ਭਾਜਪਾ ਵੱਲੋ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਪਹੁੰਚੇਗੀ ਮਮਦੋਟ।

Spread the love
ਮਮਦੋਟ 26 ਸਤੰਬਰ (ਸ਼ਰਮਾਂ) ਸੂਬੇ ਅੰਦਰ ਪਿਛਲੇ ਲੰਬੇ ਸਮੇ ਤੋ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਭਾਜਪਾ ਵੱਲੋ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਯਾਤਰਾ 27 ਸਤੰਬਰ ਦਿਨ ਐਤਵਾਰ 12:30 ਵਜੇ ਮਮਦੋਟ ਵਿਖੇ ਪਹੁੰਚੇਗੀ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ (ਰਿੰਕੂ ਚਾਵਲਾ) ਪ੍ਰਧਾਨ ਭਾਜਪਾ ਮੰਡਲ ਮਮਦੋਟ , ਵਿਕਰਮਜੀਤ ਸਿੰਘ ਪੋਜ਼ਜੋ ਕੇ ਪ੍ਰਧਾਨ ਭਾਜਪਾ ਮੰਡਲ ਸਦਰਦੀਨ ਵਾਲਾ ਨੇ ਦੱਸਿਆ ਕਿ ਭਾਜਪਾ ਵੱਲੋ ਸ਼ੁਰੂ ਕੀਤੀ ਗਈ ਇਹ ਯਾਤਰਾ 27 ਸਤੰਬਰ ਦਿਨ ਐਤਵਾਰ 12:30 ਵਜੇ ਚੁਪਾਤੀ ਚੌਕ ਮਮਦੋਟ ਵਿੱਖੇ ਪਹੁੰਚੇਗੀ , ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਸ ਯਾਤਰਾ ਦਾ ਸਵਾਗਤ ਕਰਨਗੇ । ਉਹਨਾਂ ਦੱਸਿਆ ਕਿ ਇਸ ਯਾਤਰਾ ਦੋਰਾਨ ਵਿਸ਼ੇਸ਼ ਤੌਰ ਤੇ ਸ਼੍ਰੀ ਭਜਨ ਲਾਲ ਮੁੱਖ ਮੰਤਰੀ ਰਾਜਿਸਥਾਨ, ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ , ਸੀਨੀਅਰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਤੋ ਇਲਾਵਾ ਹੋਰ ਵੀ ਸੂਬਾ ਭਾਜਪਾ ਆਗੂ ਵਿਸ਼ੇਸ਼ ਤੌਰ ਤੇ ਇਸ ਯਾਤਰਾ ਵਿੱਚ ਸ਼ਾਮਿਲ ਹੋਣਗੇ ਅਤੇ ਚੁਪਾਤੀ ਚੌਕ ਮਮਦੋਟ ਵਿਖੇ ਪਹੁੰਚ ਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਗੇ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਵਿੱਕੀ ਮਦਾਨ ਪ੍ਰਧਾਨ ਭਾਜਪਾ ਵਪਾਰ ਸੈਂਲ ਮਮਦੋਟ , ਸ਼ਮਸ਼ੇਰ ਸਿੰਘ ਕਾਕੜ, ਰਵੀ ਦੱਤ ਚਾਵਲਾ ਸਾਬਕਾ ਚੈਅਰਮੇਨ ਮਾਰਕੀਟ ਕਮੇਟੀ ਮਮਦੋਟ, ਅਸ਼ੋਕ ਸਹਿਗਲ , ਜੱਜ ਬਿੰਦਰਾ , ਰਚਿਤ ਨਾਰੰਗ , ਸ਼ਾਮ ਲਾਲ ਭੋਲੇਵਾਸੀਆ , ਸੁਰਜੀਤ ਸਿੰਘ ਸਦਰਦੀਨ ਵਾਲਾ, ਰਾਜ ਕੁਮਾਰ ਨਾਰੰਗ, ਮੇਜ਼ਰ ਸਿੰਘ ਟਿੱਬੀ,  ਸ਼ੁਭਮ ਭੋਲੇਵਾਸੀਆ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *