ਮਿਲਾਵਟਖੋਰਾਂ ਦੀਆਂ ਧਮਕੀਆਂ ਅੱਗੇ ਨਹੀਂ ਝੁਕੇਗਾ ਫਿਰੋਜ਼ਪੁਰ ਦਾ ਪੁੱਤ ਅਭਿਨਵ ਕੁਮਾਰ ਦੀ ਸਖ਼ਤੀ ‘ਲੋਕਾਂ ਦੀ ਥਾਲੀ ਵਿੱਚ ਜ਼ਹਿਰ ਨਹੀਂ ਵੜਨ ਦੇਵਾਂਗਾ’

Spread the love
ਫਿਰੋਜ਼ਪੁਰ 13 ਸਤੰਬਰ (ਅਸ਼ੋਕ ਭਾਰਦਵਾਜ)=ਫਿਰੋਜ਼ਪੁਰ ਦੇ ਲੋਕਾਂ ਦੀਆਂ ਥਾਲੀਆਂ ਵਿੱਚ ਜ਼ਹਿਰ ਘੋਲਣ ਵਾਲੇ ਮਿਲਾਵਟਖੋਰ ਸਾਵਧਾਨ ਹੋ ਜਾਣ ਤਿਉਹਾਰਾਂ ਦੀ ਖ਼ੁਸ਼ੀ ਨੂੰ ਮਿਲਾਵਟੀ ਮਿਠਾਈਆਂ ਦੇ ਕਾਲੇ ਪਰਛਾਵੇਂ ਹੇਠ ਦੱਬਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੂਡ ਸੇਫਟੀ ਵਿਭਾਗ ਨੇ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ। ਧਮਕੀਆਂ ਦੇ ਕੇ ਇਮਾਨਦਾਰੀ ਦੇ ਪਹੀਏ ਨੂੰ ਰੋਕਿਆ ਨਹੀਂ ਜਾ ਸਕਦਾ। ਸੂਤਰਾਂ ਅਤੇ ਵਿਭਾਗੀ ਜਾਣਕਾਰੀ ਅਨੁਸਾਰ, ਜਦੋਂ ਤੋਂ ਫੂਡ ਸੇਫਟੀ ਵਿਭਾਗ ਨੇ ਬਾਜ਼ਾਰਾਂ ਵਿੱਚ ਸ਼ਿਕੰਜਾ ਕੱਸਿਆ ਹੈ, ਕੁਝ ਕਾਇਰਾਂ ਅਤੇ ਲਾਲਚੀ ਮਿਲਾਵਟਖੋਰਾਂ ਵੱਲੋਂ ਫੋਨ ‘ਤੇ ਧਮਕੀਆਂ ਦੇਣ, ਜਾਨੀ ਨੁਕਸਾਨ ਦੇ ਡਰਾਵੇ ਦੇਣ ਅਤੇ ਵਿਭਾਗ ਦਾ ਅਕਸ ਖ਼ਰਾਬ ਕਰਨ ਦੀਆਂ ਘਟੀਆ ਚਾਲਾਂ ਚੱਲੀਆਂ ਗਈਆਂ ਹਨ। ਪਰ ਸ਼ਰਾਰਤੀ ਅਨਸਰਾਂ ਦੀਆਂ ਇਹ ਗਿੱਦੜ-ਭਬਕੀਆਂ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਦੇ ਹੌਸਲੇ ਨਹੀਂ ਤੋੜ ਸਕੀਆਂ। ਉਲਟਾ, ਵਿਭਾਗ ਦਾ ਗੇਅਰ ਬਦਲ ਗਿਆ ਹੈ ਅਤੇ ਸੈਂਪਲਿੰਗ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਗਈ ਹੈ। ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਨੇ ਦਲੇਰਾਨਾ ਅੰਦਾਜ਼ ਵਿੱਚ ਕਿਹਾ, “ਮੈਂ ਫਿਰੋਜ਼ਪੁਰ ਦਾ ਵਾਸੀ ਹਾਂ ਅਤੇ ਪੰਜਾਬ ਦੀ ਮਿੱਟੀ ਦਾ ਜੰਮਪਲ ਹਾਂ। ਆਪਣੇ ਲੋਕਾਂ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਮੈਂ ਕਦੇ ਬਰਦਾਸ਼ਤ ਨਹੀਂ ਕਰਾਂਗਾ। ਧਮਕੀਆਂ ਦੇਣ ਵਾਲੇ ਕਾਇਰ ਯਾਦ ਰੱਖਣ ਕਿ ਕਾਨੂੰਨ ਦਾ ਹੱਥ ਉਨ੍ਹਾਂ ਦੀ ਗਰਦਨ ਤੱਕ ਪਹੁੰਚਣ ਵਿੱਚ ਦੇਰ ਨਹੀਂ ਲਾਵੇਗਾ।ਸਿਰਫ਼ ਸਥਾਨਕ ਦੁਕਾਨਾਂ ਹੀ ਨਹੀਂ, ਸਗੋਂ ਗੁਆਂਢੀ ਜ਼ਿਲ੍ਹਿਆਂ ਬਠਿੰਡਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਅਬੋਹਰ, ਮੋਗਾ ਅਤੇ ਪੱਟੀ ਤੋਂ ਫਿਰੋਜ਼ਪੁਰ ਦੀ ਮੰਡੀ ਵਿੱਚ ਉਤਰਨ ਵਾਲੇ ਹਰ ਟਰੱਕ ਤੇ ਖਾਧ ਪਦਾਰਥ ਦੀ ਪਰਖ ਕੀਤੀ ਜਾ ਰਹੀ ਹੈ। ਗੈਰ-ਮਿਆਰੀ ਮੀਠਾ ਜਾਂ ਖਰਾਬ ਮਿਲਕ ਪ੍ਰੋਡਕਟ ਵਿਕਣ ਦੀ ਸੂਰਤ ਵਿੱਚ ਸਿੱਧਾ ਪਰਚਾ ਅਤੇ ਭਾਰੀ ਜ਼ੁਰਮਾਨਾ ਤੈਅ ਹੈ। ਜੋ ਤਿਉਹਾਰਾਂ ‘ਤੇ ਮਾਂ ਵਾਂਗ ਖੁਸ਼ੀਆਂ ਵੰਡਣ ਦੀ ਬਜਾਏ ਪੈਸੇ ਦੀ ਲਾਲਚ ਵਿੱਚ ਲੋਕਾਂ ਦੇ ਜਿਗਰ ਦੇ ਟੁਕੜਿਆਂ (ਬੱਚਿਆਂ) ਨੂੰ ਬਿਮਾਰੀਆਂ ਵੰਡ ਰਹੇ ਹਨ। ਧਮਕੀਆਂ ਦੇ ਕੇ ਸੱਚ ਨੂੰ ਦਬਾਉਣ ਦੀ ਸੋਚਣ ਵਾਲੇ ਇਹ ਸ਼ਰਾਰਤੀ ਅਨਸਰ ਸਮਾਜ ਦੇ ਨਾਸੂਰ ਹਨ, ਜਿਨ੍ਹਾਂ ਨੂੰ ਨਾ ਸਮਾਜ ਮੁਆਫ਼ ਕਰੇਗਾ ਅਤੇ ਨਾ ਹੀ ਕਾਨੂੰਨ। ਅਭਿਨਵ ਕੁਮਾਰ ਹੁਰਾਂ ਜਨਤਾ ਨੂੰ ਅਪੀਲ ਕੀਤੀ ਕਿ ਸ਼ੱਕੀ ਦੁਕਾਨ ਜਾਂ ਮਿਠਾਈ ਦਿੱਸੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕਰੋ।  ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੇ ਪਹਿਰੇਦਾਰ ਬਣੋ।ਮਿਲਾਵਟਖੋਰਾਂ ਦੇ ਬਾਈਕਾਟ ਦਾ ਅਹਿਦ ਲਓ। “ਆਓ, ਰਲ ਕੇ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾਈਏ ਅਤੇ ਆਪਣੇ ਫਿਰੋਜ਼ਪੁਰ ਨੂੰ ਸ਼ੁੱਧਤਾ ਅਤੇ ਤੰਦਰੁਸਤੀ ਦਾ ਗੜ੍ਹ ਬਣਾਈਏ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *