ਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣ

Spread the love
ਬਠਿੰਡਾ 16 ਸਤੰਬਰ (ਸੁਰਿੰਦਰਪਾਲ ਸਿੰਘ):= ਕਹਿੰਦੇ ਨੇ ਕਿ ਬੂਰੀ ਦਾ ਦੁੱਧ ਤੇ ਦੇਸੀ ਘਿਓ ਸ਼ੁਧ ਮੁੱਲ ਮੋੜ ਹੀ ਦਿੰਦੇ ਨੇ । ਇਸ ਅਖਾਣ ਨੂੰ ਨੰਬਰਦਾਰ ਨੇ ਸੱਚ ਕਰ ਵਿਖਾਇਆ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਫੇਜ 4 ਵਿੱਚ ਜਿੱਥੇ ਪੂਰੇ ਪੰਜਾਬ ਵਿੱਚੋਂ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ ਉੱਥੇ ਕੋਟ ਸ਼ਮੀਰ ਦੇ 63 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਨੇ ਵੀ ਆਪਣੀ ਉਮਰ ਗਰੁੱਪ 61 ਪਲੱਸ ਵਿੱਚ ਭਾਗ ਲੈ ਕੇ 50 ਸਾਲੇ ਗੱਭਰੂਆਂ ਨਾਲ 400 ਮੀਟਰ ਰੇਸ 1.20 ਮਿੰਟ ਵਿੱਚ ਲਾ ਕੇ ਜਿਲੇ ਪੱਧਰ ਤੇ ਆਪਣੀ ਸਿਲੈਕਸ਼ਨ ਕਰਵਾ ਲਈ ਹੈ । ਮਿਤੀ 16/9/ 2026 ਨੂੰ ਬਠਿੰਡੇ ਦੇ ਖੇਡ ਸਟੇਡੀਅਮ ਵਿੱਚ ਹੋਈਆਂ ਬਲਾਕ ਲੈਵਲ ਦੀਆਂ ਖੇਡਾਂ ਵਿੱਚ ਨੰਬਰਦਾਰ ਨੇ 400 ਮੀਟਰ ਤੇ 800 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀਆਂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵਿੱਚ ਵੀ ਪੰਜਾਬ ਵਿੱਚੋਂ ਨੰਬਰਦਾਰ ਨੇ 400 ਮੀਟਰ ਦੌੜ ਵਿੱਚ ਦੂਜੀ ਪੁਜ਼ੀਸ਼ਨ ਲੈ ਕੇ 7000 ਦਾ ਇਨਾਮ ਜਿੱਤਿਆ ਸੀ । ਬੁਲੰਦ ਹੌਸਲੇ ਦਾ ਮਾਲਕ ਨੰਬਰਦਾਰ ਇਸ ਵਾਰ ਵੀ ਪੰਜਾਬ ਵਿੱਚੋਂ ਪਹਿਲੀ ਪੁਜੀਸ਼ਨ ਲੈਣ ਦਾ ਸੁਪਨਾ ਆਪਣੇ ਮਨ ਵਿੱਚ ਸਮੋਈ ਬੈਠਾ ਹੈ । ਪਿੰਡ ਕੋਟ ਸ਼ਮੀਰ ਤੇ ਇਲਾਕਾ ਵਾਸੀਆਂ ਨੂੰ ਸਾਡੇ ਇਹਨਾਂ ਖਿਡਾਰੀਆਂ ਤੇ ਮਾਣ ਹੈ ਜੋ ਨੌਜਵਾਨ ਪੀੜੀ ਲਈ ਮਾਰਗ ਦਰਸ਼ਕ ਬਣੇ ਹੋਏ ਹਨ ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *