ਸਿੱਖਿਆ ਦਾ ਘਾਣ ਸਾਰੇ ਹੱਦਾਂ ਬੰਨੇ ਟੱਪਿਆ  ਸੈਂਕੜੇ ਅਧਿਆਪਕ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਵਿੱਚ ਝੋਕੇ  ਸਰਕਾਰ ਸਕੂਲ  ਬੰਦ ਕਰਕੇ ਇਸ ਸਾਲ ਸਿਰਫ ਗੈਰ ਵਿੱਦਿਅਕ ਕੰਮ ਹੀ ਕਰਾ ਲਵੇ – ਵੜੈਚ

Spread the love
  ਕਪੂਰਥਲਾ, 18 ਸਤੰਬਰ  ( ਕੌੜਾ ) – ਆਮ ਆਦਮੀ ਪਾਰਟੀ ਦੀ ਸਿਖਿਆ ਕ੍ਰਾਂਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸੇ ਸਾਲ ਪਹਿਲਾਂ ਹਜਾਰਾਂ ਅਧਿਆਪਕ ਮਰਦਮਸ਼ਮਾਰੀ ਦੀ ਡਿਊਟੀ ਲਈ ਸਕੂਲਾਂ ਤੋਂ ਬਾਹਰ ਕਰ ਦਿੱਤੇ ਗਏ। ਉਸ ਤੋਂ ਬਾਅਦ ਸੈਂਕੜੇ ਅਧਿਆਪਕ ਜੋ ਕਿ ਬੀ ਐਲ ਓ ਲੱਗੇ ਹੋਏ ਹਨ। ਜਿਹਨਾਂ ਨੂੰ  ਐਸ ਆਈ ਆਰ ਕਰਕੇ ਸਕੂਲਾਂ ਤੋਂ ਬਾਹਰ ਹੋਣਾ ਪਿਆ। ਅਜੇ ਇਹ ਕੰਮ ਮੁੱਕਿਆ ਨਹੀਂ ਸੀ। ਜਿਹੜੇ ਅਧਿਆਪਕ ਸਕੂਲਾਂ ਵਿੱਚ ਬਚੇ ਸਨ। ਉਹਨਾਂ ਨੂੰ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ  ਟੀਚਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਜੇਕਰ ਸਿੱਖਿਆ ਕ੍ਰਾਂਤੀ ਦੇ ਹੁੰਦਿਆਂ ਸਕੂਲਾਂ ਦਾ ਇਹ ਹਾਲ ਹੈ ਤਾਂ ਜੇਕਰ ਇਹ ਕ੍ਰਾਂਤੀ ਨਾ ਹੁੰਦੀ ਤਾਂ ਹਾਲ ਕੀ ਹੋਣਾ ਸੀ? ਉਹਨਾਂ ਕਿਹਾ ਕਿ ਕਈ ਦਹਾਕਿਆਂ ਦੀ ਨੌਕਰੀ ਕਰਦੇ ਹੋਏ ਇਹ ਪਹਿਲਾ ਸਮਾਂ ਹੈ ਕਿ ਅਧਿਆਪਕਾਂ ਉੱਪਰ ਇੰਨੇ ਜਿਆਦਾ ਗੈਰ ਵਿਦਿਅਕ ਕੰਮਾਂ ਦਾ ਬੋਝ ਪਾਇਆ ਗਿਆ ਹੋਵੇ। ਜਿਹੜੀ ਸਰਕਾਰ ਅਧਿਆਪਕਾਂ ਨਾਲ ਇਹ ਵਾਅਦੇ ਕਰਕੇ ਆਈ ਸੀ ਕਿ ਅਧਿਆਪਕਾਂ ਕੋਲੋਂ ਪੜਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਲਿਆ ਜਾਵੇਗਾ। ਹੁਣ ਅਸਲੀਅਤ ਇਹ ਹੈ ਕਿ ਸਿਰਫ ਪੜ੍ਹਾਉਣ ਹੀ ਨਹੀਂ ਦਿੱਤਾ ਜਾ ਰਿਹਾ।ਬਾਕੀ ਸਾਰੇ  ਕੰਮ ਅਧਿਆਪਕਾਂ ਉੱਪਰ ਥੋਪੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਮਾਪਿਆਂ ਕੋਲੋਂ ਮਾਫੀ ਮੰਗ ਕੇ ਇਸ ਸਾਲ ਲਈ ਸਕੂਲ ਬੰਦ ਕਰ ਦੇਵੇ ਤੇ ਜਿੰਨੇ ਵੀ ਹੋਰ ਫਜ਼ੂਲ ਦੇ ਗੈਰ ਵਿਦਿਅਕ ਕੰਮ ਹਨ। ਉਹ ਵੀ ਅਧਿਆਪਕਾਂ ਕੋਲੋਂ ਕਰਵਾ ਲਵੇ ਤਾਂ ਕਿ ਅਗਲੇ ਸਾਲ ਤੋਂ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਉਹਨਾਂ ਮੰਗ ਕੀਤੀ ਕਿ ਰਾਸ਼ਨ ਕਾਰਡ ਵੈਰੀਫਿਕੇਸ਼ਨ ਦੀਆਂ ਡਿਊਟੀਆਂ ਤੁਰੰਤ ਕੱਟੀਆਂ ਜਾਂ ਨਹੀਂ ਤਾਂ ਅਧਿਆਪਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ,ਸਿੰਦਰ ਸਿੰਘ,ਅਵਤਾਰ ਸਿੰਘ,ਬਰਿੰਦਰ ਸਿੰਘ ਮਾਨ,ਰੇਸ਼ਮ ਸਿੰਘ,ਪੰਕਜ ਮਰਵਾਹਾ,ਦਵਿੰਦਰ ਸਿੰਘ,ਲਕਸ਼ਦੀਪ ਸ਼ਰਮਾ, ਅਮਨਦੀਪ ਸਿੰਘ ਜੱਬੋਵਾਲ,ਸਿੰਦਰ ਸਿੰਘ, ਤੇਜਿੰਦਰਪਾਲ ਸਿੰਘ, ਵਿਵੇਕ ਕੁਮਾਰ, ਜਸਵਿੰਦਰ ਸਿੰਘ ਸਿਕਾਰਪੁਰ, ਮਨਜਿੰਦਰ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਸੁਖਵਿੰਦਰ ਸਿੰਘ ਕਾਲੇਵਾਲ, ਦੀਪਕ ਚਾਵਲਾ, ਰਣਜੀਤ ਸਿੰਘ, ਜਸਵੀਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਟਿੱਬਾ,ਯਾਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *