ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਹਮੇਸ਼ਾ ਸਾਰਥਕ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਸੇਧ ਵਾਲੀ ਕਲਮ ਦੇ ਮਾਲਕ ਹਨ ਪੰਜਾਬੀ ਲੇਖਕ ਮਹਿੰਦਰ ਸੂਦ ਵਿਰਕ 

Spread the love
 ਫਗਵਾੜਾ 7 ਸਤੰਬਰ ( ਪ੍ਰੀਤ ਕੌਰ ਪ੍ਰੀਤੀ)ਮਹਿੰਦਰ ਸੂਦ ਵਿਰਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੇਖਕ ਤੇ ਕਵੀ ਦਾ ਚੌਥਾ ਕਾਵਿ-ਸੰਗ੍ਰਹਿ ਸੱਚੇ ਸੁੱਚੇ ਹਰਫ਼ ਵਿੱਚੋਂ ਹੀ ਵਿਰਕ ਦੀ ਨਿਰਮਲ ਸ਼ਖ਼ਸੀਅਤ – ਦੀ ਝਲਕ ਉਹਨਾਂ ਦੇ ਹੱਸਦੇ ਚਿਹਰੇ ਵਿੱਚੋਂ ਆਪ ਮੁਹਾਰੇ ਪੈਂਦੀ ਹੈ। ਮਹਿੰਦਰ – ਸੂਦ ਹਮੇਸ਼ਾ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਮੰਨਦੇ ਹੋਏ, ਮੈਂ- ਮੇਰੀ ਤੋਂ ਕੋਹਾਂ ਦੂਰ ਆਪਣੇ ਸੱਚੇ ਜ਼ਜਬਿਆਂ ਨੂੰ ਕਹਿਣੀ ਤੇ ਕਥਨੀ ਦੀ ਇੱਕ ਸੋਚ ਤੇ ਆਧਾਰਿਤ ,ਸੱਚ ਤੇ ਪਹਿਰਾ ਦਿੰਦੇ – ਹੋਏ ਜ਼ਿਆਦਾਤਰ ਵਿਦਿਆਰਥੀਆਂ ਨੂੰ ਸੇਧ ਦੇਣ ਵਾਲੀਆਂ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਲੀਆਂ ਰਚਨਾਵਾਂ ਦੀ ਸਿਰਜਣਾ ਹੀ ਕਰਦੇ ਹਨ। ਸਮਾਜ ਅਤੇ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਵੀ ਕਵੀ ਦੀ ਇੱਕ ਆਪਣੀ ਵੱਖਰੀ ਦੁਨੀਆਂ ਹੁੰਦੀ ਹੈ। ਇੱਕ ਕਵੀ ਹਰ ਖੁਸ਼ੀ-ਗ਼ਮੀ ਨੂੰ ਬਹੁਤ ਨੇੜਿਉਂ ਮਹਿਸੂਸ ਕਰਦਾ ਹੋਇਆ ਆਪਣੀ ਸੰਵੇਦਨਸ਼ੀਲਤਾ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਪਾਠਕਾਂ ਦੇ ਰੂਪ ਸਨਮੁੱਖ ਕਰਦਾ ਹੈ। ਅਜਿਹੀ ਸੰਵੇਦਨਸ਼ੀਲਤਾ ਸੂਦ ਵਿੱਚੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ। ਇਹ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਹਮੇਸ਼ਾ ਸਾਰਥਕ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਸੇਧ ਆਪਣੀ ਕਲਮ ਰਾਹੀਂ ਕਰਦੇ ਹਨ। ਸੂਦ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਇੱਕ-ਇੱਕ ਸੱਚਾ ਬੋਲ ਇਹਨਾਂ ਦੇ ਕਾਵਿ-ਸੰਗ੍ਰਹਿ ਸੱਚੇ ਸੁੱਚੇ ਹਰਫ਼ ਨੂੰ ਚੰਨ ਦੀ ਚਾਨਣੀ ਵਾਂਗ ਅਤੇ ਸੂਰਜ ਦੇ ਤੇਜ ਵਾਂਗ ਚਮਕਾਉਂਦਾ ਹੈ। ਭਾਵ ਕਿ ਆਮ ਜਨਤਾ ਨੂੰ ਚੰਨ ਵਾਂਗ ਕਲੇਜੇ ਵਿੱਚ ਠੰਡ ਅਤੇ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸੂਰਜ ਦੇ ਤੇਜ ਵਾਂਗ ਇੱਕ ਸੇਧ ਦਾ ਕੰਮ ਕਰਦਾ ਹੈ। ਸੂਦ ਦੇ ਕਾਵਿ-ਸੰਗ੍ਰਹਿ ਵਿਚਲੀਆਂ ਰਚਨਾਵਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹ ਵੀ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਵਾਂਗ ਕੁਦਰਤ ਦੇ ਪ੍ਰੇਮੀ ਹਨ, ਜਿਸ ਵਿੱਚ ਉਨ੍ਹਾਂ ਨੇ ਕੁਦਰਤੀ ਨਜ਼ਾਰਿਆਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਜਿੱਥੇ ਕਵੀ ਆਪਣੀ ਸਿਰਜਣਾ ਰਾਹੀਂ ਮੁਰਦਿਆਂ ਵਿੱਚ ਜਾਨ ਪਾਉਣ ਦੀ ਤਾਕਤ ਰੱਖਦਾ ਹੈ ਉੱਥੇ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਤੱਤਪਰ ਰਹਿੰਦੇ ਹੋਏ ਇਹ ਬੜੀ ਛੋਟੀ ਉਮਰ ਤੋਂ ਹੀ ਖੂਨ ਦਾਨ ਸਭ ਤੋਂ ਵੱਡਾ ਦਾਨ ਦੀ ਸੇਵਾ ਕਰਕੇ ਪੁੰਨ ਕਮਾ ਰਹੇ ਹਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *