਜਿਸ ਲੜੀ ਦੇ ਤਹਿਤ ਅੱਜ ਉਹ ਸਾਂਈ ਮੰਗੂ ਸ਼ਾਹ ਦੇ ਦਰਬਾਰ ਪਿੰਡ ਸਾਹਨੀ ਵਿੱਖੇ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਸਾਂਈ ਮੰਗੂ ਸ਼ਾਹ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ। ਸਾਂਈ ਕਰਨੈਲ ਸ਼ਾਹ ਨੇ ਕਿਹਾ ਕਿ ਟੋਲੀ ਰੂਪ ਵਿੱਚ ਪਿੰਡ-ਪਿੰਡ ਗੁਣਗਾਨ ਦੀਆਂ ਇਹ ਰਵਾਇਤਾਂ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਦਾ ਹਿੱਸਾ ਹਨ। ਜਿਸ ਤੋਂ ਭਾਈਚਾਰਕ ਸਾਂਝ, ਆਪਸੀ ਪਿਆਰ, ਸਤਿਕਾਰ ਅਤੇ ਸਦਭਾਵਨਾ ਦਾ ਸੁਨੇਹਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁੱਗਾ ਪੀਰ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਟੋਲੀ ਵੱਲੋਂ ਪਿੰਡ-ਪਿੰਡ ਜਾਣਾ ਸ਼ਰਧਾਲੂਆਂ ਨੂੰ ਆਪਣੀ ਧਾਰਮਿਕ ਪਰੰਪਰਾ ਨਾਲ ਜੋੜਨ ਦਾ ਵੀ ਵਧੀਆ ਉਪਰਾਲਾ ਹੈ। ਸਾਂਈ ਕਰਨੈਲ ਸ਼ਾਹ ਨੇ ਟੋਲੀ ਦੇ ਮੈਂਬਰਾਂ ਦਾ ਦਰਬਾਰ ਵਿਖੇ ਪਹੁੰਚਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਗੁੱਗਾ ਜਾਹਰ ਪੀਰ ਦੇ ਸਲਾਨਾ ਸਮਾਗਮ ਅਤੇ ਛਿੰਜ ਮੇਲੇ ਦੀ ਸਫਲਤਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਬਾਬਾ ਧੰਨਾ ਜੀ, ਨਿਰਮਲ ਸਿੰਘ ਨਿੰਮਾ ਚੱਕ ਹਕੀਮ, ਕਮਲਜੀਤ ਕੰਬਾ ਆਦਿ ਵੀ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਸਾਹਨੀ ਵਿਖੇ ਬਾਬਾ ਮੰਗੂ ਸ਼ਾਹ ਦੇ ਦਰਬਾਰ ਪਹੁੰਚੀ ਟੋਲੀ ਨੂੰ ਸਨਮਾਨਤ ਕਰਦੇ ਹੋਏ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਅਤੇ ਹੋਰ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *