ਲਾਈਫ ਕੇਅਰ ਚੈਰੀਟੇਬਲ ਵੱਲੋਂ ਆਪਣਾ 257ਵਾਂ ਸੈਂਟਰ ਮਮਦੋਟ ਵਿਖ਼ੇ ਖੋਲਿਆ ਜਾਵੇਗਾ । ਲੈਬੋਰਟਰੀ ਦਾ ਸ਼ੁਭ ਉਦਘਾਟਨ  ਐਨ ਜੀ ਓ  ਵਰਕਰ ਸਤੀਸ਼ ਕੁਮਾਰ  29 ਸੰਤਬਰ  ਨੂੰ ਆਪਣੇ ਕਰ ਕਮਲਾਂ ਨਾਲ ਕਰਨਗੇ।

Spread the love
ਮਮਦੋਟ 26 ਸਤੰਬਰ ( ਸ਼ਰਮਾਂ )  ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਕੁਲੈਕਸ਼ਨ ਸੈਂਟਰ ਵੱਲੋ 257ਵਾਂ ਸੈਂਟਰ ਹਿੰਦ ਪਾਕ ਸਰਹੱਦ ਤੇ ਵੱਸੇ ਕਸਬਾ ਮਮਦੋਟ ਵਿਖ਼ੇ ਖੋਲਿਆ ਜਾਂ ਰਿਹਾ ਹੈ, ਜਿਸ ਦੇ ਤਹਿਤ ਆਧੁਨਿਕ ਮਸ਼ੀਨਾਂ ਨਾਲ ਲੈੱਸ  ਚੈਰੀਟੇਬਲ ਲੈਬੋਰਟਰੀ ਦਾ ਸ਼ੁੱਭ ਉਦਘਾਟਨ 29 ਸਤੰਬਰ ਦਿਨ ਮੰਗਲਵਾਰ ਨੂੰ ਸਵਾਈਕੇ ਰੋਡ (ਸੰਧੂ ਮਾਰਕੀਟ )ਨੇੜੇ ਟਰੱਕ ਯੂਨੀਅਨ ਮਮਦੋਟ ਵਿਖ਼ੇ ਸਵੇਰੇ  11ਵਜੇ  ਕੀਤਾ ਜਾਵੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਨ ਆਰ ਆਈ ਸਾਰਜ ਸਿੰਘ ਸੰਧੂ ਅਤੇ ਪਿੱਪਲ ਸਿੰਘ ਸੰਧੂ ਨੇ ਦੱਸਿਆ ਕਿ ਬ੍ਰਾਜੀਂਲ ਹਾਈਡ੍ਰੌਲਿਕ ਪ੍ਰੈੱਸ ਦੇ ਸਹਿਯੋਗ ਨਾਲ ਲਾਈਫ ਕੇਅਰ ਚੈਰੀਟੇਬਲ ਲੈਬੋਰਟਰੀ ਖੁੱਲਣ ਨਾਲ ਸਰਹੱਦੀ ਕਸਬਾ ਮਮਦੋਟ ਅਤੇ ਸਰਹੱਦ ਦੇ ਨਾਲ ਨਾਲ ਵੱਸੇ ਹੋਰ ਪਿੰਡਾਂ ਦੇ ਆਮ ਲੋਕਾਂ ਨੂੰ ਵੱਡਾ ਲਾਭ ਹੋਵੇਗਾ।ਉਹਨਾਂ ਨੇ ਦੱਸਿਆ ਉਦਘਟਨ ਮੌਕੇ ਲਗਾਏ ਜਾ ਰਹੇ ਚੈਰੀਟੇਬਲ ਲੈਬੋਰਟਰੀ ਕੈਂਪ ਦੌਰਾਨ 29 ਸਤੰਬਰ ਨੂੰ ਸਵੇਰੇ 7 ਵਜੇ ਤੋਂ 12 ਵਜੇ ਤੱਕ ਗੁਰਦਿਆ,ਯੂਰਿਕ ਐਸਿਡ ਅਤੇ ਸ਼ੂਗਰ ਦੇ ਟੈਸਟ ਬਿਲਕੁੱਲ ਫ਼ਰੀ ਕੀਤੇ ਜਾਣਗੇ ਅਤੇ  ਬਾਕੀ ਦਿਨਾਂ ਵਿੱਚ ਹੋਰ ਟੈਸਟ 75ਪ੍ਰਤੀਸ਼ਤ ਘੱਟ ਰੇਟਾਂ ਤੇ ਕੀਤੇ ਜਾਣਗੇ । ਓਹਨਾ ਦੱਸਿਆ ਕਿ ਇਸ ਲੈਬ ਦਾ ਸ਼ੁੱਭ ਉਦਘਾਟਨ ਸਮਾਜ ਸੇਵੀ ਅਤੇ ਐਨ ਜੀ ਓ ਵਰਕਰ ਸਤੀਸ਼ ਕੁਮਾਰ ਵੱਲੋਂ ਕੀਤਾ ਜਾਵੇਗਾ ।ਓਹਨਾ ਇਸ ਮੌਕੇ ਸਰਹੱਦੀ ਖੇਤਰ ਦੇ ਜਰੂਰਤਮੰਦ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਲਾਹਾ ਲੈਣ ਦੀ ਅਪੀਲ ਕੀਤੀ ਹੈ ।
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *