ਆਦਰਸ਼ ਸਕੂਲ ਚੌਅਕੇ ਦਾ ਪੁਲਸ ਨੇ ਧਰਨਾ ਚੁਕਵਾਇਆ; ਧਰਨਾਕਾਰੀ ਗਿਰਫ਼ਤਾਰ !

Spread the love

ਬੀਕੇਯੂ  ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਜ਼ੋਰਦਾਰ ਨਿਖੇਧੀ

  ਰਾਮਪੁਰਾ ਫੂਲ,26 ਮਾਰਚ (ਜਸਵੰਤ  ਦਰਦ ਪ੍ਰੀਤ) ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਸੰਘਰਸ਼ ਕਰ  ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚੌਕੇ ਦੇ ਅਧਿਆਪਕਾਂ ਦਾ ਧਰਨਾ ਅੱਜ ਪੁਲਸ ਬਲ ਨਾਲ ਚੁਕਵਾ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ,ਉਧਰ ਅਪੁਸ਼ਟ ਖਬਰਾਂ ਅਨੁਸਾਰ ਧਰਨਾਕਾਰੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਵੀ ਸੂਚਨਾ ਹੈ,ਜਿਸਦੀ ਪੁਸ਼ਟੀ ਲਈ ਪੁਲਸ ਅਧਿਕਾਰੀਆਂ ਨੂੰ ਫੋਨ ਕੀਤੇ ਗਏ, ਪ੍ਰੰਤੂ  ਉਹਨਾਂ ਫੋਨ ਅਟੈਂਡ ਕਰਨੇ ਵਾਜਿਬ ਨਾ ਸਮਝੇ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ  ਕਿਹਾ ਕਿ ਪੁਲਸ ਵਲੋਂ ਜਬਰੀ ਧਰਨਾ ਚੁਕਵਾਇਆ ਜਾਣ ਦੀ ਉਹ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ।ਉਹਨਾਂ ਕਿਹਾ ਕਿ ਅਧਿਆਪਕ ਤੇ ਹੋਰ ਸਟਾਫ ਆਪਣੇ ਪੂਰੇ ਹੱਕ ਲੈਣ ਲਈ ਦੀ ਮੰਗ ਨੂੰ ਲੈ ਕੇ ਮੈਨੇਜਮੈਂਟ ਖਿਲਾਫ ਸੰਘਰਸ਼ ਕਰ ਰਹੇ ਸਨ ਕਿਉਂਕਿ ਮੈਨੇਜਮੈਂਟ ਵੱਲੋਂ ਬੱਚਿਆਂ ਲਈ ਮੁਫਤ ਵਰਦੀਆਂ ਤੇ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ ਅਤੇ ਸਟਾਫ ਦਾ ਵੀ ਕਥਿਤ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਜਿਸ ਦੀ ਆਵਾਜ਼ ਬੁਲੰਦ ਕਰਨ ਤੇ ਅਧਿਆਪਕਾਂ ਨੂੰ  ਪਹਿਲਾਂ ਟਰਮੀਨੇਟ ਕੀਤਾ ਗਿਆ, ਉਪਰੰਤ ਹੋਰ ਕਰਮਚਾਰੀਆਂ ਵੱਲੋਂ ਸੰਘਰਸ਼ ਕਰਨ ਤੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਇ  ਪੁਲਿਸ ਵੱਲੋਂ ਧਰਨੇ ਤੇ ਬੈਠੀਆਂ ਸਟਾਫ ਦੀਆਂ ਨੌਜਵਾਨ ਕੁੜੀਆਂ ਨੂੰ ਸਮੇਤ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਗਿਰਫਤਾਰ ਕਰਕੇ ਧਰਨਾ ਚੁਕਵਾ ਦਿੱਤਾ ਗਿਆ। ਜਥੇਬੰਦੀ  ਦੀ ਜ਼ਿਲਾ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਸਕੂਲ ਦੇ ਪੁਰਾਣੇ ਸਟਾਫ ਨੂੰ ਬਹਾਲ ਕੀਤਾ ਜਾਵੇ ,ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਮੈਨੇਜਮੈਂਟ ਖਿਲਾਫ ਕਾਰਵਾਈ ਕੀਤੀ ਜਾਵੇ। ਉਧਰ ਸੋਸ਼ਲ ਮੀਡੀਆ ਤੇ ਜਾਰੀ ਹੋਈ ਇੱਕ ਵੀਡੀਓ ਅੰਦਰ ਜਦ ਪੁਲਸ ਫੋਰਸ ਧਰਨਾ ਚੁਕਵਾ ਰਹੀ ਸੀ ਤਾਂ ਔਰਤ ਪ੍ਰਦਰਸ਼ਨਕਾਰੀਆਂ ਦੀ ਚੀਕਾਂ ਸੁਣਾਈ ਦੇ ਰਹੀਆਂ ਸਨ।ਬਸ ਚ ਬੈਠੀ ਇੱਕ ਔਰਤ ਦੀ ਬਾਂਹ ਤੋਂ ਖੂਨ ਵਗ ਰਿਹਾ ਸੀ।ਉਧਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂਆਂ ਜੋਰਾ ਸਿੰਘ ਨਸਰਾਲੀ ਅਤੇ ਲਛਮਨ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਪੁਲਸ ਨੇ 20 ਔਰਤ ਕਰਮਚਾਰੀ ਆਂ ਸਮੇਤ ਤਿੰਨ ਦਰਜਨ ਦੇ ਕਰੀਬ ਅਧਿਆਪਕਾਂ ਅਤੇ ਕਿਸਾਨਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਉਹਨਾਂ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਗਿਰਫ਼ਤਾਰ ਪ੍ਰਦਰਸ਼ਨਕਾਰੀਆਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਧਰਨਾਕਾਰੀਆਂ ਵਲੋਂ ਸਕੂਲ ਦੇ ਮੁੱਖ ਗੇਟ ਨੂੰ ਜਿੰਦਾ ਲਾਇਆ ਹੋਇਆ ਸੀ ਅਤੇ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ।ਉਧਰ ਥਾਨਾ ਚੌਕੀ ਇੰਚਾਰਜ ਨੇ  ਆਪਣਾ ਪੱਖ ਦੇਣ ਤੋਂ ਟਾਲਾ ਵੱਟਿਆ ਅਤੇ ਕਿਹਾ ਕਿ ਇਸਦਾ ਪੱਖ ਥਾਨਾ ਮੁਖੀ ਹੀ ਦੇਣਗੇ ਪ੍ਰੰਤੂ ਥਾਨਾ ਸਦਰ ਮੁਖੀ ਨੂੰ ਵਾਰ ਵਾਰ ਫੋਨ ਕੀਤਾ ਗਿਆ,ਪਰ  ਉਹਨਾਂ ਅਟੈਂਡ ਨਾ ਕੀਤਾ। ਚੇਤੇ ਰਹੇ ਸਕੂਲ ਦੀ ਮੈਨੇਜਮੈਂਟ ਇਸ ਪ੍ਰਦਰਸ਼ਨ ਨੂੰ ਗੈਰਵਾਜਬ ਕਰਾਰ ਦੇ ਰਹੀ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *