ਜਿਸ ਪਹਾੜੀ ‘ਤੇ ਸ਼ੇਰ ਏ ਪੰਜਾਬ ਨੇ ਲਹਿਰਾਇਆ ਸੀ ਖਾਲਸਾਈ ਨਿਸ਼ਾਨ, ਉਥੇ ਹੀ 13 ਨਵੰਬਰ ਸਜੇਗਾ ਦਰਬਾਰ -ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਵਿਰਾਸਤੀ ਚੌਂਕੀ ਤੇ ਮਹਾਰਾਜਾ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਜਾਵੇਗਾ ਸਮਾਗਮ 

Spread the love
ਨਿਊ ਚੰਡੀਗੜ੍ਹ, 16 ਸਤੰਬਰ (ਬਜੀਦਪੁਰ) – ਸਤਲੁਜ ਦਰਿਆ ਕਿਨਾਰੇ ਸ਼ੇਰ- ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਇਤਿਹਾਸਕ ਪਹਾੜੀ ਆਸਰੋਂ ਵਿਖੇ 13 ਨਵੰਬਰ ਨੂੰ ਸਰਕਾਰ ਏ ਖਾਲਸਾ ਫੈਡਰੇਸ਼ਨ ਵੱਲੋਂ ਸ਼ੇਰ ਏ ਪੰਜਾਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ 1831 ਵਿੱਚ ਰੋਪੜ ਸਤਲੁਜ ਦਰਿਆ ਕਿਨਾਰੇ ਸੰਧੀ ਹੋਣ ਤੋਂ ਪਹਿਲਾਂ ਇਸ ਉੱਚੀ ਪਹਾੜੀ ਉੱਤੇ ਅੱਠ ਧਾਤਾਂ ਦਾ ਬਣਿਆ ਨਿਸ਼ਾਨ ਲਗਾਕੇ ਸਿੱਖ ਰਾਜ ਦਾ ਬਾਰਡਰ ਐਲਾਨ ਦਿੱਤਾ ਗਿਆ ਸੀ ਅਤੇ ਵੱਡੀਆਂ ਵੱਡੀਆਂ ਤੋਪਾਂ ਲਗਾਕੇ ਸਿੱਖ ਰਾਜ ਦੀ ਚੌੰਕੀ ਸਥਾਪਤ ਕੀਤੀ ਗਈ ਸੀ। 1849 ਤੋਂ ਬਆਦ ਬ੍ਰਿਟਿਸ਼ ਹਕੂਮਤ ਨੇ ਇਸ ਚੌਂਕੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸੀ, ਪਰ ਅਸ਼ਟ ਧਾਤੂ ਦਾ ਬਣਿਆ ਨਿਸ਼ਾਨ ਅੰਗਰੇਜ਼ ਹਕੂਮਤ ਤੋਂ ਬਾਅਦ ਵੀ ਸਿੱਖ ਰਾਜ ਦੀ ਗਵਾਹੀ ਭਰਦਾ ਰਿਹਾ। ਮੌਜੂਦਾ ਸਮੇਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆਸਰੋੰ ਦੇ ਨਾਮ ਮਾਲ ਵਿਭਾਗ ਦੇ ਰਿਕਾਰਡ ਵਿੱਚ 8.5 ਏਕੜ ਜਮੀਨ ਹੈ, ਪਰ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਰਾਜ ਦੀ ਗਵਾਹੀ ਭਰਦੇ ਇਸ ਵਿਰਾਸਤੀ ਸਥਾਨ ਨੂੰ ਅਣਗੌਲਿਆ ਕੀਤਾ ਹੋਇਆ ਹੈ। ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਜ਼ਮੀਨ ਦੇ ਜ਼ਿਆਦਾਤਰ ਹਿੱਸੇ ਉੱਤੇ ਸਵਰਾਜ ਮਾਜਦਾ ਫੈਕਟਰੀ ਨੇ ਕਬਜਾ ਕੀਤਾ ਹੋਇਆ ਸੀ ਅਤੇ ਜੇਕਰ ਕੋਈ ਇਸ ਸਥਾਨ ਦੇ ਦਰਸ਼ਨ ਕਰਨ ਜਾਂਦਾ ਤਾਂ ਉਸ ਨੂੰ ਫੈਕਟਰੀ ਗੇਟ ਤੋਂ ਹੀ ਵਾਪਸ ਮੋੜ ਦਿੱਤਾ ਜਾਂਦਾ ਸੀ। ਜੋ ਪੁਰਾਤਨ ਅਸ਼ਟ ਧਾਤੂ ਦਾ ਨਿਸ਼ਾਨ ਸੀ ਉਸ ਨੂੰ ਵੀ ਖ਼ੁਰਦ ਬੁਰਦ ਕਰ ਦਿੱਤਾ ਗਿਆ ਅਤੇ ਉਸ ਪੁਰਾਤਨ ਨਿਸ਼ਾਨ ਦੇ ਬਦਲੇ ਲੋਹੇ ਦਾ ਨਿਸ਼ਾਨ ਲਗਾ ਦਿੱਤਾ ਗਿਆ।  ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ 6 ਦਸੰਬਰ 2023 ਤੋਂ 22 ਦਸੰਬਰ 2023 ਤੱਕ ਬਾਬਾ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਮੋਰਚਾ ਲਗਾਇਆ ਗਿਆ। ਜਥੇਬੰਦੀ ਮੁਤਾਬਕ ਇਸ ਦੌਰਾਨ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਅਤੇ 31 ਦਸੰਬਰ 2023 ਨੂੰ ਸ਼ੁਕਰਾਨਾ ਸਮਾਗਮ ਵੀ ਕਰਵਾਇਆ ਗਿਆ। ਇਹ ਅਸਥਾਨ ਸਿੱਖ ਕੌਮ ਦੀ ਮਹਾਨ ਵਿਰਾਸਤ ਹੈ। ਫੈਡਰੇਸ਼ਨ ਵੱਲੋਂ ਇਸ ਇਤਿਹਾਸਕ ਸਥਾਨ ਦੀ ਸਾਂਭ-ਸੰਭਾਲ ਅਤੇ ਸਿੱਖ ਵਿਰਾਸਤ ਵਜੋਂ ਇਸ ਦੀ ਪਛਾਣ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸਵੇਰੇ 10:00 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਕਥਾ-ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਇਸ ਸਮੇਂ ਬੁਲਾਰਿਆਂ ਵੱਲੋਂ ਵਿਚਾਰ ਵੀ ਸਾਂਝੇ ਕੀਤੇ ਜਾਣਗੇ ਅਤੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *