ਮਲੋਟ ਬਲਾਕ ਦੇ ਪਿੰਡ ਸ਼ੇਰਗੜ੍ਹ ਦਾ ਕੀ ਹੈ ਇਤਿਹਾਸ ਅਤੇ ਪਿੰਡ ਦੀ ਸਥਾਪਨਾ ਕਿਸ ਨੇ ਕੀਤੀ।

Spread the love

(ਬਲਕਰਨ ਜਟਾਣਾ 26 ਮਾਰਚ ਮਲੋਟ) ਪੰਜਾਬ ਦੇ ਪੌਣੇ 13 ਹਜਾਰ ਪਿੰਡਾਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਅਤੇ ਵੱਖਰਾ ਵੱਖਰਾ ਹੈ ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਬਲਾਕ ਮਲੋਟ ਦਾ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ  ਦਾ ਇਤਿਹਾਸ ਤਾਂ ਬਹੁਤ ਹੀ ਦਿਲਚਸਪ ਹੈ ।ਪਿੰਡ ਦੇ 90 ਸਾਲਾਂ ਬਜ਼ੁਰਗ ਸਰਦਾਰ ਜੋਧ ਸਿੰਘ ਜੀ ਜਿਸ ਨੇ ਇਹ ਇਤਿਹਾਸ ਨੂੰ ਆਪਣੇ ਡਾਇਰੀ ਦੇ ਪੰਨਿਆਂ ਤੇ  ਲਿਖਿਆ ਹੋਇਆ ਹੈ, ਬਾਪੂ ਨੇ ਦੱਸਿਆ ਕਿ ਸਰਦਾਰ ਬੂਲ ਸਿੰਘ ਪੁੱਤਰ ਭਾਗ ਸਿੰਘ ਪੁੱਤਰ ਨੱਥਾ ਸਿੰਘ ਪੁੱਤਰ ਮਾਖਾ ਸਿੰਘ ਪਿੰਡ ਬਾਲਿਆਂ ਵਾਲੀ ਜਿਲਾ ਬਠਿੰਡਾ ਵਿਖੇ ਰਹਿੰਦੇ ਸਨ ਸਰਦਾਰ ਬੂਲ ਸਿੰਘ ਨੇ ਆਪਣੀ ਜਮੀਨ ਵੇਚ ਕੇ ਪਿੰਡ ਘੱਗਾ ਨੇੜੇ ਮਲੋਟ ਆ ਕੇ ਖਰੀਦ ਲਈ। ਕੁਝ ਸਮੇਂ ਬਾਅਦ ਕੁਝ ਮੁਸਲਮਾਨਾਂ ਨੇ ਜੋ ਪਿੰਡ ਘੱਗਾ ਵਿੱਚ ਰਹਿੰਦੇ ਸਨ ਬੂਲ ਸਿੰਘ ਨੂੰ ਮਾਰ ਦਿੱਤਾ ਅਤੇ ਬੂਲ ਸਿੰਘ ਦੇ ਪੁੱਤਰਾਂ ਨੇ ਦੋ ਮੁਸਲਮਾਨਾਂ ਦੀ ਹੱਤਿਆ ਕਰ ਦਿੱਤੀ ਪਿੰਡ ਵਿੱਚ ਕਾਫੀ ਦੁਸ਼ਮਣੀ ਪੈ ਗਈ ਤਾਂ ਰਿਸ਼ਤੇਦਾਰਾਂ ਨੇ ਆ ਕੇ ਬੂਲ ਸਿੰਘ ਦੇ ਛੇ ਪੁੱਤਰਾਂ ਤੋਂ ਜਮੀਨ ਵਿਕਾ ਕੇ ਉਨ੍ਹਾਂ ਨੂੰ ਘੱਗਾ ਪਿੰਡ ਤੋਂ ਕੱਢ ਲਿਆਂਦਾ ਬੂਲ ਸਿੰਘ ਦੇ ਛੇ ਪੁੱਤਰਾਂ ਨੇ ਥੋੜੀ ਜਿਹੀ ਖਾਲੀ ਜਗਾ ਦੇਖ ਕੇ ਜਿੱਥੇ ਬਹੁਤ ਹੀ ਜਿਆਦਾ ਸੰਘਣੇ ਜੰਗਲ ਸਨ ਜਿੱਥੇ ਹੁਣ ਸ਼ੇਰਗੜ੍ਹ ਪਿੰਡ ਵਸਿਆ ਹੋਇਆ ਹੈ ਉਥੇ ਆ ਗਏ ਉਸ ਵਕਤ ਸਰਕਾਰ ਚਾਹੁੰਦੀ ਸੀ ਕਿ ਕੋਈ ਜੰਗਲ ਸਾਫ ਕਰਕੇ ਜਮੀਨ ਨੂੰ ਵਾਹੀ ਯੋਗ ਬਣਾਵੇ ਪਹਿਲਾ ਇਸ ਜਗਹਾ ਤੇ ਬਲੋਚ ਆਏ ਸਨ ਪਰ ਉਹ ਵੀ ਜਮੀਨ ਛੱਡ ਕੇ ਅਤੇ ਘਣੇ ਜੰਗਲ ਤੋਂ ਤੰਗ ਆ ਕੇ ਥੋੜਾ ਸਮਾਂ ਰਹਿ ਕੇ ਚਲੇ ਗਏ ਫਿਰ ਬੂਲ ਸਿੰਘ ਦੇ ਪਰਿਵਾਰ ਨੇ ਜਮੀਨ ਦਰਖਾਸਤ ਦੇ ਕੇ ਆਪਣੇ ਨਾਮ ਤੇ ਅਲਾਟ ਕਰਵਾ ਲਈ ਅਤੇ ਥੋੜੀ ਜਿਹੀ ਜਮੀਨ ਜੋ ਖਾਲੀ ਸੀ ਉਥੇ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਫਸਲ ਬਾਰਿਸ਼ ਦੇ ਪਾਣੀ ਨਾਲ ਹੀ ਪਾਲੀ ਜਾਂਦੀ ਸੀ ਕਿਉਂਕਿ ਨਹਿਰੀ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਫਿਰ ਉਹਨਾਂ ਨੇ ਥੋੜੇ ਬਹੁਤੇ ਹੋਰ ਜੰਗਲ ਪੁੱਟ ਕੇ ਜਮੀਨ ਤਿਆਰ ਕਰ ਲਈ ਇਥੇ ਇਕ ਛੱਪੜ ਹੁੰਦਾ ਸੀ ਅਤੇ ਛੱਪੜ ਵਿੱਚੋਂ ਬੂਲ ਸਿੰਘ ਦਾ ਪਰਿਵਾਰ ਪਾਣੀ ਪੀਂਦਾ ਸੀ ਅਤੇ ਡੰਗਰਾਂ ਨੂੰ ਵੀ ਇਥੇ ਹੀ ਪਾਣੀ ਪਿਲਾਇਆ ਜਾਂਦਾ ਸੀ ਇੱਕ ਦਿਨ ਇੱਕ ਸ਼ੇਰ ਬੂਲ ਸਿੰਘ ਦੇ ਪਰਿਵਾਰ ਦੇ ਘਰ ਆ ਗਿਆ ਅਤੇ ਪਸ਼ੂਆਂ ਨੂੰ ਖਾ ਗਿਆ ਤਾਂ ਬੂਲ ਸਿੰਘ ਦੇ ਵੱਡੇ ਲੜਕੇ ਮਹਿਤਾਬ ਸਿੰਘ ਨੇ ਬੜੀ ਚੁਸਤੀ ਨਾਲ ਸ਼ੇਰ ਨੂੰ ਮਾਰ ਦਿੱਤਾ ਅਤੇ ਇਸ ਪਿੰਡ ਦਾ ਨਾਂ ਲੋਕਾਂ ਨੇ ਸ਼ੇਰਗੜ੍ਹ ਕਹਿ ਕੇ ਮਸ਼ਹੂਰ ਕਰ ਦਿੱਤਾ ਇਸ ਪਰਿਵਾਰ ਨੇ ਸਰਕਾਰ ਕੋਲ ਦਰਖਾਸਤ ਦੇ ਕੇ ਪਿੰਡ ਸ਼ੇਰਗੜ੍ਹ ਮਨਜ਼ੂਰ ਕਰਵਾ ਲਿਆ ਬੂਲ ਸਿੰਘ ਦੇ ਛੇ ਪੁੱਤਰ ਮਹਿਤਾਬ ਸਿੰਘ, ਮੇਹਰ ਸਿੰਘ, ਭੂਰ ਸਿੰਘ, ਰੂਪ ਸਿੰਘ, ਮੋਹਰ ਸਿੰਘ, ਗਿਆਨ ਸਿੰਘ ਸਨ ।ਪਿੰਡ ਦੀਆਂ ਛੇ ਪੱਤੀਆਂ ਛੇਆਂ ਮੁੰਡਿਆਂ ਦੇ ਨਾਂ ਤੇ ਜੋ ਅੱਜ ਵੀ ਉਸੇ ਤਰ੍ਹਾਂ ਹੀ ਚੱਲਦੀਆਂ ਹਨ ਪਿੰਡ ਦੀ ਪਹਿਲੀ ਨੰਬਰਦਾਰੀ ਗਿਆਨ ਸਿੰਘ ਨੂੰ ਮਿਲ ਗਈ ਬਾਪੂ ਨੇ ਦੱਸਿਆ ਕਿ ਉਦੋਂ ਤਹਿਸੀਲ ਸਿਰਸਾ ਤੇ ਜਿਲਾ ਹਿਸਾਰ ਹੁੰਦਾ ਸੀ ਛੇ ਭਰਾਵਾਂ ਨੇ ਸ਼ੇਰ ਚੀਤਿਆਂ ਤੋ ਡਰਦਿਆਂ ਘਰ ਦੇ ਦੁਆਲੇ ਇਕ ਡੂੰਗੀ ਅਤੇ ਚੌੜੀ ਖਾਲੀ ਪੁੱਟ ਦਿੱਤੀ ਤਾਂ ਕਿ ਸ਼ੇਰ ਛਲਾਂਗ ਲਗਾ ਕੇ ਘਰ ਨਾ ਵੜ ਜਾਵੇ ਅਤੇ ਆਪਣੇ ਲੰਘਣ ਵਾਸਤੇ ਕੰਡਿਆਲੀ ਤਾਰ ਲਗਾ ਦਿੱਤੀ ਜਿੱਥੋਂ ਦੀ ਲੰਘ ਕੇ ਦੁਬਾਰਾ ਤਾਰ ਲਗਾ ਦਿੰਦੇ ਸਨ ਬਾਪੂ ਨੇ ਦੱਸਿਆ ਕਿ ਤਹਿਸੀਲ ਵਿੱਚ ਜਦ ਇੱਕ ਤੋਂ ਵੱਧ ਪਿੰਡ ਇੱਕ ਨਾਂ ਦੇ ਹੁੰਦੇ ਸਨ ਤਾਂ ਚਿੱਠੀਆਂ ਰੁਲ ਜਾਂਦੀਆਂ ਸਨ ਅਤੇ ਅਫਸਰਾਂ ਨੂੰ ਵੀ ਆਉਣ ਜਾਣ ਵਿੱਚ ਪਰੇਸ਼ਾਨੀ ਹੁੰਦੀ ਸੀ ਤਾਂ ਸਰਕਾਰ ਨੇ ਪਿੰਡ ਦੇ ਨਾਂ ਦੇ ਨਾਲ ਨੰਬਰਦਾਰ ਦਾ ਨਾਂ ਲਿਖਣਾ ਜਰੂਰੀ ਕਰ ਦਿੱਤਾ ਫਿਰ ਇਸਦਾ ਨਾ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਰੱਖਿਆ ਗਿਆ ਅੱਜ ਇਥੇ ਨਿਰੋਲ ਮਾਨ ਗੋਤ ਦੇ ਲੋਕ ਵਸਦੇ ਹਨ ਅਤੇ ਸਾਰਾ ਪਿੰਡ ਬੂਲ ਸਿੰਘ ਦੇ ਪਰਿਵਾਰ ਵਿੱਚੋਂ ਹੈ ਉਹਨਾਂ ਦੱਸਿਆ ਕਿ ਅੱਜ ਵੀ ਪਿੰਡ ਵਿੱਚ ਪਾਣੀ ਦੀ ਬਹੁਤ ਘਾਟ ਹੈ ਪੰਜ ਛੇ ਕਿਲੋਮੀਟਰ ਤੋਂ ਪਾਣੀ ਆਉਂਦਾ ਹੈ ਜੋ ਜਮੀਨਾਂ ਵਾਸਤੇ ਬਹੁਤ ਹੀ ਘੱਟ ਪਹੁੰਚਦਾ ਹੈ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਹੈ ਲੋਕਾਂ ਦੀ ਮੰਗ ਹੈ ਕਿ ਇੱਕ ਕੱਸੀ ਆਲਮ ਵਾਲਾ ਲਹਿਰ ਤੋਂ ਕੱਢ ਕੇ ਪਿੰਡ ਸ਼ੇਰਗੜ੍ਹ ਨੂੰ ਲਿਆਂਦੀ ਜਾਵੇ ਤਾਂ ਕਿ ਪਾਣੀ ਦੀ ਘਾਟ ਪੂਰੀ ਹੋ ਸਕੇ ਪਿੰਡ ਵਿੱਚ ਇੱਕ ਆਲੀਸ਼ਾਨ ਗੁਰਦੁਆਰਾ ਸਾਹਿਬ, ਦੋ ਮੰਦਰ, ਇੱਕ ਸੰਤ ਬਾਬਾ ਨੰਦ ਗਿਰੀ ਦੀ ਸਮਾਧ ਹੈ ਅਤੇ ਲੋਕ ਪੂਜਾ ਕਰਦੇ ਹਨ ਅਤੇ ਸੁਖਣਾ ਸੁਖਦੇ ਹਨ ਲੋਕਾਂ ਦੀ ਧਾਰਨਾ ਹੈ ਕਿ ਸੁੱਖਣਾ ਸੁੱਖਣ ਨਾਲ ਸੁੱਖਣਾ ਪੂਰੀ ਹੋ ਜਾਂਦੀ ਹੈ। ਪਿੰਡ ਵਿੱਚ ਅਠਵੀਂ ਕਲਾਸ ਤੱਕ ਸਕੂਲ ਬਣਿਆ ਹੋਇਆ ਹੈ ਸਾਰਾ ਪਿੰਡ ਰਲ ਮਿਲ ਕੇ ਰਹਿੰਦਾ ਹੈ ਅਤੇ ਕੋਈ ਵੀ ਲੜਾਈ ਝਗੜਾ ਨਹੀਂ ਕਰਦੇ ਦਲਿਤ ਭਾਈਚਾਰਾ ਅਤੇ ਜੱਟ ਸਿੱਖ ਭਾਈਚਾਰਾ ਬਹੁਤ ਹੀ ਮੋਹ ਪਿਆਰ ਨਾਲ ਰਹਿੰਦੇ ਹਨ ਹੁਣ ਇਸ ਪਿੰਡ ਨੂੰ ਤਹਿਸੀਲ ਮਲੋਟ ਅਤੇ ਜਿਲਾ ਸ੍ਰੀ ਮੁਕਤਸਰ ਸਾਹਿਬ ਲਗਦਾ ਹੈ ਅਤੇ ਸ਼ਹਿਰ ਵੀ ਮਲੋਟ ਹੀ ਲੱਗਦਾ ਹੈ ਜੋ ਪਿੰਡ ਤੋਂ ਤਕਰੀਬਨ 15 ਕੁ ਕਿਲੋਮੀਟਰ ਦੀ ਵਿੱਥ ਤੇ ਹੈ ਬਾਪੂ ਦੀ ਯਾਦਾਸ਼ਤ ਅੱਜ ਵੀ ਕਮਾਲ ਦੀ ਹੈ ਬਾਪੂ ਨੇ ਬਾਬਾ ਬੂਲ ਸਿੰਘ ਤੋਂ ਸ਼ੁਰੂ ਕਰਕੇ ਅੱਜ ਦੀ ਪੀੜੀ ਤੱਕ ਸਾਰੇ ਵਿਅਕਤੀਆਂ ਦੇ ਨਾਂ ਜੁਬਾਨੀ ਸੁਣਾ ਦਿੱਤੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *