ਅੰਮ੍ਰਿਤਸਰ 12 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ )=ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਅਧੀਨ ਚੱਲ ਰਹੀ 12715 ਸੱਚਖੰਡ ਐਕਸਪ੍ਰੈਸ ਵਿੱਚ ਟਿਕਟ ਚੈਕਰ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਰੇਲਵੇ ਵਿਭਾਗ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਮਾਮਲਾ 11 ਸਤੰਬਰ ਦਾ ਲੁਧਿਆਣਾ ਦੇ ਪਲੇਟਫਾਰਮ ਨੰਬਰ 2 ‘ਤੇ ਏਸੀ ਥ੍ਰੀ ਟਾਇਰ ਕੋਚ ਦੇ ਬਾਹਰ ਟਿਕਟ ਚੈਕਰ ਨੂੰ ਯਾਤਰੀ ਨੇ ਦੱਸਿਆ ਕਿ ਉਸ ਨੇ ਲੁਧਿਆਣਾ ਤੋਂ ਅੰਮ੍ਰਿਤਸਰ ਜਾਣਾ ਹੈ। ਟਿਕਟ ਚੈਕਰ ਨੇ ਯਾਤਰੀ ਨੂੰ ਕਿਹਾ ਕਿ ਕਿਰਾਇਆ 450 ਰੁਪਏ ਹੈ, ਤੁਸੀਂ 200 ਰੁਪਏ ਦਿਓ ਯਾਤਰੀ ਨੇ ਟਿਕਟ ਚੈਕਰ ਨੂੰ 200 ਰੁਪਏ ਦਿੱਤੇ ਅਤੇ ਟਿਕਟ ਚੈਕਰ ਨੇ 200 ਰੁਪਏ ਆਪਣੀ ਜੇਬ ਵਿੱਚ ਪਾ ਲਏ ਅਤੇ ਯਾਤਰੀ ਨੂੰ ਕੋਈ ਸਰਕਾਰੀ ਰਸੀਦ ਨਹੀਂ ਦਿੱਤੀ ਯਾਤਰੀ ਕੋਲ ਜਨਰਲ ਟਿਕਟ ਵੀ ਮੌਜੂਦ ਸੀ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਨੂੰ ਅਪੀਲ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਰੇਲਵੇ ਵਿਭਾਗ ਨੂੰ ਚੂਨਾ ਲਗਾਉਣ ਵਾਲੇ ਟਿਕਟ ਚੈਕਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਮਾਮਲਾ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਅਤੇ ਸੀਨੀਅਰ ਡੀਸੀਐਮ ਦੇ ਧਿਆਨ ਵਿੱਚ ਆਇਆ। ਇਸ ਸਬੰਧੀ ਜਦੋਂ ਟਿਕਟ ਚੈਕਰ ਪ੍ਰਭਸਿਮਰਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਟਰੇਨ ਦੇ ਕੈਪਟਨ ਅਨੰਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।