ਆਈਲੈਟਸ ਵਿਦਿਆਰਥਣ ਨੇ 8 ਬੈਂਡ ਹਾਸਲ ਕਰਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਮਿਹਨਤ, ਲਗਨ ਤੇ ਲਗਾਤਾਰ ਤਿਆਰੀ ਸਦਕਾ ਹਾਸਲ ਕੀਤੀ ਕਾਮਯਾਬੀ

Spread the love
ਘਨੌਰ, 16 ਸਤੰਬਰ (ਅਭਿਸ਼ੇਕ ਸੂਦ) — ਘਨੌਰ ਵਿਚ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿਚ ਉਪਲੱਬਧੀਆਂ ਦਿਵਾਉਣ ਵਾਲਾ ਅੰਗਰੇਜ ਆਈਲੈਟਸ ਸੈਂਟਰ ਆਪਣੇ ਸ਼ਾਨਦਾਰ ਨਤੀਜਿਆਂ ਲਈ ਜਾਣਿਆ ਜਾਂਦਾ ਹੈ। ਇਸੇ ਲੜੀ ਤਹਿਤ ਬਲਾਕ ਪ੍ਰਧਾਨ ਪਰਮਿੰਦਰ ਸਿੰਘ (ਪੰਮਾ) ਅਤੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਮਨਦੀਪ ਕੌਰ ਹੰਜਰਾ ਦੀ ਸਪੁੱਤਰੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਆਈਲੈਟਸ ਦੇ ਇਮਤਿਹਾਨ ਵਿਚੋਂ 8 ਬੈਂਡ ਹਾਸਲ ਕਰਕੇ ਆਪਣੇ ਮਾਪਿਆਂ, ਪਰਿਵਾਰ ਅਤੇ ਅੰਗਰੇਜ ਆਈਲੈਟਸ ਸੈਂਟਰ ਘਨੌਰ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਗੱਲਬਾਤ ਕਰਦਿਆਂ ਅੰਗਰੇਜ ਆਈਲੈਟਸ ਸੈਂਟਰ ਦੀ ਡਾਇਰੈਕਟਰ ਮੈਡਮ ਸਵਿਤਾ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਨਿਰੰਤਰ ਤਿਆਰੀ ਨਾਲ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਦੌਰਾਨ ਬਿਹਤਰ ਮਾਰਗਦਰਸ਼ਨ ਅਤੇ ਅਭਿਆਸ ਮੁਹੱਈਆ ਕਰਵਾਉਣਾ ਸੰਸਥਾ ਦੀ ਮੁੱਖ ਤਰਜੀਹ ਹੈ।ਸਿਮਰਨਜੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸਦੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਸਨੇਹੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *