ਆਰ ਸੀ ਐੱਫ ਸਾਹਮਣੇ ਝੁੱਗੀਆਂ ਨੂੰ ਰਾਤ ਸਮੇਂ ਲੱਗੀ ਭਿਆਨਕ ਅੱਗ

Spread the love

ਅੱਗ ਲੱਗਣ ਨਾਲ ਲਗਭਗ 65 ਝੁੱਗੀਆਂ ਸੜ ਕੇ ਸਵਾਹ

ਕਪੂਰਥਲਾ , 27 ਮਾਰਚ (ਕੌੜਾ)- ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਸੜਕ ਤੇ ਰੇਲ ਕੋਚ ਫੈਕਟਰੀ (ਆਰ ਸੀ ਐਫ) ਦੇ ਨੇੜੇ ਸਥਿਤ ਝੁੱਗੀਆਂ ਵਿੱਚ ਅੱਗ ਲੱਗੀ ਹੈ। ਵੀਰਵਾਰ ਦੀ ਦੇਰ ਰਾਤ ਤੱਕ ਝੁੱਗੀਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਉਥੇ ਭਗਦੜ ਮਚ ਗਈ। ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਮਦਦ ਲਈ ਚੀਕਣ ਚਿੱਲਾਣ ਲੱਗੇ। ਅੱਗ ਦੀ ਵੱਡੀਆਂ-ਵੱਡੀਆਂ ਲਪਟਾਂ ਵੇਖ ਕੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਝੀਕ-ਪੁਕਾਰ ਮਚ ਗਈ। ਅੱਗ ਦੀ ਲਪਟਾਂ ਦੇ ਨਾਲ ਸਭ ਜਗ੍ਹਾ ਧੂੰਆ ਹੀ ਧੂੰਆ ਫੈਲ ਗਿਆ। ਇੱਥੇ ਇੱਕ ਪਿੱਛੋਂ ਇੱਕ ਲਗਭਗ 50 ਝੁੱਗੀਆਂ ਚਪੇਟ ਵਿੱਚ ਆਈਆਂ ਹਨ। ਅੱਗ ਫੈਲਦੀ ਜਾ ਰਹੀ ਹੈ ਅਤੇ ਲੋਕ ਅੱਧੀ ਰਾਤ ਨੂੰ ਆਪਣੇ ਆਸਰੇ ਬਚਾਉਣ ਲਈ ਟਕਟਕੀ ਨਿਗਾਹ ਨਾਲ ਉਡੀਕ ਰਹੇ ਹਨ।

ਅੱਗ ਬੁਝਾਉਣ ਵਾਲੇ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਣਕਾਰੀ ਮਿਲਦੇ ਹੀ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ।ਪਰ ਅੱਗ ਬਹੁਤ ਭਿਆਨਕ ਹੈ।ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਗੀਆਂ ਹੋਈਆਂ ਹਨ।

ਇਸ ਵੇਲੇ, ਜਾਣਕਾਰੀ ਮਿਲਦੇ ਹੀ ਭੁਲਾਣਾ ਚੌਕੀ ਪੁਲਿਸ ਵੀ ਮੋਕੇ ‘ਤੇ ਪਹੁੰਚੀ ਹੈ। ਅੱਗ ਲੱਗਣ ਨਾਲ ਲਗਭਗ 65 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਭੁਲਾਣਾ ਚੌਕੀ ਇਂਚਾਰਜ ਏ ਐਸ ਆਈ ਦਵਿੰਦਰ ਪਾਲ ਨੇ ਦੱਸਿਆ ਕਿ ਹੁਣ ਤਕ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ।

ਭੁਲਾਣਾ ਚੌਕੀ ਇਂਚਾਰਜ ਏਐਸਆਈ ਦਵਿੰਦਰ ਪਾਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੂਰੀ ਮੁਸ਼ਤੈਦੀ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਅੱਗ ਨੂੰ ਅੱਗੇ ਵਧਣ ਤੋਂ ਵੀ ਰੋਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਭਗ 250 ਤੋਂ ਵੱਧ ਝੁੱਗੀਆਂ  ਨੂੰ ਬਚਾ ਲਿਆ ਗਿਆ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *