ਐਸਐਸ ਮੱਲੀ ਐਡਵੋਕੇਟ ਜੇਜੇਐਸ ਅਰੋੜਾ ਦੀ ਅਗਵਾਈ ਹੇਠ ਸਾਰਿਆਂ ਨੇ ਵਨ ਨੇਸ਼ਨ,ਵਨ ਇਲੈਕਸ਼ਨ ਦੇ ਵਿਚਾਰ ਨੂੰ ਸੁਣਿਆ ਅਤੇ ਸਮਰਥਨ ਕੀਤਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਖੋਜੇਵਾਲ,ਸੂਬਾਈ ਆਗੂ ਯਗਦੱਤ ਐਰੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਵਰਕਸ਼ਾਪ ਵਿੱਚ ਵਕੀਲਾਂ ਨੂੰ ਨਤੀਜੇ ਅਤੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ।ਇਸ ਤੇ ਮੌਕੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਵਨ ਨੇਸ਼ਨ,ਵਨ ਇਲੈਕਸ਼ਨ ਦਾ ਮੁੱਖ ਉਦੇਸ਼ ਲੋਕ ਸਭਾ ਅਤੇ ਸਾਰੀਆਂ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਕਰਵਾਉਣਾ ਹੈ ਤਾਂ ਜੋ ਸਮਾਂ,ਸਾਧਨ ਅਤੇ ਪ੍ਰਸ਼ਾਸਨਿਕ ਖਰਚੇ ਦੀ ਬੱਚਤ ਹੋ ਸਕੇ ਅਤੇ ਦੇਸ਼ ਦੇ ਵਿਕਾਸ ਕਾਰਜ ਕੀਤੇ ਜਾ ਸਕਣ।ਉਨ੍ਹਾਂਨੇ ਇਕ ਰਾਸ਼ਟਰ,ਇਕ ਚੋਣ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਵਾਰ-ਵਾਰ ਚੋਣਾਂ ਕਰਵਾਉਣ ਵਿਚ ਭਾਰੀ ਪ੍ਰਸ਼ਾਸਨਿਕ ਖਰਚਾ ਅਤੇ ਸਾਧਨਾਂ ਦੀ ਬਰਬਾਦੀ ਹੁੰਦੀ ਹੈ।ਇੱਕੋ ਸਮੇਂ ਚੋਣਾਂ ਨਾਲ ਖਰਚੇ ਵਿੱਚ ਭਾਰੀ ਕਮੀ ਆਵੇਗੀ ਅਤੇ ਸੁਰੱਖਿਆ ਬਲਾਂ,ਅਧਿਆਪਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਚੋਣ ਡਿਊਟੀਆਂ ਤੋਂ ਮੁਕਤ ਕੀਤਾ ਜਾ ਸਕੇਗਾ।ਵਾਰ-ਵਾਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਵਿਕਾਸ ਪ੍ਰਾਜੈਕਟ ਠੱਪ ਹੋ ਜਾਂਦੇ ਹਨ।ਇੱਕੋ ਸਮੇਂ ਚੋਣਾਂ ਇਸ ਅੜਿੱਕੇ ਨੂੰ ਦੂਰ ਕਰਨਗੀਆਂ ਅਤੇ ਸਰਕਾਰਾਂ ਆਪਣੇ ਵਿਕਾਸ ਕਾਰਜਾਂ ਵੱਲ ਧਿਆਨ ਦੇ ਸਕਣਗੀਆਂ।ਉਨ੍ਹਾਂ ਕਿਹਾ ਕਿ ਇੱਕੋ ਸਮੇਂ ਚੋਣਾਂ ਰਾਜਨੀਤਿਕ ਅਸਥਿਰਤਾ ਨੂੰ ਘੱਟ ਕਰਨ ਵਿੱਚ ਮਦਦ ਕਰਨਗੀਆਂ,ਜਿਸ ਨਾਲ ਨੀਤੀ ਨਿਰਮਾਣ ਵਿੱਚ ਸਥਿਰਤਾ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਯਕੀਨੀ ਬਣਾਏਗਾ।ਇੱਕੋ ਸਮੇਂ ਚੋਣਾਂ ਵੋਟਰਾਂ ਵਿੱਚ ਵਧੇਰੇ ਜਾਗਰੂਕਤਾ ਅਤੇ ਉਤਸ਼ਾਹ ਪੈਦਾ ਕਰਨਗੀਆਂ,ਜਿਸ ਨਾਲ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਹੋਵੇਗਾ ਅਤੇ ਲੋਕਤੰਤਰ ਨੂੰ ਮਜ਼ਬੂਤੀ ਮਿਲੇਗੀ।ਚੋਣ ਕਮਿਸ਼ਨ ਅਤੇ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਵਾਰ-ਵਾਰ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ।ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਚੋਣ ਖਰਚੇ ਘਟਣਗੇ,ਜਿਸ ਨਾਲ ਫੰਡਾਂ ਦੀ ਬਿਹਤਰ ਵਰਤੋਂ ਹੋ ਸਕੇਗੀ।ਉਨ੍ਹਾਂ ਕਿਹਾ ਕਿ ਜੇਕਰ 2047 ਵਿੱਚ ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣਾ ਹੈ ਤਾਂ ਦੇਸ਼ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਬਹੁਤ ਜ਼ਰੂਰੀ ਹੈ।ਇਹਨਾਂ ਨੂੰ ਇਕੱਠੇ ਅਯੋਜਿਤ ਕਰਨ ਨਾਲ ਸਰੋਤਾਂ ਨੂੰ ਸੁਚਾਰੂ ਬਣਾਇਆ ਜਾ ਸਕਦਾ ਹੈ,ਨੀਤੀ ਅਧਰੰਗ ਨੂੰ ਘਟਾਇਆ ਜਾ ਸਕਦਾ ਹੈ ਅਤੇ ਸ਼ਾਸਨ ਦੀ ਕੁਸ਼ਲਤਾ ਨੂੰ ਵਧਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਵਧਦੀ ਆਬਾਦੀ ਨਿਰਪੱਖ ਚੋਣਾਂ ਲਈ ਵੱਡੀ ਚੁਣੌਤੀ ਹੈ।ਉਨ੍ਹਾਂਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ 17 ਕਰੋੜ ਵੋਟਰ ਸਨ,ਹੁਣ 96 ਕਰੋੜ ਵੋਟਰ ਹਨ।ਲੋਕ ਸਭਾ ਚੋਣਾਂ ਚ ਇਕ ਵੋਟਰ ਤੇ 1400 ਰੁਪਏ ਖਰਚ ਆਉਂਦਾ ਹੈ।ਇਸੇ ਤਰ੍ਹਾਂ ਜੇਕਰ ਹਰ ਚੋਣ ਦੇ ਖਰਚੇ ਦਾ ਹਿਸਾਬ ਲਗਾਇਆ ਜਾਵੇ ਤਾਂ ਲੱਖਾਂ-ਕਰੋੜਾਂ ਦਾ ਖਰਚ ਆਉਂਦਾ ਹੈ।ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਐਸ.ਐਸ ਮੱਲੀ,ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ,ਐਡਵੋਕੇਟ ਜੇ.ਜੇ.ਐਸ.ਅਰੋੜਾ,ਐਡਵੋਕੇਟ ਡਾ.ਸੁਸ਼ੀਲ ਛੜਬਾ, ਐਡਵੋਕੇਟ ਮੁਕੇਸ਼ ਗੁਪਤਾ,ਐਡਵੋਕੇਟ ਟੇਕ ਸ਼ਰਨ ਸ਼ਰਮਾ,ਐਡਵੋਕੇਟ ਰਾਜਬੀਰ ਬਾਵਾ,ਐਡਵੋਕੇਟ ਅਨੁਜ ਆਨੰਦ,ਐਡਵੋਕੇਟ ਮੰਗਤ ਰਾਮ ਕਾਲੀਆ,ਐਡਵੋਕੇਟ ਸੁਰੇਸ਼ ਚੋਪੜਾ,ਐਡਵੋਕੇਟ ਨੀਲਮ ਮਹਾਜਨ,ਐਡਵੋਕੇਟ ਦੀਪਤੀ ਮਰਵਾਹਾ,ਐਡਵੋਕੇਟ ਪੂਜਾ ਨੇਗੀ,ਐਡਵੋਕੇਟ ਦੀਪਿਕਾ ਸ਼ੀਤਲ,ਐਡਵੋਕੇਟ ਕੁਲਵਿੰਦਰ ਕੌਰ ਪੰਨੂ, ਐਡਵੋਕੇਟ ਅਮਨਦੀਪ ਸਿੰਘ,ਐਡਵੋਕੇਟ ਰਜਤ ਢਿੱਲੋਂ, ਐਡਵੋਕੇਟ ਗੁਰਪ੍ਰੀਤ ਸਿੰਘ ਭੱਟੀ,ਐਡਵੋਕੇਟ ਨਿਤਿਨ ਸ਼ਰਮਾ,ਐਡਵੋਕੇਟ ਨਿਤਿਨ ਸ਼ਰਮਾ,ਐਡਵੋਕੇਟ ਕਰਨ ਵਸ਼ਿਸ਼ਠ,ਐਡਵੋਕੇਟ ਮਾਧਵ ਧੀਰ,ਐਡਵੋਕੇਟ ਦਰਸ਼ਨ ਸਿੰਘ,ਐਡਵੋਕੇਟ ਗੁਰਮੀਤ ਸਿੰਘ,ਐਡਵੋਕੇਟ ਹਰਵਿੰਦਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…