*ਆਦਰਸ਼ ਸਕੂਲ ਦੇ ਅਧਿਆਪਕਾਂ ਨੇ ਸਕੂਲ ਨੂੰ ਫਿਰ ਮਾਰਿਆ ਜ਼ਿੰਦਾ।

Spread the love

ਚਾਉਕੇ (   ਜਸਵੰਤ  ਦਰਦ ਪ੍ਰੀਤ )  ਆਦਰਸ਼ ਸਕੂਲ ਚਾਉਕੇ ਵਿਖੇ ਚੱਲ ਰਹੇ ਸ਼ਾਂਤੀਪੂਰਨ ਧਰਨੇ ‘ਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਕੱਲ੍ਹ ਸ਼ਾਮ ਜੋ ਭਾਰੀ ਲਾਠੀਚਾਰਜ ਕੀਤਾ ਗਿਆ ਸੀ ਤੇ ਮਨੇਜਮੈਂਟ ਦੇ ਗੁੰਡਾ ਅਨਸਰਾਂ ਵੱਲੋਂ ਸੰਘਰਸ਼ੀ ਅਧਿਆਪਕਾਂ ਦੇ ਸੱਟਾਂ ਮਾਰੀਆਂ ਗਈਆਂ ਸਨ, ਇਸ ਜਬਰ ਦੇ ਖਿਲਾਫ ਅੱਜ ਪਿੰਡ ਚਾਉਕੇ ਵਿਖੇ ਆਦਰਸ਼ ਸਕੂਲ ਅੱਗੇ ਸੰਘਰਸ਼ੀ ਅਧਿਆਪਕਾਂ,ਮਾਪਿਆਂ, ਅਧਿਆਪਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਪ੍ਰਸਾਸ਼ਨ ਤੇ ਭ੍ਰਿਸ਼ਟ ਮਨੇਜਮੈਂਟ ਦੇ ਖਿਲਾਫ ਰੋਸ ਰੈਲੀ ਕੀਤੀ ਗਈ ਤੇ ਪਿੰਡ ਚਾਉਕੇ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਮਾਰਿਆ ਗਿਆ। ਹੱਕ ਸੱਚ ਦੀ ਲੜਾਈ ਲੜ ਰਹੇ ਅਧਿਆਪਕ ਆਗੂਆੰ ਬਲਵਿੰਦਰ ਸਿੰਘ, ਸੰਦੀਪ ਸਿੰਘ, ਪਵਨਦੀਪ ਕੌਰ ਤੇ ਨਵਨੀਤ ਸ਼ਰਮਾ ਨੇ ਕਿਹਾ ਕਿ ਅਸੀਂ ਆਪਣੇ ਰੁਜ਼ਗਾਰ ਦੀ ਰਾਖੀ ਖਾਤਰ ਮਰ ਮਿਟਾਂਗੇ। ਆਪਣੇ ਰੁਜ਼ਗਾਰ ਦੀ ਰਾਖੀ ਖਾਤਰ ਹਰ ਜ਼ੁਲਮ ਦਾ ਡੱਟਕੇ ਸਾਹਮਣਾ ਕਰਨ ਲਈ ਤਿਆਰ ਹਾਂ। ਉਹਨਾਂ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆ ਕਿਹਾ ਕਿ ਸਾਨੂੰ ਇਨਸਾਫ ਦੇਣ ਦੀ ਬਜਾਇ ਭ੍ਰਿਸ਼ਟ ਮਨੇਜਮੈਂਟ ਦਾ ਹੱਕ ਪੂਰ ਰਹੀ ਹੈ ਤੇ ਪੀੜਤ ਅਧਿਆਪਕਾਂ ‘ਤੇ ਅੰਨ੍ਹਾ ਤਸ਼ੱਦਦ ਕਰ ਰਹੀ ਹੈ। ਅਧਿਆਪਕਾਂ ਨੇ ਮੰਗ ਕੀਤੀ ਕਿ ਡੀਸੀ ਬਠਿੰਡਾ ਵੱਲੋਂ ਕੀਤੀ ਇੰਕੁਆਰੀ ਦੀ ਰਿਪੋਰਟ ਸਰਕਾਰ ਦੱਬੀ ਬੈਠੀ ਹੈ ਕਿਉਂਕਿ ਇਹ ਰਿਪੋਰਟ ਭ੍ਰਿਸ਼ਟ ਮਨੇਜਮੈਂਟ ਦੇ ਖਿਲਾਫ਼ ਤੇ ਅਧਿਆਪਕਾਂ ਦੇ ਹੱਕ ਵਿੱਚ ਆਈ ਸੀ। ਦੂਜੇ ਪਾਸੇ ਲਾਠੀਚਾਰਜ ਵਿੱਚ ਗੰਭੀਰ ਜ਼ਖਮੀ ਹੋਏ ਸਿਵਲ ਹਸਪਤਾਲ ਰਾਮਪੁਰਾ ਵਿੱਚ ਦਾਖਲ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਬਿਆਨ ਦਰਜ਼ ਨਾ ਕਰਕੇ ਕਾਰਵਾਈ ਕਰਨ ਦੀ ਥਾਂ ਉਲਟਾ ਮਨੇਜਮੈਂਟ ਦੇ ਗੁੰਡਿਆਂ ਦਾ ਪੱਖ ਪੂਰ ਰਹੇ ਹਨ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਨਵਚਰਨਪ੍ਰੀਤ, ਵਿਕਾਸ ਗਰਗ, ਜਸਵਿੰਦਰ ਸਿੰਘ,ਕੁਲਦੀਪ ਪਾਂਧੀ, ਖੁਸ਼ਪਿੰਦਰ ਸਿੰਘ, ਉਗਰਾਹਾਂ ਯੂਨੀਅਨ ਦੇ ਸ਼ਿੰਗਾਰਾ ਸਿੰਘ ਮਾਨ, ਹਰਵਿੰਦਰ ਬਿੰਦੂ,ਬੂਟਾ ਸਿੰਘ ਬੱਲ੍ਹੋ, ਬਲਦੇਵ ਸਿੰਘ ਚਾਉਕੇ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ,ਮਜਦੂਰ ਮੁਕਤੀ ਮੋਰਚਾ ਦੇ ਪ੍ਰਿਤਪਾਲ ਸਿੰਘ,ਐਸਾ ਵੱਲੋਂ ਸੁਖਜੀਤ ਰਾਮਾਨੰਦੀ ਨੇ ਸਰਕਾਰੀ ਜਬਰ ਦੀ ਨਿੰਦਾ ਕਰਦਿਆਂ ਸੰਘਰਸ਼ੀ ਅਧਿਆਪਕਾਂ ਦੀ ਜੋਰਦਾਰ ਹਮਾਇਤ ਕਰਨ ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *